ਮੁੱਖ ਖਬਰਾਂ

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ

By Pardeep Singh -- July 18, 2022 9:30 am -- Updated:July 18, 2022 9:51 am

ਚੰਡੀਗੜ੍ਹ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਅੱਜ ਪੰਜਾਬ ਭਵਨ ਚੰਡੀਗੜ੍ਹ, ਵਿਖੇ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਮੀਟਿੰਗ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿੱਚ ਹੋਵੇਗੀ।

ਮੀਟਿੰਗ ਦਾ ਮੁੱਖ ਏਜੰਡਾ 

1. ਗੋਲਡਨ ਸੰਧਰ ਮਿਲਜ਼ ਲਿਮ, (ਫਾਰਮਲੀ ਵਾਹਿਦ ਸੰਧਰ ਸ਼ੂਗਰਜ ਲਿਮ, ਫਗਵਾੜਾ) ਵੱਲੋਂ ਪਿਛਲੇ ਸਾਲਾਂ ਦੀ ਬਕਾਇਆ ਪੇਮੈਂਟ ਬਾਰੇ।
2. ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਦੀ ਪਿੜ੍ਹਾਈ ਸਾਲ 2021-22 ਦੌਰਾਨ ਦੀ ਬਕਾਇਆ ਪੇਮੈਂਟ ਬਾਰੇ

ਤੁਹਾਨੂੰ ਦੱਸ ਦੇਈਏ ਕਿ ਲੰਮੇ ਸਮੇਂ ਤੋ ਆਪਣੀ ਬਕਾਇਆ ਰਾਸ਼ੀ ਲੈਣ ਲਈ  ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਦੋ ਮਹੀਨੇ ਵਿੱਚ ਬਕਾਇਆ ਚੁਕਾਉਣ ਦਾ  ਵਾਅਦਾ ਕੀਤਾ ਗਿਆ ਸੀ। ਕਿਸਾਨਾਂ ਨਾਲ ਪਹਿਲਾ ਵੀ ਸਰਕਾਰ ਦੀਆਂ ਕਈ ਮੀਟਿੰਗ ਹੋਈਆ ਹਨ ਜੋ ਬੇਸਿੱਟਾ ਨਿਕਲੀਆ ਸਨ ਅੱਜ ਦੀ ਮੀਟਿੰਗ ਵਿੱਚ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਖਾਸ ