ਹੋਰ ਖਬਰਾਂ

ਅਮਰੀਕਾ ਦੇ ਲੁਸੀਆਨਾ 'ਚ ਜਨਮ ਦਿਨ ਦੀ ਪਾਰਟੀ 'ਚ ਗੋਲੀਬਾਰੀ , 9 ਬੱਚੇ ਜ਼ਖਮੀ   

By Shanker Badra -- April 20, 2021 2:29 pm


ਵਾਸ਼ਿੰਗਟਨ : ਅਮਰੀਕਾ ਦੇ ਲੁਸੀਆਨਾ ਵਿੱਚ 12 ਸਾਲ ਦੇ ਇੱਕ ਬੱਚੇ ਦੀ ਜਨਮ ਦਿਨ ਪਾਰਟੀ 'ਚ ਜ਼ਬਰਦਸਤ ਫ਼ਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲਾਬਾਰੀ ਦੌਰਾਨ 9 ਬੱਚੇ ਜ਼ਖਮੀ ਹੋ ਗਏ ਹਨ। ਇਹ ਵਾਰਦਾਤ ਲੁਈਸਿਆਨਾ ਵਿਚ ਹੋਈ ਹੈ, ਜਦ ਕਿ ਇੱਥੇ ਪਹਿਲਾਂ ਤੋਂ ਹੀ ਲਗਾਤਾਰ ਗੋਲੀਬਾਰੀ ਦੀ ਘਟਨਾਵਾਂ ਹੋ ਰਹੀਆਂ ਹਨ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

9 Kids Injured in Shooting at Birthday Party in Louisiana ਅਮਰੀਕਾ ਦੇ ਲੁਸੀਆਨਾ 'ਚ ਜਨਮ ਦਿਨ ਦੀ ਪਾਰਟੀ 'ਚ ਗੋਲੀਬਾਰੀ , 9 ਬੱਚੇ ਜ਼ਖਮੀ

ਸੇਂਟ ਜਾਨ ਦੇ ਸ਼ੈਰਿਫ ਮਾਇਕ ਟ੍ਰੇਗਰੇ ਨੇ ਕਿਹਾ ਕਿ ਨੌਜਵਾਨਾਂ ਦੇ 2 ਗਰੁੱਪਾਂ 'ਚ ਝਗੜਾ ਹੋ ਗਿਆ ਸੀ ,ਜਿਸ ਬਾਅਦ ਉਥੇ ਗੋਲੀਆਂ ਚੱਲੀਆਂ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ ਦੂਜੇ ਉੱਤੇ ਗੋਲੀਆਂ ਚਲਾਈਆਂ।ਇਸ ਘਟਨਾ 'ਚ 9 ਬੱਚੇ ਜ਼ਖਮੀ ਹੋ ਗਏ ਹਨ। ਇਨ੍ਹਾਂ 'ਚੋਂ ਸੱਤ ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ 2 ਬੱਚੇ ਅਜੇ ਹਸਪਤਾਲ 'ਚ ਭਰਤੀ ਹਨ।

ਅਮਰੀਕਾ ਦੇ ਲੁਸੀਆਨਾ 'ਚ ਜਨਮ ਦਿਨ ਦੀ ਪਾਰਟੀ 'ਚ ਗੋਲੀਬਾਰੀ , 9 ਬੱਚੇ ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਪੀੜਤਾਂ 'ਚ 17 ਸਾਲ ਦਾ ਇਕ ਲੜਕਾ ਵੀ ਸ਼ਾਮਲ ਹੈ ,ਜਿਸ ਦੇ ਹੱਥ 'ਚ ਗੋਲੀ ਲੱਗੀ ਹੈ। 16 ਸਾਲ ਦੇ ਲੜਕੇ ਦੀ ਪਸਲੀ 'ਚ ਗੋਲੀ ਲੱਗੀ ਹੈ ,ਜਦਕਿ 15 ਸਾਲ ਦੇ ਲੜਕੇ ਦੇ ਪੈਰ 'ਚ ਜ਼ਖਮ ਹੋ ਗਿਆ ਹੈ। 12 ਸਾਲ ਦੇ ਲੜਕੇ ਦੇ ਦੋਵੇਂ ਪੈਰਾਂ ਵਿਚ ਗੋਲੀ ਲੱਗੀ ਹੈ। 16 ਸਾਲ ਦੇ ਮੁੰਡੇ ਦੇ ਪੇਟ ਵਿਚ ਗੋਲੀ ਲੱਗੀ ਹੈ। ਇਹ ਹਪਸਤਾਲ ਵਿਚ ਹਨ।

9 Kids Injured in Shooting at Birthday Party in Louisiana ਅਮਰੀਕਾ ਦੇ ਲੁਸੀਆਨਾ 'ਚ ਜਨਮ ਦਿਨ ਦੀ ਪਾਰਟੀ 'ਚ ਗੋਲੀਬਾਰੀ , 9 ਬੱਚੇ ਜ਼ਖਮੀ

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

ਦੱਸਣਯੋਗ ਹੈ ਕਿ ਹੈ ਕਿ ਐਤਵਾਰ ਨੂੰ ਵਿਸਕੋਂਸਿਨ ਦੇ ਕੇਨੋਸ਼ਾ 'ਚ ਗੋਲੀਬਾਰੀ ਹੋਈ ,ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਨੇ ਇਸ ਮਾਮਲੇ 'ਚ 24 ਸਾਲ ਦੇ ਰਕਾਇਓ ਵਿਨਸਨ ਨੂੰ ਗਿਰਫ਼ਤਾਰ ਕੀਤਾ ਸੀ।ਇਸੇ ਦਿਨ ਸਾਬਕਾ ਸ਼ੈਰਿਫ ਸਟੀਫਨ ਨੇ ਕਥਿਤ ਤੌਰ 'ਤੇ ਗੋਲੀਬਾਰੀ ਕਰਦੇ ਹੋਏ ਅਪਣੀ ਪਤਨੀ, 16 ਸਾਲਾ ਬੇਟੀ ਅਤੇ ਉਸ ਦੇ ਪ੍ਰੇਮੀ ਨੂੰ ਮਾਰ ਦਿੱਤਾ ਸੀ।
-PTCNews

  • Share