ਇੱਕ ਕਿਸਾਨ ਦੀਆਂ ਪੰਜ ਧੀਆਂ ਨੇ ਆਰ.ਏ.ਐੱਸ. ਅਫ਼ਸਰ ਬਣ ਕੇ ਰਚਿਆ ਇਤਿਹਾਸ , ਚਾਰੇ ਪਾਸੇ ਚਰਚੇ
ਹਨੂੰਮਾਨਗੜ੍ਹ : ਮਹਿਲਾਵਾਂ ਨੂੰ ਜੇਕਰ ਅੱਗੇ ਵਧਣ ਦਾ ਮੌਕਾ ਮਿਲੇ ਤਾਂ ਉਹ ਹਰ ਅਸੰਭਵ ਚੀਜ਼ ਨੂੰ ਸੰਭਵ ਬਣਾਉਣ ਦੀ ਸਮਤਾ ਰੱਖਦੀ ਹੈ। ਅਜਿਹੀ ਹੀ ਇਕ ਉਦਾਹਰਣ ਤਿੰਨ ਭੈਣਾਂ ਨੇ ਦਿੱਤੀ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀਆਂ ਤਿੰਨ ਸਕੀਆਂ ਭੈਣਾਂ ਨੇ ਇੱਕੋ ਸਮੇਂ ਰਾਜ ਪ੍ਰਬੰਧਕੀ ਸੇਵਾ (Rajasthan Administrative Service) ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਆਰ.ਏ.ਐੱਸ. ਅਫਸਰ ਬਣ ਕੇ ਇਤਿਹਾਸ ਰਚ ਦਿੱਤਾ ਹੈ।
[caption id="attachment_515381" align="aligncenter" width="300"]
ਇੱਕ ਕਿਸਾਨ ਦੀਆਂ ਪੰਜ ਧੀਆਂ ਨੇ ਆਰ.ਏ.ਐੱਸ. ਅਫ਼ਸਰ ਬਣ ਕੇ ਰਚਿਆ ਇਤਿਹਾਸ , ਚਾਰੇ ਪਾਸੇ ਚਰਚੇ[/caption]
ਪੜ੍ਹੋ ਹੋਰ ਖ਼ਬਰਾਂ : ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼
ਇਨ੍ਹਾਂ ਤਿੰਨਾਂ ਭੈਣਾਂ ਨੇ ਆਪਣੀ ਲਗਨ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਚੰਗਾ ਪਾਲਣ-ਪੌਸ਼ਣ ਕੀਤਾ ਜਾਵੇ ਤਾਂ ਧੀਆਂ ਬੋਝ ਨਹੀਂ ,ਵਰਦਾਨ ਸਾਬਿਤ ਹੁੰਦੀਆਂ ਹਨ। ਤਿੰਨੋਂ ਭੈਣਾਂ ਰਾਜਸਥਾਨ ਪ੍ਰਸ਼ਾਸਕ ਸੇਵਾ ਵਿਚ ਇੱਕਠੀਆਂ ਬੈਠੀਆਂ ਸੀ ਅਤੇ ਹੁਣ ਇਕੱਠੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤਰ੍ਹਾਂ ਹੀ ਤਿੰਨ ਭੈਣਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਅੱਜ ਇਕ ਵੱਖਰਾ ਇਤਿਹਾਸ ਸਿਰਜ ਦਿੱਤਾ ਹੈ। ਜਿੱਥੇ ਇਨ੍ਹਾਂ ਤਿੰਨਾਂ ਭੈਣਾਂ ਨੇ ਇਕੱਠੇ ਸਰਕਾਰੀ ਸਕੂਲ ਵਿੱਚੋਂ ਪੰਜਵੀਂ ਤੱਕ ਦੀ ਪੜ੍ਹਾਈ ਕੀਤੀ ਸੀ।
[caption id="attachment_515380" align="aligncenter" width="300"]
