Mon, May 20, 2024
Whatsapp

Sidharth-Kiara wedding: ਅੱਜ ਕਿਆਰਾ ਦੇ ਹੱਥ ’ਚ ਲਗੇਗੀ ਸਿਧਾਰਥ ਦੇ ਨਾਂ ਦੀ ਮਹਿੰਦੀ, ਭਲਕੇ ਵੱਜਣਗੀਆਂ ਸ਼ਹਿਨਾਈਆਂ !

ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ ਦੀਆਂ ਵਿਆਹ ਦੀਆਂ ਖ਼ਬਰਾਂ ਹੋਰ ਵੀ ਜਿਆਦਾ ਤੇਜ਼ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ 6 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

Written by  Aarti -- February 05th 2023 04:53 PM
Sidharth-Kiara wedding: ਅੱਜ ਕਿਆਰਾ ਦੇ ਹੱਥ ’ਚ ਲਗੇਗੀ ਸਿਧਾਰਥ ਦੇ ਨਾਂ ਦੀ ਮਹਿੰਦੀ, ਭਲਕੇ ਵੱਜਣਗੀਆਂ ਸ਼ਹਿਨਾਈਆਂ !

Sidharth-Kiara wedding: ਅੱਜ ਕਿਆਰਾ ਦੇ ਹੱਥ ’ਚ ਲਗੇਗੀ ਸਿਧਾਰਥ ਦੇ ਨਾਂ ਦੀ ਮਹਿੰਦੀ, ਭਲਕੇ ਵੱਜਣਗੀਆਂ ਸ਼ਹਿਨਾਈਆਂ !

Sidharth Malhotra and Kiara Advani wedding: ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ ਦੀਆਂ ਵਿਆਹ ਦੀਆਂ ਖ਼ਬਰਾਂ ਹੋਰ ਵੀ ਜਿਆਦਾ ਤੇਜ਼ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ 6 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਰਾਜਸਥਾਨ ਦੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਅੱਜ ਤੋਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। 

ਵਿਆਹ ਦੇ ਫੰਕਸ਼ਨ ਅੱਜ ਤੋਂ ਸ਼ੁਰੂ !


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਆਰਾ ਅਤੇ ਸਿਧਾਰਥ ਦੇ ਵਿਆਹ ਦੇ ਫੰਕਸ਼ਨ ਅੱਜ ਤੋਂ ਸ਼ੁਰੂ ਹੋ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦਿਨ ਸਮੇਂ ਗਣੇਸ਼ ਸਥਾਪਨਾ ਹੋਵੇਗੀ। ਇਸ ਤੋਂ ਬਾਅਦ ਮਹਿੰਦੀ ਅਤੇ ਹਲਦੀ ਦੀ ਰਸਮ ਹੋਵੇਗੀ। ਫਿਰ ਸ਼ਾਮ ਸਮੇਂ ਸ਼ਾਨਦਾਰ ਸੰਗੀਤ ਦਾ ਆਯੋਜਨ ਕੀਤਾ ਜਾਵੇਗਾ। ਜਿਸ ’ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚਣ ਦੀਆਂ ਉਮੀਦ ਹਨ। 

ਇਹ ਹੋ ਸਕਦੇ ਹਨ ਮਹਿਮਾਨ !

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿਧਾਰਥ ਅਤੇ ਕਿਆਰਾ ਦੇ ਵਿਆਹ ’ਚ ਸ਼ਾਮਲ ਹੋਣ ਦੇ ਲਈ ਕਈ ਸਿਤਾਰੇ ਜੈਸਲਮੇਰ ਪਹੁੰਚਣਗੇ। ਜਿਨ੍ਹਾਂ ’ਚ ਕਰਨ ਜੌਹਰ ਸ਼ਾਹਿਦ ਕਪੂਰ, ਈਸ਼ਾ ਅੰਬਾਨੀ ਸਮੇਤ ਕਈ ਹੋਰ ਵੀ ਬਾਲੀਵੁੱਡ ਸਿਤਾਰੇ ਹਨ।  

7 ਫਰਵਰੀ ਨੂੰ ਇੱਕ ਗ੍ਰੈਂਡ ਪਾਰਟੀ !

ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ 6 ਫਰਵਰੀ ਸੋਮਵਾਰ ਨੂੰ ਕਿਆਰਾ ਤੇ ਸਿਧਾਰਥ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ’ਚ ਸੱਤ ਫੇਰੇ ਲੈਣਗੇ। ਇਸ ਤੋਂ ਬਾਅਦ 7 ਫਰਵਰੀ ਨੂੰ ਇੱਕ ਗ੍ਰੈਂਡ ਪਾਰਟੀ ਰੱਖੀ ਜਾਵੇਗੀ।

ਇਹ ਵੀ ਪੜ੍ਹੋ: ਮਸ਼ਹੂਰ ਡਾਂਸਰ ਸਪਨਾ ਚੌਧਰੀ ’ਤੇ FIR ਦਰਜ, ਇਹ ਹੈ ਮਾਮਲਾ

- PTC NEWS

Top News view more...

Latest News view more...

LIVE CHANNELS
LIVE CHANNELS