Mon, Jun 23, 2025
Whatsapp

ਲੱਦਾਖ 'ਚ ਇਕ ਦਿਨ 'ਚ 2 ਭੂਚਾਲ, ਸ਼੍ਰੀਨਗਰ 'ਚ ਵੀ ਲੱਗੇ ਭੂਚਾਲ ਦੇ ਝਟਕੇ

Reported by:  PTC News Desk  Edited by:  Jasmeet Singh -- March 17th 2022 09:09 AM -- Updated: March 17th 2022 09:24 AM
ਲੱਦਾਖ 'ਚ ਇਕ ਦਿਨ 'ਚ 2 ਭੂਚਾਲ, ਸ਼੍ਰੀਨਗਰ 'ਚ ਵੀ ਲੱਗੇ ਭੂਚਾਲ ਦੇ ਝਟਕੇ

ਲੱਦਾਖ 'ਚ ਇਕ ਦਿਨ 'ਚ 2 ਭੂਚਾਲ, ਸ਼੍ਰੀਨਗਰ 'ਚ ਵੀ ਲੱਗੇ ਭੂਚਾਲ ਦੇ ਝਟਕੇ

ਸ਼੍ਰੀਨਗਰ, 17 ਮਾਰਚ: ਲੱਦਾਖ ਵਿੱਚ ਬੁੱਧਵਾਰ ਨੂੰ ਦੋ ਭੂਚਾਲਾਂ ਦੇ ਝਟਕਿਆਂ ਤੋਂ ਬਾਅਦ, ਰਿਕਟਰ ਪੈਮਾਨੇ 'ਤੇ 5.2 ਤੀਬਰਤਾ ਦੇ ਭੂਚਾਲ ਨੇ ਸ਼੍ਰੀਨਗਰ ਨੂੰ ਝਟਕਾ ਦਿੱਤਾ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਕਿਹਾ ਕਿ 16 ਮਾਰਚ ਦੀ ਰਾਤ 21:40:51 IST ਦੇ ਹਿੱਸਾਬ ਨਾਲ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ 'ਚ 119 ਕਿਲੋਮੀਟਰ ਉੱਤਰ 'ਚ 4.2 ਤੀਵਰਤਾ ਦਾ ਭੂਚਾਲ ਆਇਆ ਹੈ। ਇਹ ਵੀ ਪੜ੍ਹੋ: ਸਿੱਖਾਂ ਨੂੰ ਧਾਰਮਿਕ ਚਿੰਨ੍ਹਾਂ ਦੇ ਨਾਲ ਪ੍ਰੀਖਿਆ ਦੇਣ 'ਤੇ ਫ਼ੈਸਲਾ ਲਵੇ ਪੰਜਾਬ ਤੇ ਹਰਿਆਣਾ : ਹਾਈ ਕੋਰਟ ਐਨਸੀਐਸ ਦੇ ਮੁਤਾਬਕ ਇਸ ਤੋਂ ਇੱਕ ਦਿਨ ਪਹਿਲਾਂ ਲੱਦਾਖ ਵਿੱਚ ਸ਼ਾਮ 7:05 ਵਜੇ 5.2 ਤੀਬਰਤਾ ਦਾ ਭੂਚਾਲ ਆਇਆ ਅਤੇ ਇਸ ਤੋਂ ਬਾਅਦ ਬੁੱਧਵਾਰ ਨੂੰ ਸ਼ਾਮ 7:34 ਵਜੇ ਲੱਦਾਖ ਦੇ ਕਾਰਗਿਲ ਵਿੱਚ 4.3 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ। ਇਹ ਫਿਕਰ ਜੋਗ ਗੱਲ ਹੈ ਕਿ ਭਰ ਦੇ ਉੱਤਰੀ ਖੇਤਰ 'ਚ ਦੋ ਦਿਨਾਂ 'ਚ ਇਹ ਤੀਜਾ ਭੁਚਾਲ ਹੈ। ਜਾਪਾਨ 'ਚ ਭੂਚਾਲ ਕਾਰਨ ਜ਼ਖਮੀਆਂ ਦੀ ਗਿਣਤੀ ਵਧ ਕੇ 126 ਹੋ ਗਈ, ਦੋ ਲੋਕਾਂ ਦੀ ਮੌਤ ਜਾਪਾਨ ਵਿੱਚ ਵੀ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵੱਧ ਕੇ 92 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਦੋ ਲੋਕਾਂ ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰ ਉੱਤਰ-ਪੂਰਬੀ ਜਾਪਾਨ ਵਿੱਚ 7.3 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਮਿਆਗੀ ਪ੍ਰੀਫੈਕਚਰ ਵਿੱਚ ਇੱਕ ਮੀਟਰ ਦੀ ਸੁਨਾਮੀ ਆਈ। ਜਾਪਾਨ ਭੂਚਾਲ ਦੇ ਤੌਰ 'ਤੇ ਸਰਗਰਮ ਜ਼ੋਨ ਵਿਚ ਸਥਿਤ ਹੈ ਜਿਸ ਨੂੰ ਰਿੰਗ ਆਫ਼ ਫਾਇਰ ਵਜੋਂ ਜਾਣਿਆ ਜਾਂਦਾ ਹੈ ਅਤੇ ਨਿਯਮਿਤ ਤੌਰ 'ਤੇ ਸ਼ਕਤੀਸ਼ਾਲੀ ਭੁਚਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਸਕੱਤਰੇਤ 'ਚ ਨਿੱਘਾ ਸਵਾਗਤ, ਕੱਲ੍ਹ ਤੋਂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਇਜਲਾਸ ਜਪਾਨ ਵਿਚ ਸਾਲ 2011 'ਚ 9.0 ਤੀਬਰਤਾ ਦੇ ਭੂਚਾਲ ਅਤੇ ਹੇਠਲੀ ਸੁਨਾਮੀ ਕਰਕੇ 15,000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਫੁਕੁਸ਼ੀਮਾ ਪ੍ਰਮਾਣੂ ਪਲਾਂਟ 'ਚ ਭਾਰੀ ਤਬਾਹੀ ਹੋਈ ਸੀ। - ਏ.ਐਨ.ਆਈ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK
PTC NETWORK