Advertisment

ਪਟਿਆਲਾ ਕੇਂਦਰੀ ਜੇਲ੍ਹ 'ਚੋਂ ਦੱਬੇ ਹੋਏ 33 ਮੋਬਾਈਲ ਸਿਮ ਕਾਰਡ ਮਿਲੇ

author-image
Ravinder Singh
Updated On
New Update
ਪਟਿਆਲਾ ਕੇਂਦਰੀ ਜੇਲ੍ਹ 'ਚੋਂ ਦੱਬੇ ਹੋਏ 33 ਮੋਬਾਈਲ ਸਿਮ ਕਾਰਡ ਮਿਲੇ
Advertisment
ਪਟਿਆਲਾ : ਪਟਿਆਲਾ ਕੇਂਦਰੀ ਜੇਲ੍ਹ ਵਿੱਚੋਂ ਬੋਤਲ ਵਿੱਚ ਦੱਬੇ 33 ਮੋਬਾਈਲ ਸਿਮ ਕਾਰਡ ਮਿਲੇ ਹਨ। ਇਸ ਮਾਮਲੇ 'ਚ ਪੁਲਿਸ ਟੀਮ ਨੇ ਜੇਲ੍ਹ 'ਚ ਬੰਦ 33 ਸਿਮ ਕਾਰਡ (30 ਸਿਮ ਵੋਡਾਫੋਨ, 3 ਸਿਮ ਏਅਰਟੈੱਲ) ਅਤੇ ਇਸ ਦੀ ਦੁਰਵਰਤੋਂ ਦਾ ਪਰਦਾਫਾਸ਼ ਕਰਦੇ ਹੋਏ ਜਾਅਲੀ ਆਈਡੀ 'ਤੇ ਜੇਲ੍ਹ 'ਚ ਸਿਮ ਕਾਰਡ ਜਾਰੀ ਕਰਨ ਵਾਲੇ ਅਤੇ ਸਿਮ ਕਾਰਡ ਸਪਲਾਈ ਕਰਨ ਵਾਲੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Advertisment
ਪਟਿਆਲਾ ਕੇਂਦਰੀ ਜੇਲ੍ਹ 'ਚੋਂ ਦੱਬੇ ਹੋਏ 33 ਮੋਬਾਈਲ ਸਿਮ ਕਾਰਡ ਮਿਲੇ ਜਾਣਕਾਰੀ ਅਨੁਸਾਰ ਥਾਣਾ ਤਿ੍ਪੜੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜੇਲ 'ਚ ਬਰਾਮਦ 33 ਸਿਮ ਕਾਰਡ ਜੇਲ੍ਹ 'ਚ ਆਉਣ ਤੇ ਦੁਰਵਰਤੋਂ ਕਰਨ ਦਾ ਪਰਦਾਫਾਸ਼ ਕੀਤਾ ਗਿਆ। ਇਸ ਸਬੰਧੀ ਪੁਲਿਸ ਨੇ ਜਾਂਚ ਦੌਰਾਨ 5 ਵਿਅਕਤੀਆਂ ਗਿ੍ਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਕੇਂਦਰੀ ਜੇਲ੍ਹ 'ਚੋਂ ਦੱਬੇ ਹੋਏ 33 ਮੋਬਾਈਲ ਸਿਮ ਕਾਰਡ ਮਿਲੇ ਇਸ ਸਬੰਧੀ ਦੀਪਕ ਪਾਰਿਕ ਨੇ ਦੱਸਿਆ ਕਿ ਆਈਜੀ ਮੁਖਮਿੰਦਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਵਜੀਰ ਸਿੰਘ ਐਸ.ਪੀ. (ਸਿਟੀ) ਪਟਿਆਲਾ ਦੀ ਨਿਗਰਾਨੀ ਅਧੀਨ ਮੋਹਿਤ ਅਗਰਵਾਲ ਡੀਐੱਸਪੀ ਸਿਟੀ-2 ਪਟਿਆਲਾ ਤੇ ਐੱਸਆਈ ਕਰਨਬੀਰ ਸਿੰਘ ਸੰਧੂ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ। ਕੇਂਦਰੀ ਜੇਲ੍ਹ 'ਚੋਂ ਮਿਲੀ ਸੂਚਨਾ ਦੇ ਅਧਾਰ 'ਤੇ ਥਾਣਾ ਤਿ੍ਪੜੀ ਪਟਿਆਲਾ ਪੁਸ਼ਪਿੰਦਰ ਸਿੰਘ ਉਰਫ ਨੌਨੀ ਪੁੱਤਰ ਮਨਿੰਦਰ ਸਿੰਘ ਵਾਸੀ ਮਕਾਨ ਨੰ.34/3 ਗੁਲਮਾਰਗ ਅਵੀਨਿਊ ਜਲੰਧਰ ਅਤੇ ਰਕੇਸ਼ ਕੁਮਾਰ ਉਰਫ ਕਾਕਾ ਪੁੱਤਰ ਗਰੀਬ ਦਾਸ ਵਾਸੀ ਪਿੰਡ ਦੀਨਾ ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪਟਿਆਲਾ ਕੇਂਦਰੀ ਜੇਲ੍ਹ 'ਚੋਂ ਦੱਬੇ ਹੋਏ 33 ਮੋਬਾਈਲ ਸਿਮ ਕਾਰਡ ਮਿਲੇਜਿਸ ਦੀ ਬੜੀ ਬਰੀਕੀ ਤੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਰਵੀ ਸੈਨਾਲੀਆ ਵਾਸੀ ਅਮਨ ਐਵੇਨਿਊ ਜ਼ਿਲ੍ਹਾ ਅੰਮਿ੍ਤਸਰ ਵੱਲੋਂ ਇਹ ਸਿਮ ਕਾਰਡ ਜਾਅਲੀ ਆਈਡੀ ਕਾਰਡ ਦੇ ਅਧਾਰ ਪਰ ਜਾਰੀ ਕਰਕੇ ਅੱਗੇ ਹਰਿੰਦਰਪਾਲ ਸਿੰਘ ਵਾਸੀਪੱਲਾ ਸਾਹਿਬ ਰੋਡ ਕਰਮ ਸਿੰਘ ਕਾਲੋਨੀ ਜ਼ਿਲ੍ਹਾ ਅੰਮਿ੍ਤਸਰ ਨੂੰ ਵੇਚੇ ਗਏ ਸਨ। ਜਿਸ ਵੱਲੋਂ ਇਹ ਸਿਮ ਕਾਰਡ ਅੱਗੇ ਹਰਮਨਜੀਤ ਸਿੰਘ ਵਾਸੀ ਪਿੰਡ ਜੋਰਾ ਜ਼ਿਲ੍ਹਾ ਤਰਨਤਾਰਨ ਨੂੰ ਕੇਂਦਰੀ ਜੇਲ੍ਹ ਪਟਿਆਲਾ ਨੂੰ ਮੁਹੱਇਆ ਕਰਵਾਏ ਗਏ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਇਸ ਸ਼ਾਜ਼ਿਸ਼ 'ਚ ਗਿ੍ਫਤਾਰ ਕਰਕੇ ਬੇਨਕਾਬ ਕਰਕੇ ਪਰਦਾਫਾਸ਼ ਕੀਤਾ ਗਿਆ ਹੈ। ਮੁਕੱਦਮਾ ਦੀ ਅੱਗੇ ਵੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ, ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। publive-image -PTC News ਇਹ ਵੀ ਪੜ੍ਹੋ : ਪਾਕਿਸਤਾਨ ਚੋਣਾਂ 'ਚ ਇਮਰਾਨ ਖਾਨ ਦੀ ਪਾਰਟੀ ਦੇ ਪੋਸਟਰ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ-
patialajail latestnews crimenews police investigate punjabnews captured mobilesim fivearrseted
Advertisment

Stay updated with the latest news headlines.

Follow us:
Advertisment