Fri, Dec 13, 2024
Whatsapp

Singer Labh Janjua wife: ਮਰਹੂਮ ਗਾਇਕ ਗਾਇਕ ਲਾਭ ਜੰਜੂਆ ਦੀ ਪਤਨੀ ਦਾ ਹੋਇਆ ਦੇਹਾਂਤ, ਸਸਕਾਰ 'ਚ ਨਹੀਂ ਪਹੁੰਚਿਆ ਇਕ ਵੀ ਕਲਾਕਾਰ

ਇੰਟਰਨੈਸ਼ਨਲ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

Reported by:  PTC News Desk  Edited by:  Aarti -- August 22nd 2023 01:07 PM -- Updated: August 22nd 2023 02:07 PM
Singer Labh Janjua wife: ਮਰਹੂਮ ਗਾਇਕ ਗਾਇਕ ਲਾਭ ਜੰਜੂਆ ਦੀ ਪਤਨੀ ਦਾ ਹੋਇਆ ਦੇਹਾਂਤ, ਸਸਕਾਰ 'ਚ ਨਹੀਂ ਪਹੁੰਚਿਆ ਇਕ ਵੀ ਕਲਾਕਾਰ

Singer Labh Janjua wife: ਮਰਹੂਮ ਗਾਇਕ ਗਾਇਕ ਲਾਭ ਜੰਜੂਆ ਦੀ ਪਤਨੀ ਦਾ ਹੋਇਆ ਦੇਹਾਂਤ, ਸਸਕਾਰ 'ਚ ਨਹੀਂ ਪਹੁੰਚਿਆ ਇਕ ਵੀ ਕਲਾਕਾਰ

Singer Labh Janjua wife: ਇੰਟਰਨੈਸ਼ਨਲ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਹਾਦਸਾ ਐਤਵਾਰ ਦੇਰ ਰਾਤ ਵਾਪਰਿਆ।

ਮਿਲੀ ਜਾਣਕਾਰੀ ਮੁਤਾਬਿਕ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ਵਿੱਚ ਖੰਨਾ ਪਰਤ ਰਹੀ ਸੀ। ਹਨੇਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਵਿਖੇ ਹੀ ਭੁਲੇਖੇ ਨਾਲ ਉਤਰ ਗਈ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਦਲਜੀਤ ਕੌਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।  


ਦੱਸ ਦਈਏ ਕਿ ਦਲਜੀਤ ਕੌਰ ਜੰਜੂਆ ਦਾ ਸੋਮਵਾਰ ਨੂੰ ਖੰਨਾ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਲਾਭ ਜੰਜੂਆ ਦੇ ਦੇਹਾਂਤ 'ਤੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਖੰਨਾ ਪਹੁੰਚੀਆਂ ਪਰ ਉਨ੍ਹਾਂ ਦੀ ਪਤਨੀ ਦੇ ਅੰਤਿਮ ਸਸਕਾਰ 'ਚ ਇਕ ਵੀ ਕਲਾਕਾਰ ਨਹੀਂ ਪਹੁੰਚਿਆ।

ਕਾਬਿਲੇਗੌਰ ਹੈ ਕਿ ਲਾਭ ਜੰਜੂਆ ਫਿਲਮ ਕੁਈਨ ਦੇ ਗੀਤ 'ਲੰਡਨ ਠੁਮਕਦਾ' ਨਾਲ ਮਸ਼ਹੂਰ ਹੋਏ। ਉਨ੍ਹਾਂ ਨੇ 'ਓ ਯਾਰਾ ਢੋਲ ਬਾਜਾ ਕੇ', 'ਸੋਹਣੀ ਦੇ ਨਖਰੇ', 'ਪਿਆਰ ਕਰੇ ਪਛਤਾਏ', 'ਜੀ ਕਰਦਾ ਜੀ ਕਰਦਾ', 'ਬਾਰੀ ਬਰਸੀ' ਅਤੇ 'ਦਿਲ ਕਰੇ ਚੂ ਚਾ' ਵਰਗੀਆਂ ਫਿਲਮਾਂ ’ਚ ਗਾਣਿਆਂ ਨਾਲ ਆਪਣੀ ਵੱਖਰੀ ਪਛਾਣ ਬਣਾਈ। ਦੱਸ ਦਈਏ ਕਿ ਬਾਲੀਵੁੱਡ ਗਾਇਕ ਲਾਭ ਜੰਜੂਆ ਦਾ 22 ਅਕਤੂਬਰ 2015 ਨੂੰ ਦੇਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ: Pankaj Tripathi Father: ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਦੇ ਪਿਤਾ ਦਾ ਹੋਇਆ ਦੇਹਾਂਤ, ਸਦਮੇ ’ਚ ਅਦਾਕਾਰ

- PTC NEWS

Top News view more...

Latest News view more...

PTC NETWORK