Sun, Jul 27, 2025
Whatsapp

ਕਪਿਲ ਦੇਵ ਦੇ 31 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਪਾਉਣਗੇ ਬੁਮਰਾਹ ?

World Cup 2023: ਟੀਮ ਇੰਡੀਆ ਦੇ ਮਾਰੂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੰਗਲਾਦੇਸ਼ ਦੇ ਖਿਲਾਫ ਵੱਡਾ ਰਿਕਾਰਡ ਬਣਾਉਣ ਤੋਂ ਕੁਝ ਹੀ ਕਦਮ ਦੂਰ ਹਨ।

Reported by:  PTC News Desk  Edited by:  Amritpal Singh -- October 17th 2023 03:07 PM -- Updated: October 17th 2023 03:30 PM
ਕਪਿਲ ਦੇਵ ਦੇ 31 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਪਾਉਣਗੇ ਬੁਮਰਾਹ ?

ਕਪਿਲ ਦੇਵ ਦੇ 31 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਪਾਉਣਗੇ ਬੁਮਰਾਹ ?

World Cup 2023: ਟੀਮ ਇੰਡੀਆ ਦੇ ਮਾਰੂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੰਗਲਾਦੇਸ਼ ਦੇ ਖਿਲਾਫ ਵੱਡਾ ਰਿਕਾਰਡ ਬਣਾਉਣ ਤੋਂ ਕੁਝ ਹੀ ਕਦਮ ਦੂਰ ਹਨ। ਉਹ ਮਹਾਨ ਕਪਿਲ ਦੇਵ ਦਾ 31 ਸਾਲ ਪੁਰਾਣਾ ਰਿਕਾਰਡ ਤੋੜ ਸਕਦਾ ਹੈ। ਉਹ ਬੰਗਲਾਦੇਸ਼ ਖਿਲਾਫ ਮੈਚ 'ਚ ਇਹ ਉਪਲੱਬਧੀ ਹਾਸਲ ਕਰ ਸਕਦਾ ਹੈ। ਮੌਜੂਦਾ ਵਿਸ਼ਵ ਕੱਪ ਸੀਜ਼ਨ 'ਚ ਹੁਣ ਤੱਕ ਉਸ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ ਅਤੇ 14 ਮੈਚਾਂ ਤੋਂ ਬਾਅਦ ਉਹ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਹਨ।



ਬੁਮਰਾਹ ਮਾਰੂ ਫਾਰਮ 'ਚ 


ਕਈ ਮਹੀਨਿਆਂ ਬਾਅਦ ਟੀਮ ਇੰਡੀਆ 'ਚ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਇਸ ਸਮੇਂ ਘਾਤਕ ਫਾਰਮ 'ਚ ਹਨ। ਉਸ ਨੇ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚ 8 ਵਿਕਟਾਂ ਲਈਆਂ ਹਨ। ਹੁਣ ਤੱਕ ਉਹ ਇਸ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਚੋਟੀ 'ਤੇ ਹੈ। ਬੁਮਰਾਹ ਨੇ ਪਾਕਿਸਤਾਨ ਖਿਲਾਫ ਮੈਚ 'ਚ ਜੰਮੇ ਹੋਏ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਸੀ। ਹੁਣ ਬੁਮਰਾਹ ਦੀ ਨਜ਼ਰ ਸਾਬਕਾ ਕ੍ਰਿਕਟਰ ਕਪਿਲ ਦੇਵ ਦੇ 31 ਸਾਲ ਪੁਰਾਣੇ ਰਿਕਾਰਡ 'ਤੇ ਹੋਵੇਗੀ।

ਬੁਮਰਾਹ ਇਸ ਵੱਡੇ ਰਿਕਾਰਡ ਨੂੰ ਤੋੜਨ ਦੇ ਕਰੀਬ ਹੈ

ਜਸਪ੍ਰੀਤ ਬੁਮਰਾਹ ਨੇ ਵਿਸ਼ਵ ਕੱਪ 'ਚ ਹੁਣ ਤੱਕ ਖੇਡੇ ਗਏ 12 ਮੈਚਾਂ 'ਚ 26 ਬੱਲੇਬਾਜ਼ਾਂ ਨੂੰ ਆਊਟ ਕੀਤਾ ਹੈ। ਉਸ ਦਾ 13ਵਾਂ ਵਿਸ਼ਵ ਕੱਪ ਮੈਚ ਬੰਗਲਾਦੇਸ਼ ਨਾਲ ਹੋਵੇਗਾ। ਇਸ ਮੈਚ 'ਚ ਉਹ ਮਹਾਨ ਕਪਿਲ ਦੇਵ ਨੂੰ ਪਛਾੜ ਸਕਦੇ ਹਨ। ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਕਪਿਲ ਦੇਵ ਦਾ ਨਾਂ ਵੀ ਸ਼ਾਮਲ ਹੈ। ਉਸ ਨੇ 1979-1992 ਦੌਰਾਨ 28 ਵਿਕਟਾਂ ਲਈਆਂ। ਬੁਮਰਾਹ ਉਨ੍ਹਾਂ ਨੂੰ ਪਿੱਛੇ ਛੱਡਣ ਤੋਂ ਸਿਰਫ਼ 3 ਵਿਕਟਾਂ ਦੂਰ ਹਨ। ਜੇਕਰ ਉਹ ਅਗਲੇ ਮੈਚ 'ਚ 3 ਵਿਕਟਾਂ ਲੈ ਲੈਂਦਾ ਹੈ ਤਾਂ ਉਹ ਕਪਿਲ ਦੇਵ ਨੂੰ ਪਛਾੜ ਦੇਵੇਗਾ।

- PTC NEWS

Top News view more...

Latest News view more...

PTC NETWORK
PTC NETWORK