Sun, Jul 20, 2025
Whatsapp

ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ਵਿਖੇ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ  

Reported by:  PTC News Desk  Edited by:  Shanker Badra -- June 15th 2021 03:13 PM -- Updated: June 15th 2021 03:16 PM
ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ਵਿਖੇ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ  

ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ਵਿਖੇ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ  

ਨਿਊਯਾਰਕ : ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ (ਫ਼ਤਹਿਗੜ੍ਹ ਚੂੜੀਆਂ ਰੋਡ) ਦੇ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਵਸਾਖਾ ਬੀਚ ਵਿਖੇ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ। ਉਸ ਨੇ ਤੈਰਨ ਵੇਲੇ ਸੇਫ਼ਟੀ ਜੈਕੇਟ ਵੀ ਨਹੀਂ ਸੀ ਪਾਈ ਹੋਈ। ਗੁਰਪ੍ਰੀਤ ਸਿੰਘ ਗਿੱਲ ਨੂੰ ਲੰਘੇ ਐਤਵਾਰ ਵਾਲੇ ਦਿਨ ਸਵੇਰੇ ਮ੍ਰਿਤਕ ਐਲਾਨ ਦਿੱਤਾ ਗਿਆ। [caption id="attachment_506606" align="aligncenter" width="300"]22-year-old Punjabi man has died after drowning at Vaisakha Beach in Canada ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀਵਸਾਖਾ ਬੀਚ ਵਿਖੇਪਾਣੀ 'ਚ ਡੁੱਬਣ ਕਾਰਨ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ ਦਰਅਸਲ 'ਚ ਗੁਰਪ੍ਰੀਤ ਸਿੰਘ ਗਿੱਲਅੰਤਰਰਾਸ਼ਟਰੀ ਵਿਦਿਆਰਥੀ ਸੀ ਅਤੇ ਕੈਨੇਡਾ ਵਿਖੇ ਪੜ੍ਹਣ ਆਇਆ ਸੀ ਅਤੇ ਉਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਨੰਗਲੀ (ਫਤਹਿਗੜ ਚੂੜੀਆਂ ਰੋਡ) ਨਾਲ ਹੈ।  ਗੁਰਪ੍ਰੀਤ ਸਿੰਘ ਗਿੱਲ ਨੂੰ ਮਾਪਿਆਂ ਨੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੈਨੇਡਾ ਭੇਜਿਆ ਸੀ। [caption id="attachment_506608" align="aligncenter" width="257"]22-year-old Punjabi man has died after drowning at Vaisakha Beach in Canada ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀਵਸਾਖਾ ਬੀਚ ਵਿਖੇਪਾਣੀ 'ਚ ਡੁੱਬਣ ਕਾਰਨ ਹੋਈ ਮੌਤ[/caption] ਉਕਤ ਨੌਜਵਾਨ ਦੇ ਪਿਤਾ ਸਤਵਿੰਦਰ ਸਿੰਘ ਗਿੱਲ ਅਤੇ ਮਾਤਾ ਦਲਜੀਤ ਕੌਰ ਦੱਸਿਆ ਕਿ 20 ਨਵੰਬਰ 2017 ਨੂੰ ਉਹਨਾਂ ਆਪਣੇ ਬੱਚੇ ਗੁਰਪ੍ਰੀਤ ਸਿੰਘ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਕੈਨੇਡਾ ਪੜਾਈ ਲਈ ਭੇਜਿਆ ਸੀ ਤੇ ਹੁਣ ਮੌਜੂਦਾ ਸਮੇਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ 'ਤੇ ਕੰਮ ਕਰਦਾ ਸੀ ਅਤੇ ਬਰੈਂਪਟਨ ਵਿਚ ਰਹਿ ਰਿਹਾ ਸੀ। [caption id="attachment_506605" align="aligncenter" width="169"]22-year-old Punjabi man has died after drowning at Vaisakha Beach in Canada ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਦੀਵਸਾਖਾ ਬੀਚ ਵਿਖੇਪਾਣੀ 'ਚ ਡੁੱਬਣ ਕਾਰਨ ਹੋਈ ਮੌਤ[/caption] ਉਨ੍ਹਾਂ ਦੱਸਿਆ ਕਿ ਉਹ ਬੀਤੇ ਦਿਨ ਕੰਮ ਤੋਂ ਛੁੱਟੀ ਹੋਣ ਕਰ ਕੇ ਆਪਣੇ ਪੰਜ ਸਾਥੀਆਂ ਨਾਲ ਵਸਾਖਾ ਬੀਚ 'ਤੇ ਨਹਾਉਣ ਗਿਆ ਸੀ ,ਨਹਾਉਂਦੇ ਸਮੇਂ ਪਾਣੀ ਵਿਚ ਡੁੱਬ ਗਿਆ। ਗੁਰਪ੍ਰੀਤ ਸਿੰਘ ਗਿੱਲ ਨੂੰ ਪਾਣੀ ਵਿਚੋਂ ਬਾਹਰ ਕੱਢਣ ਤੋਂ ਬਾਅਦ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਬਾਅਦ ਵਿਚ ਮ੍ਰਿਤਕ ਕਰਾਰ ਦੇ ਦਿੱਤਾ ਗਿਆ। -PTCNews


Top News view more...

Latest News view more...

PTC NETWORK
PTC NETWORK