ਦਿੱਲੀ ਅੰਦੋਲਨ 'ਚ ਹੋਈ 70 ਸਾਲਾ ਮਹਿਲਾ ਦੀ ਮੌਤ,ਪਿੰਡ ਮਹੇਸਰੀ 'ਚ ਕੀਤਾ ਅੰਤਮ ਸੰਸਕਾਰ
ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਮੋਗਾ ਜਿਲ੍ਹੇ ਦੀ ਇੱਕ ਹੋਰ ਸ਼ਹਾਦਤ ਹੋ ਗਈ। ਪਿੰਡ ਮਹੇਸਰੀ ਤੋਂ ਸੱਤਰ ਸਾਲਾਂ ਬੀਬੀ ਸੁਖਦੇਵ ਕੌਰ ਮਹੇਸਰੀ ਨੇ ਬੀਤੇ ਕੱਲ੍ਹ ਅੰਤਿਮ ਸਾਹ ਲਿਆ। ਲਗਭੱਗ ਗਿਆਰਾਂ ਦਿਨ ਸਿੰਘੂ ਬਾਡਰ ਉੱਤੇ ਲੱਗੇ ਕਿਸਾਨ ਮੋਰਚੇ ਵਿੱਚ ਦਿਨ ਰਾਤ ਸ਼ਾਮਲ ਹੋਣ ਵਾਲੀ ਬੀਬੀ ਸੁਖਦੇਵ ਕੌਰ ਮਹੇਸਰੀ ਓਥੇ ਬਿਮਾਰ ਹੋ ਗਏ ਸਨ।
ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ
ਜਿਕਰਯੋਗ ਹੈ ਕਿ ਮਾਤਾ ਸੁਖਦੇਵ ਕੌਰ ਛੋਟੀ ਕਿਸਾਨੀ ਨਾਲ ਸਬੰਧਿਤ ਪਰਵਾਰ ਵਿੱਚੋਂ ਸਨ ਅਤੇ ਉਹਨਾਂ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਪਤੀ ਦਲੀਪ ਸਿੰਘ ਵੀ ਕਈ ਸਾਲ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਮੌਜੂਦਾ ਕਿਸਾਨ ਅੰਦੋਲਨ ਵਿੱਚ ਜਿੱਥੇ ਮਾਤਾ ਸੁਖਦੇਵ ਕੌਰ ਨੇ ਖੁਦ ਹਾਜ਼ਰੀ ਲਗਵਾਈ, ਓਥੇ ਉਸਦੇ ਪੁੱਤਰ,ਪੋਤਰੇ ਅਤੇ ਰਿਸ਼ਤੇਦਾਰ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।