Swara Bhaskar Pregnancy: ਵਿਆਹ ਦੇ ਤਿੰਨ ਮਹੀਨੇ ਬਾਅਦ ਪ੍ਰੈਗਨੈਂਟ ਹੋਈ ਸਵਰਾ ਭਾਸਕਰ; ਫਲੌਂਟ ਕੀਤਾ Baby Bump, ਦੇਖੋ ਤਸਵੀਰਾਂ
Swara Bhaskar Pregnancy: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਇਸ ਸਾਲ ਫਰਵਰੀ 'ਚ ਰਾਜਨੇਤਾ ਫਹਾਦ ਅਹਿਮਦ ਨਾਲ ਵਿਆਹ ਕਰਵਾਇਆ ਸੀ। ਅਦਾਕਾਰਾ ਦਾ ਵਿਆਹ ਉਸਦੇ ਬਹੁਤ ਸਾਰੇ ਪ੍ਰਸ਼ੰਸਕਾਂ ਲਈ ਬ੍ਰੇਕਿੰਗ ਨਿਊਜ਼ ਬਣ ਗਿਆ ਕਿਉਂਕਿ ਉਸਨੇ ਬਹੁਤ ਹੀ ਘੱਟ ਨੋਟਿਸ 'ਤੇ ਵਿਆਹ ਦੀ ਘੋਸ਼ਣਾ ਕੀਤੀ। ਹੁਣ ਵਿਆਹ ਦੇ ਤਿੰਨ ਮਹੀਨੇ ਬਾਅਦ ਉਸ ਨੇ ਪ੍ਰਸ਼ੰਸਕਾਂ ਨਾਲ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ।
Sometimes all your prayers are answered all together! Blessed, grateful, excited (and clueless! ) as we step into a whole new world! ????❤️✨???????? @FahadZirarAhmad #comingsoon #Family #Newarrival #gratitude #OctoberBaby pic.twitter.com/Zfa5atSGRk
— Swara Bhasker (@ReallySwara) June 6, 2023
ਸਵਰਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਕਦੋਂ ਆਵੇਗਾ
ਸਵਰਾ ਭਾਸਕਰ ਨੇ 16 ਫਰਵਰੀ ਨੂੰ ਸਪਾ ਨੇਤਾ ਫਹਾਦ ਅਹਿਮਦ ਨਾਲ ਵਿਆਹ ਕੀਤਾ ਸੀ। ਉਸ ਨੇ ਕੋਰਟ ਮੈਰਿਜ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਮਾਰਚ 'ਚ ਫਹਾਦ ਨਾਲ ਵਿਆਹ ਕਰਵਾ ਲਿਆ। ਹੁਣ ਵਿਆਹ ਦੇ ਕੁਝ ਮਹੀਨਿਆਂ ਬਾਅਦ ਅਦਾਕਾਰਾ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਸਾਂਝੀ ਕੀਤੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਸਵਰਾ ਨੇ ਲਿਖਿਆ, 'ਕਦੇ-ਕਦੇ ਭਗਵਾਨ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਇਕੱਠੇ ਦਿੰਦੇ ਹਨ। ਮੁਬਾਰਕ, ਸ਼ੁਕਰਗੁਜ਼ਾਰ ਅਤੇ ਨਵੀਂ ਦੁਨੀਆਂ ਵਿੱਚ ਪ੍ਰਵੇਸ਼ ਕਰਨ ਲਈ ਉਤਸ਼ਾਹਿਤ ਹਾਂ। ਇਸ ਦੇ ਨਾਲ ਹੀ ਸਵਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਬੱਚੇ ਦਾ ਜਨਮ ਅਕਤੂਬਰ ਵਿੱਚ ਹੋਵੇਗਾ।
ਇਹ ਅਫਵਾਹ ਕੁਝ ਦਿਨ ਪਹਿਲਾਂ ਫੈਲੀ ਸੀ :
ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਚਰਚਾ ਸੀ ਕਿ ਸਵਰਾ ਗਰਭਵਤੀ ਹੈ। ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਮਾਂ ਬਣ ਗਈ ਸੀ। ਇਸ ਦੇ ਲਈ ਯੂਜ਼ਰਸ ਨੇ ਅਦਾਕਾਰਾ ਦੀ ਕਾਫੀ ਖਿਚਾਈ ਕੀਤੀ। ਹਾਲਾਂਕਿ ਬਾਅਦ 'ਚ ਇਸ ਚਰਚਾ ਨੂੰ ਫਰਜ਼ੀ ਦੱਸ ਕੇ ਖਾਰਿਜ ਕਰ ਦਿੱਤਾ ਗਿਆ।
ਕੌਣ ਹੈ ਸਵਰਾ ਭਾਸਕਰ ਦਾ ਪਤੀ ਫਹਾਦ?
ਫਹਾਦ ਅਹਿਮਦ ਇੱਕ ਵਿਦਿਆਰਥੀ ਆਗੂ ਅਤੇ ਸਮਾਜ ਸੇਵਕ ਹਨ। ਉਹ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸਟੂਡੈਂਟ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ। ਫਹਾਦ ਨੇ ਜੁਲਾਈ 2022 ਵਿੱਚ ਅਬੂ ਆਸਿਮ ਆਜ਼ਮੀ ਅਤੇ ਰਈਸ ਸ਼ੇਖ ਦੀ ਮੌਜੂਦਗੀ ਵਿੱਚ ਸਮਾਜਵਾਦੀ ਪਾਰਟੀ ਦੀ ਮੈਂਬਰਸ਼ਿਪ ਲਈ ਸੀ। ਫਹਾਦ ਮਹਾਰਾਸ਼ਟਰ ਅਤੇ ਮੁੰਬਈ ਇਕਾਈ ਵਿੱਚ ਨੌਜਵਾਨ ਸਭਾ ਦੇ ਪ੍ਰਧਾਨ ਵਜੋਂ ਤੈਨਾਤ ਹਨ।
ਇਹ ਵੀ ਪੜ੍ਹੋ: Sidhu Moosewala Fan: ਕੈਲੀਫੋਰਨੀਆ ਤੋਂ Hummer ਤੇ Mustang ਲੈ ਕੇ ਪਿੰਡ ਪਹੁੰਚੇ ਸਿੱਧੂ ਮੂਸੇਵਾਲਾ ਦੇ ਫੈਨ, ਮਾਂ ਦੀਆਂ ਭਰੀਆਂ ਅੱਖਾਂ
- PTC NEWS