ਪਾਕਿਸਤਾਨ ਆਤਮਘਾਤੀ ਹਮਲੇ 'ਚ ਤਿੰਨ ਲੋਕਾਂ ਦੀ ਮੌਤ, 20 ਜ਼ਖਮੀ

By Riya Bawa - September 05, 2021 4:09 pm

ਪਾਕਿਸਤਾਨ: ਬਲੋਚਿਸਤਾਨ ਵਿੱਚ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਹ ਆਤਮਘਾਤੀ ਬੰਬ ਧਮਾਕਾ ਬਲੋਚਿਸਤਾਨ ਦੇ ਮਸਤੁੰਗ ਵਿਚ ਫ਼ਰੰਟੀਅਰ ਕੋਪਸ ਚੌਕੀ 'ਤੇ ਹੋਇਆ ਹੈ ਤੇ ਇਸ  ਹਮਲੇ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 18 ਸੁਰੱਖਿਆ ਅਧਿਕਾਰੀਆਂ ਸਮੇਤ 20 ਹੋਰ ਜ਼ਖਮੀ ਹੋ ਗਏ।

Suicide' attack claims eight lives in Quetta - Pakistan - DAWN.COM

ਬਲੋਚਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਪੁਸ਼ਟੀ ਕੀਤੀ ਕਿ ਆਤਮਘਾਤੀ ਹਮਲੇ ਨੇ ਮਸਤੁੰਗ ਰੋਡ 'ਤੇ ਫਰੰਟੀਅਰ ਕੋਰ ਚੌਕੀ ਨੂੰ ਨਿਸ਼ਾਨਾ ਬਣਾਇਆ ਸੀ। ਇਸ ਧਮਾਕੇ ਵਿੱਚ ਮਾਰੇ ਗਏ ਤਿੰਨ ਕਰਮਚਾਰੀ ਅਤੇ ਜ਼ਖਮੀਆਂ ਵਿੱਚੋਂ ਬਹੁਤੇ ਫਰੰਟੀਅਰ ਕੋਰ ਦੇ ਹਨ।

ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿੱਚੋਂ 18 ਸੁਰੱਖਿਆ ਅਧਿਕਾਰੀ ਸਨ ਜਦੋਂ ਕਿ ਦੋ ਰਾਹਗੀਰ ਸਨ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

adv-img
adv-img