ਇੱਕ ਕਿਸਾਨ ਦੀਆਂ ਪੰਜ ਧੀਆਂ ਨੇ ਆਰ.ਏ.ਐੱਸ. ਅਫ਼ਸਰ ਬਣ ਕੇ ਰਚਿਆ ਇਤਿਹਾਸ , ਚਾਰੇ ਪਾਸੇ ਚਰਚੇ[/caption]
ਉਥੇ ਹੀ ਇਨ੍ਹਾਂ ਤਿੰਨ ਸਕੀਆਂ ਭੈਣਾਂ ਨੇ ਇਕੱਠੇ ਆਰ ਏ ਐਸ ਅਫਸਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਿਨ੍ਹਾਂ ਦੀ ਚਰਚਾ ਸਾਰੇ ਜਿਲ੍ਹੇ ਅੰਦਰ ਅਤੇ ਸੂਬੇ ਅੰਦਰ ਹੋ ਰਹੀ ਹੈ। ਇਨ੍ਹਾਂ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ ਉਹ ਇਕ ਸਧਾਰਨ ਕਿਸਾਨ ਅਤੇ ਉਨ੍ਹਾਂ ਦੀਆਂ ਪੰਜ ਧੀਆਂ ਹਨ। ਉਨ੍ਹਾਂ ਦੀਆਂ ਛੋਟੀਆਂ ਤਿੰਨ ਧੀਆਂ ਅੰਸ਼ੂ , ਸੁਮਨ ਅਤੇ ਰੀਤੂ ਦੀ ਆਰ.ਏ.ਐਸ ਦੀ ਚੋਣ ਹੋਈ ਹੈ , ਜਦਕਿ 2 ਧੀਆਂ ਰੋਮਾਂ ਅਤੇ ਮੰਜੂ ਪਹਿਲਾਂ ਹੀ ਆਰ ਏ ਐਸ ਵਿੱਚ ਭਰਤੀ ਹੋ ਚੁੱਕੀਆ ਸੀ।
[caption id="attachment_515379" align="aligncenter" width="300"]
ਇੱਕ ਕਿਸਾਨ ਦੀਆਂ ਪੰਜ ਧੀਆਂ ਨੇ ਆਰ.ਏ.ਐੱਸ. ਅਫ਼ਸਰ ਬਣ ਕੇ ਰਚਿਆ ਇਤਿਹਾਸ , ਚਾਰੇ ਪਾਸੇ ਚਰਚੇ[/caption]
ਕਿਸਾਨ ਸਹਿਦੇਵ ਸਹਾਰਨ ਨੇ ਖੁਦ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਹੈ ਜਦਕਿ ਉਸ ਦੀ ਪਤਨੀ ਲਕਸ਼ਮੀ ਅਨਪੜ੍ਹ ਹੈ। ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ 'ਚ ਅੰਸ਼ੂ ਨੇ ਓਬੀਸੀ 'ਚ 31ਵਾਂ ਰੈਂਕ ਮਿਲਿਆ ਹੈ ਜਦਕਿ ਰੀਤੂ ਨੂੰ 96ਵਾਂ ਤੇ ਸੁਮਨ ਨੂੰ 98ਵਾਂ ਰੈਂਕ ਮਿਲਿਆ ਹੈ। ਰੀਤੂ ਭੈਣਾਂ 'ਚੋਂ ਸਭ ਤੋਂ ਛੋਟੀ ਹੈ। ਰੋਮਾ ਨੇ 2010 'ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ। ਉਹ ਆਪਣੇ ਪਰਿਵਾਰ 'ਚ ਪਹਿਲੀ ਆਰਏਐੱਸ ਅਫਸਰ ਸੀ। ਉਹ ਇਸ ਸਮੇਂ ਝੁਨਝੁਨ ਜ਼ਿਲ੍ਹੇ ਦੇ ਸੁਜਾਨਗੜ੍ਹ 'ਚ ਬਲਾਕ ਡਿਵੈਲਪਮੈਂਟ ਅਫਸਰ ਵਜੋਂ ਤਾਇਨਾਤ ਹੈ।
[caption id="attachment_515378" align="aligncenter" width="300"]
ਇੱਕ ਕਿਸਾਨ ਦੀਆਂ ਪੰਜ ਧੀਆਂ ਨੇ ਆਰ.ਏ.ਐੱਸ. ਅਫ਼ਸਰ ਬਣ ਕੇ ਰਚਿਆ ਇਤਿਹਾਸ , ਚਾਰੇ ਪਾਸੇ ਚਰਚੇ[/caption]
ਮੰਜੂ ਨੇ 2017 'ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਤੇ ਉਹ ਇਸ ਸਮੇਂ ਹਨੂੰਮਾਨਗੜ੍ਹ ਦੇ ਨੋਹਾਰ ਦੇ ਕੋਆਪਰੇਟਿਵ ਵਿਭਾਗ 'ਚ ਸੇਵਾ ਨਿਭਾ ਰਹੀ ਹੈ। ਹਨੂੰਮਾਨਗੜ੍ਹ ਤੋਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ ਅੱਜ ਆਰਏਐੱਸ ਚੁਣੀਆਂ ਗਈਆਂ ਹਨ। ਉਹ ਪੰਜ ਭੈਣਾਂ ਹਨ। ਬਾਕੀ ਦੋ ਰੋਮਾ ਤੇ ਮੰਜੂ ਪਹਿਲਾਂ ਹੀ ਆਰਏਐੱਸ ਹਨ। ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਹੁਣ ਆਰਏਐੱਸ ਹਨ। ਕਿਸਾਨ ਸਹਿਦੇਵ ਸਹਾਰਨ ਨੇ ਖੁਦ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਹੈ ਜਦਕਿ ਉਸ ਦੀ ਪਤਨੀ ਲਕਸ਼ਮੀ ਅਨਪੜ੍ਹ ਹੈ।
[caption id="attachment_515382" align="aligncenter" width="300"]
ਇੱਕ ਕਿਸਾਨ ਦੀਆਂ ਪੰਜ ਧੀਆਂ ਨੇ ਆਰ.ਏ.ਐੱਸ. ਅਫ਼ਸਰ ਬਣ ਕੇ ਰਚਿਆ ਇਤਿਹਾਸ , ਚਾਰੇ ਪਾਸੇ ਚਰਚੇ[/caption]
ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਵੱਡਾ ਹਾਦਸਾ, ਮਿੱਟੀ ਧਸਣ ਕਾਰਨ ਖੂਹ 'ਚ ਡਿੱਗੇ 25-30 ਲੋਕ , ਚਾਰ ਦੀ ਮੌਤ
ਦੱਸ ਦੇਈਏ ਕਿ ਹਨੁਮਾਨਗੜ੍ਹ ਜ਼ਿਲ੍ਹੇ ਦੇ ਇਕ ਛੋਟੇ ਪਿੰਡ ਦੀਆਂ ਤਿੰਨ ਧੀਆਂ ਨੇ ਇਕੱਠੇ ਆਰ.ਐੱਸ. ਬਣ ਕੇ ਮਾਂ-ਬਾਪ ਦਾ ਸੁਫਨਾ ਸਾਕਾਰ ਕੀਤਾ ਹੈ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਹਨੁਮਾਨਗੜ੍ਹ ਜ਼ਿਲ੍ਹੇ ’ਚ ਰਾਵਤਸਰ ਤਹਿਸੀਲ ਖੇਤਰ ਦੇ ਪਿੰਡ ਭੇਰੁਸਰੀ ਨਿਵਾਸੀ ਕਿਸਾਨ ਸਹਿਦੇਵ ਸਹਾਰਣ ਦੇ ਪੰਜ ਧੀਆਂ ਹਨ ਜਿਨ੍ਹਾਂ ’ਚੋਂ ਦੋ ਧੀਆਂ ਰੋਮਾ ਅਤੇ ਮੰਜੂ ਪਹਿਲਾਂ ਹੀ ਆਰ.ਏ.ਐੱਸ. ’ਚ ਭਰਤੀ ਹੋ ਚੁੱਕੀਆਂ ਸੀ ਹੁਣ ਬਾਕੀ ਤਿੰਨ ਧੀਆਂ ਅੰਸ਼ੂ, ਸੁਮਨ ਅਤੇ ਰਿਤੂ ਦੀ ਆਰ.ਏ.ਐੱਸ. ’ਚ ਚੋਣ ਹੋਈ ਹੈ। ਸਹਾਰਣ ਦਾ ਪਰਿਵਾਰ ਜਦੋਂ ਜੈਪੁਰ ਤੋਂ ਹਨੁਮਾਨਗੜ੍ਹ ਪਹੁੰਚੇਗਾ ਤਾਂ ਇਥੇ ਉਨ੍ਹਾਂ ਦਾ ਨਿੱਘਾ ਸਵਾਗਤ ਵੀ ਕੀਤਾ ਜਾਵੇਗਾ।
-PTCNews