Fri, Jul 25, 2025
Whatsapp

ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਕੀਤਾ ਪਹਿਲਾਂ ਟਵੀਟ, ਜਾਣੋ ਕਰੀਅਰ ਨੂੰ ਲੈ ਕੇ ਕੀ ਕਿਹਾ...

ਭਾਰਤੀ ਟੀਮ ਦੇ ਕ੍ਰਿਕਟਰ ਰਿਸ਼ਭ ਪੰਤ ਹੁਣ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹਨ। ਦੱਸ ਦਈਏ ਕਿ ਪੰਤ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਇਹ ਗੱਲ ਕਹੀ ਹੈ।

Reported by:  PTC News Desk  Edited by:  Aarti -- January 17th 2023 11:57 AM
ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਕੀਤਾ ਪਹਿਲਾਂ ਟਵੀਟ, ਜਾਣੋ ਕਰੀਅਰ ਨੂੰ ਲੈ ਕੇ ਕੀ ਕਿਹਾ...

ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਕੀਤਾ ਪਹਿਲਾਂ ਟਵੀਟ, ਜਾਣੋ ਕਰੀਅਰ ਨੂੰ ਲੈ ਕੇ ਕੀ ਕਿਹਾ...

Rishabh Pant Tweet: ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੇ ਹਾਦਸੇ ਤੋਂ ਬਾਅਦ ਪਹਿਲਾ ਟਵੀਟ ਕੀਤਾ ਹੈ। ਇਸ ਟਵੀਟ ’ਚ ਰਿਸ਼ਭ ਪੰਤ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਦਾ ਇਸ ਮੁਸ਼ਕਿਲ ਸਮੇਂ ਚ ਸਾਥ ਦਿੱਤਾ। ਨਾਲ ਹੀ ਕਿਹਾ ਕਿ ਉਹ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ।


ਆਪਣੇ ਟਵੀਟ ’ਚ ਰਿਸ਼ਭ ਪੰਤ ਨੇ ਲਿਖਿਆ ਕਿ ਮੈਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਮੇਰੀ ਸਰਜਰੀ ਸਫਲ ਰਹੀ ਅਤੇ  ਉਨ੍ਹਾਂ ਲਈ ਰਿਕਵਰੀ ਦਾ ਰਾਹ ਸ਼ੁਰੂ ਹੋ ਗਿਆ ਤੇ ਅੱਗੇ ਦੀਆਂ ਚੁਣੌਤੀਆਂ ਲਈ ਤਿਆਰ ਹਨ। ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ, ਬੀਸੀਸੀਆਈ ਤੇ ਸਰਕਾਰੀ ਅਥਾਰਟੀ ਦਾ ਧੰਨਵਾਦ ਵੀ ਕੀਤਾ। 


ਆਪਣੇ ਇੱਕ ਹੋਰ ਟਵੀਟ ’ਚ ਰਿਸ਼ਭ ਪੰਤ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਨਿੱਜੀ ਤੌਰ ’ਤੇ ਸਾਰਿਆਂ ਦਾ ਧੰਨਵਾਦ ਨਾ ਕਰ ਸਕਣ ਪਰ ਉਹ ਇਨ੍ਹਾਂ ਦੋ ਹੀਰੋਆ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਹਾਦਸੇ ਦੇ ਦੌਰਾਨ ਮੇਰੀ ਮਦਦ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਉਹ ਸੁਰੱਖਿਅਤ ਹਸਪਤਾਲ ਪਹੁੰਚ ਜਾਣ। ਰਜਤ ਕੁਮਾਰ ਅਤੇ ਨਿਸ਼ੂ ਕੁਮਾਰ ਧਨੰਵਾਦ ਮੈ ਹਮੇਸ਼ਾ ਤੁਹਾਡਾ ਕਰਜ਼ਦਾਰ ਰਹਾਂਗਾ। 

ਰਿਸ਼ਭ ਪੰਤ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੇ ਪ੍ਰਸ਼ੰਸਕ ਜਲਦੀ ਤੋਂ ਜਲਦੀ ਫਿੱਟ ਹੋਣ ਦੀ ਦੁਆ ਕਰ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਸ਼ਭ ਪੰਤ ਅਗਲੇ 18 ਮਹੀਨਿਆਂ ਤੱਕ ਟੀਮ 'ਚ ਵਾਪਸੀ ਨਹੀਂ ਕਰ ਸਕਣਗੇ। 

ਇਹ ਵੀ ਪੜ੍ਹੋ: ਮੁਹਾਲੀ RPG ਹਮਲੇ ਦਾ ਨਾਬਾਲਿਗ ਮੁਲਜ਼ਮ ਬਾਲਗ ਨਿਕਲਿਆ

- PTC NEWS

Top News view more...

Latest News view more...

PTC NETWORK
PTC NETWORK      
Notification Hub
Icon