Sat, Apr 27, 2024
Whatsapp

ਕੋਰੋਨਾ ਵਾਇਰਸ ਨਾਲ ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ,ਪੰਜਾਬ ਦੇ ਇਸ ਜ਼ਿਲ੍ਹੇ ਨਾਲ ਸੀ ਸਬੰਧਿਤ

Written by  Shanker Badra -- March 24th 2020 10:40 PM
ਕੋਰੋਨਾ ਵਾਇਰਸ ਨਾਲ ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ,ਪੰਜਾਬ ਦੇ ਇਸ ਜ਼ਿਲ੍ਹੇ ਨਾਲ ਸੀ ਸਬੰਧਿਤ

ਕੋਰੋਨਾ ਵਾਇਰਸ ਨਾਲ ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ,ਪੰਜਾਬ ਦੇ ਇਸ ਜ਼ਿਲ੍ਹੇ ਨਾਲ ਸੀ ਸਬੰਧਿਤ

ਕੋਰੋਨਾ ਵਾਇਰਸ ਨਾਲ ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ,ਪੰਜਾਬ ਦੇ ਇਸ ਜ਼ਿਲ੍ਹੇ ਨਾਲ ਸੀ ਸਬੰਧਿਤ:ਚੰਡੀਗੜ : ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਕੋਰੋਨਾ ਵਾਇਰਸ ਕਾਰਨ ਇਟਲੀ ਵਿਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨਾਂ ਦੇ ਪੰਜਾਬੀ ਵਿਅਕਤੀ ਦੀ ਉਮਰ 44 ਸਾਲ ਦੱਸੀ ਜਾਂਦੀ ਹੈ। ਉਹ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਸੀ ਤੇ ਇਟਲੀ ਵਿਚ ਮੀਟ ਸਪਲਾਈ ਕਰਨ ਵਾਲੀ ਫ਼ਰਮ 'ਚ ਕੰਮ ਕਰਦਾ ਸੀ। ਉਹ ਲਗਭਗ 2 ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਸੀ। ਇਸ ਮਾੜੀ ਖਬਰ ਨਾਲ ਇਲਾਕੇ ਵਿਚ ਮਾਤਮ ਛਾਇਆ ਹੋਇਆ ਹੈ। ਦੱਸ ਦੇਈਏ ਕਿ ਪੰਜਾਬ ’ਚ ਕੋਰੋਨਾ ਵਾਇਰਸ ਤੋਂ ਪੀੜਤ (ਪਾਜ਼ਿਟਿਵ) ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 29 ਹੋ ਗਈ ਹੈ। ਅੱਜ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ’ਚ ਤਿੰਨ -ਤਿੰਨ ਹੋਰ ਭਾਵ ਕੁੱਲ 6 ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵੱਧ ਕੇ 29 ਹੋ ਗਈ ਹੈ। ਜਿਨ੍ਹਾਂ 'ਚੋਂ ਨਵਾਂ ਸ਼ਹਿਰ ਦੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। -PTCNews


Top News view more...

Latest News view more...