Advertisment

ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ

author-image
Ravinder Singh
Updated On
New Update
ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ
Advertisment
ਚੰਡੀਗੜ੍ਹ : ਚੰਡੀਗੜ੍ਹ ਹਵਾਈ ਅੱਡੇ ਤੋਂ ਦੁਬਈ ਜਾ ਰਹੀ ਉਡਾਨ ਨੰਬਰ 6E55 ਦੇ ਐਮਰਜੈਂਸੀ ਗੇਟ ਦੇ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਇਕ ਔਰਤ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਉਡਾਨ ਦੇ ਕਰੂ ਮੈਂਬਰਾਂ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਕਾਫੀ ਦੇਰ ਤੱਕ ਬੈਗ ਹਟਾਉਣ ਲਈ ਤਿਆਰ ਨਾ ਹੋਈ ਤਾਂ ਚਾਲਕ ਦਲ ਦੇ ਮੈਂਬਰਾਂ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਉਸ ਦੇ ਮਾਤਾ-ਪਿਤਾ ਸਮੇਤ ਜਹਾਜ਼ 'ਚੋਂ ਬਾਹਰ ਕੱਢ ਦਿੱਤਾ। ਹੰਗਾਮੇ ਕਾਰਨ ਉਡਾਨ ਕਰੀਬ ਤਿੰਨ ਘੰਟੇ ਦੇਰੀ ਨਾਲ ਚੱਲੀ।
Advertisment
ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾਦਰਅਸਲ ਇੰਡੀਗੋ ਦਾ ਜਹਾਜ਼ ਚੰਡੀਗੜ੍ਹ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਜਹਾਜ਼ 'ਚ ਸਫਰ ਕਰ ਰਹੇ ਯਾਤਰੀ ਨੇ ਦੱਸਿਆ ਕਿ ਇਕ 44 ਸਾਲਾ ਔਰਤ ਆਪਣੇ ਮਾਤਾ-ਪਿਤਾ ਨਾਲ ਸਫਰ ਕਰਨ ਲਈ ਜਹਾਜ਼ 'ਚ ਸਵਾਰ ਹੋਈ ਸੀ। ਔਰਤ ਜਹਾਜ਼ 'ਤੇ ਚੜ੍ਹ ਗਈ ਅਤੇ ਆਪਣਾ ਇਕ ਬੈਗ ਐਮਰਜੈਂਸੀ ਗੇਟ ਕੋਲ ਰੱਖ ਦਿੱਤਾ। ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ ਚਾਲਕ ਦਲ ਦੇ ਮੈਂਬਰਾਂ ਨੇ ਔਰਤ ਨੂੰ ਆਪਣਾ ਬੈਗ ਉੱਪਰ ਡੱਬੇ ਵਿੱਚ ਰੱਖਣ ਲਈ ਕਿਹਾ। ਔਰਤ ਨੇ ਬੈਗ ਉਤਾਰਨ ਤੋਂ ਇਨਕਾਰ ਕਰ ਦਿੱਤਾ। ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਨਹੀਂ ਮੰਨੀ। ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬਹਿਸ ਤੋਂ ਬਾਅਦ, ਚਾਲਕ ਦਲ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਬੁਲਾਇਆ ਤੇ ਉਸਨੂੰ ਬਾਹਰ ਕੱਢਿਆ। ਜਦੋਂ ਮਹਿਲਾ ਚਾਲਕ ਦਲ ਦੇ ਮੈਂਬਰਾਂ ਨਾਲ ਬਹਿਸ ਕਰ ਰਹੀ ਸੀ ਤਾਂ ਕੁਝ ਯਾਤਰੀਆਂ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ। ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾਯਾਤਰੀਆਂ ਨੇ ਕਿਹਾ ਕਿ ਜਹਾਜ਼ ਦੇ ਨਿਯਮਾਂ ਮੁਤਾਬਕ ਇੱਥੇ ਬੈਗ ਰੱਖਣਾ ਠੀਕ ਨਹੀਂ ਹੈ। ਜੇਕਰ ਉਸ ਨੂੰ ਬੈਗ ਰੱਖਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਬੈਗ ਡੱਬੇ ਵਿੱਚ ਰੱਖ ਦਿੰਦੇ ਹਨ ਪਰ ਔਰਤ ਆਪਣੀ ਗੱਲ ਉਤੇ ਅੜੀ ਰਹੀ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਉਡਾਣਾਂ ਹਫ਼ਤੇ ਵਿੱਚ ਚਾਰ ਦਿਨ ਰਵਾਨਾ ਹੁੰਦੀਆਂ ਹਨ। ਚੰਡੀਗੜ੍ਹ ਤੋਂ ਦੁਬਈ ਲਈ ਇਹ ਫਲਾਈਟ 4:30 ਵਜੇ ਉਡਾਣ ਭਰਦੀ ਹੈ। ਮਹਿਲਾ ਦੇ ਹੰਗਾਮੇ ਕਾਰਨ ਫਲਾਈਟ ਕਰੀਬ ਤਿੰਨ ਘੰਟੇ ਲੇਟ ਹੋਈ। ਜਹਾਜ਼ ਨੇ 7.40 ਵਜੇ ਦੁਬਈ ਲਈ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਦੌਰਾਨ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। publive-image -PTC News ਇਹ ਵੀ ਪੜ੍ਹੋ : ਵਿੱਕਰੀ ਵਧਾਉਣ ਲਈ Dolo-650 ਨਿਰਮਾਤਾ ਡਾਕਟਰਾਂ ਨੂੰ ਵੰਡਦੇ ਸੀ ਮੁਫ਼ਤ ਤੋਹਫ਼ੇ-
latestnews chandigarh airport ptcnews punjabnews woman flight emergencygate
Advertisment

Stay updated with the latest news headlines.

Follow us:
Advertisment