ਬੇਰੁਜ਼ਗਾਰਾਂ ਲਈ ਵੱਡੀ ਖਬਰ, ਇਸ ਵਿਭਾਗ ‘ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ !

jobs

ਬੇਰੁਜ਼ਗਾਰਾਂ ਲਈ ਵੱਡੀ ਖਬਰ, ਇਸ ਵਿਭਾਗ ‘ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ !,ਜੇਕਰ ਤੁਸੀਂ ਵੀ 12ਵੀਂ ਜਮਾਤ ਪਾਸ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ, ਕਿਉਂਕਿ ਇੰਡੀਅਨ ਕੋਸਟ ਗਾਰਡ ਨੇ ਜਨਰਲ ਡਿਊਟੀ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਿਸ ਦੌਰਾਨ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

jobs ਇਹਨਾਂ ਨੋਟੀਫਿਕੇਸ਼ਨਾਂ ਨੂੰ ਭਰਨ ਦੀ ਆਖਰੀ ਤਾਰੀਕ-1 ਸਤੰਬਰ, 2019 ਹੈ।

ਅਹੁਦਿਆਂ ਦਾ ਵੇਰਵਾ- ਯੰਤਰਿਕ ਤਕਨੀਕੀ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਅਤੇ ਟੈਲੀਕਮਿਊਨੀਕੇਸ਼ਨ)

jobs ਜੇ ਗੱਲ ਕੀਤੀ ਜਾਵੇ ਸਿੱਖਿਆ ਯੋਗਤਾ ਦੀ ਤਾਂ, ਇਹਨਾਂ ਅਹੁਦਿਆਂ ਲਈ ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ ਤੇ ਉਮਰ ਸੀਮਾ- 18 ਤੋਂ 22 ਸਾਲ ਤੱਕ ਹੋਵੇ।

jobs ਉਮੀਦਵਾਰ ਦੀ ਚੋਣ ਸ਼ਾਰਟਲਿਸਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਸ਼ਾਰਟਲਿਸਟ ਦੇ ਲਈ ਉਮੀਦਵਾਰ ਲਿਖਤੀ ਪ੍ਰੀਖਿਆ ਦੇਵੇਗਾ।

-PTC News