Miss India 2023 winner: ਰਾਜਸਥਾਨ ਦੀ ਨੰਦਿਨੀ ਗੁਪਤਾ ਨੇ ਜਿੱਤਿਆ 'ਮਿਸ ਇੰਡੀਆ' ਦਾ ਤਾਜ਼
Miss India 2023 winner: 59ਵੀਂ ਫੇਮਿਨਾ ਮਿਸ ਇੰਡੀਆ ਬਿਊਟੀ ਪੇਜੇਂਟ ਨੂੰ ਸ਼ਨੀਵਾਰ ਰਾਤ ਨੂੰ ਆਪਣਾ ਜੇਤੂ ਆਖਿਰ ਮਿਲ ਹੀ ਗਿਆ ਹੈ। ਦੱਸ ਦਈਏ ਕਿ ਇਸ ਮੁਕਾਬਲੇ ਦੀ ਜੇਤੂ ਰਾਜਸਥਾਨ ਦੀ ਨੰਦਿਨੀ ਗੁਪਤਾ (Nandini Gupta) ਬਣੀ ਹੈ। ਨੰਦਿਨੀ ਗੁਪਤਾ (Nandini Gupta) ਦੇ ਸਿਰ ’ਤੇ ਫੇਮਿਨਾ ਮਿਸ ਇੰਡੀਆ ਦਾ ਤਾਜ਼ ਸਜਿਆ ਹੈ। ਇਸਦੇ ਨਾਲ ਹੀ ਸ਼੍ਰੇਆ ਪੂੰਜਾ ਪਹਿਲੀ ਅਤੇ ਸਟ੍ਰਾਲ ਥੌਨਾਓਜਮ ਲੁਵਾਂਗ ਦੂਜੀ ਰਨਰ-ਅੱਪ ਬਣੀ।
ਦੱਸ ਦਈਏ ਕਿ ਨੰਦਿਨੀ ਸਿਰਫ 19 ਸਾਲ ਦੀ ਹੈ। ਮਿਸ ਇੰਡੀਆ ਦਾ ਤਾਜ ਜਿੱਤਣ ਤੋਂ ਬਾਅਦ, ਨੰਦਿਨੀ ਹੁਣ ਮਿਸ ਵਰਲਡ ਬਿਊਟੀ ਪੇਜੇਂਟ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਮਨੀਪੁਰ 'ਚ 'ਫੇਮਿਨਾ ਮਿਸ ਇੰਡੀਆ' ਦਾ ਪ੍ਰੋਗਰਾਮ ਹੋਇਆ। ਇਸ ਦੌਰਾਨ ਮਨੀਸ਼ ਪਾਲ, ਅਨਨਿਆ ਪਾਂਡੇ, ਭੂਮੀ ਪੇਡਨੇਕਰ, ਕਾਰਤਿਕ ਆਰੀਅਨ, ਨੇਹਾ ਧੂਪੀਆ ਅਤੇ ਹੋਰਾਂ ਵਰਗੇ ਕਈ ਬਾਲੀਵੁੱਡ ਹਸਤੀਆਂ ਵੀ ਮੌਜੂਦ ਸਨ।
ਆਖਿਰ ਕੌਣ ਹੈ ਨੰਦਿਨੀ ਗੁਪਤਾ ?
ਦੱਸ ਦਈਏ ਕਿ ਨੰਦਿਨੀ ਗੁਪਤਾ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਹੈ, ਉਨ੍ਹਾਂ ਨੇ ਬਿਜ਼ਨਸ ਮੈਨੇਜਮੈਂਟ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਹ 'ਫੇਮਿਨਾ ਮਿਸ ਇੰਡੀਆ ਰਾਜਸਥਾਨ' ਵੀ ਰਹਿ ਚੁੱਕੀ ਹੈ। ਛੋਟੀ ਉਮਰ ਵਿਚ ਵੀ ਉਸ ਦਾ ਇਹ ਸੁਪਨਾ ਕਈ ਕੋਸ਼ਿਸ਼ਾਂ ਤੋਂ ਬਾਅਦ ਸਾਕਾਰ ਹੋਇਆ।
ਇਹ ਵੀ ਪੜ੍ਹੋ: Jasmine Sandlas YouTube Channel deleted: ਗਾਇਕਾ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਹੋਇਆ ਡਿਲੀਟ, ਦੱਸਿਆ ਜਾ ਰਿਹਾ ਹੈ ਇਹ ਕਾਰਨ
- PTC NEWS