ਆਪਣੇ ਹੀ ਹੋਏ ਨਵਜੋਤ ਸਿੱਧੂ ਦੇ ਖਿਲਾਫ, ਇਸ ਕਾਂਗਰਸੀ ਬੁਲਾਰੇ ਨੇ ਦਿੱਤੀ ਇਹ ਸਲਾਹ
ਫਰੀਦਕੋਟ: ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਖਿਲਾਫ ਕਾਂਗਰਸੀ ਹੀ ਸੁਰਾਂ ਉੱਚੀਆਂ ਕਰਨ ਲੱਗੇ ਹਨ। ਨਵਜੋਤ ਸਿੰਘ ਸਿੱਧੂ ਵਲੋਂ ਹਾਲ ਹੀ ਵਿਚ 4 ਨਿੱਜੀ ਸਲਾਹਕਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਜਿਥੇ ਨਵ ਨਿਯੁਕਤ ਸਲਾਹਕਾਰਾਂ ਨੇ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ ਉਥੇ ਹੀ ਕਾਂਗਰਸੀ ਆਗੂਆਂ ਵਲੋਂ ਵੀ ਨਵਜੋਤ ਸਿੰਘ ਸਿੱਧੂ ਦੇ ਇਸ ਫੈਸਲੇ ਦੀ ਆਲੋਚਨਾ ਹੋਣ ਲੱਗੀ ਹੈ ਅਤੇ ਕਾਂਗਰਸੀ ਹੀ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ 'ਤੇ ਲੈਣ ਲੱਗੇ ਹਨ।
ਪੰਜਾਬ ਕਾਂਗਰਸ ਦੇ ਬੁਲਾਰੇ ਜਸਵਿੰਦਰ ਸਿੰਘ ਸਿੱਖਾਂ ਵਾਲਾ ਨੇ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਨਵੇਂ ਫੈਸਲੇ ਤੇ ਘੇਰਿਆ ਹੈ ਅਤੇ ਸਲਾਹ ਦਿੱਤੀ ਹੈ ਕਿ ਨਵਜੋਤ ਸਿੰਘ ਸਿੱਧੂ 4 ਸਲਾਹਕਾਰ ਰੱਖਣ ਦੀ ਬਜਾਏ ਸਿਰਫ ਇਕ ਅਜਿਹਾ ਬੰਦਾ ਰੱਖਣ ਜੋ ਹਰ ਘੰਟੇ ਬਾਅਦ ਉਹਨਾਂ ਨੂੰ ਇਹ ਯਾਦ ਕਰਵਾਏ ਕਿ ਪੰਜਾਬ ਵਿਚ ਅੱਜ ਵੀ ਸਰਕਾਰ ਕਾਂਗਰਸ ਦੀ ਹੀ ਹੈ।
ਹੋਰ ਪੜ੍ਹੋ: ਲੁਟੇਰਿਆਂ ‘ਤੇ ਪੁਲਿਸ ਕਸ ਰਹੀ ਹੈ ਸ਼ਿਕੰਜਾ, 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਇਹ ਯਾਦ ਰੱਖਣਾ ਚਾਹੀਦਾ ਕਿ ਪੰਜਾਬ ਅੰਦਰ ਹਾਲੇ ਵੀ ਕਾਂਗਰਸ ਦੀ ਹੀ ਸਰਕਾਰ ਹੈ ਅਤੇ ਉਹਨਾਂ ਨੂੰ ਸਰਕਾਰ ਵਿਰੋਧੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।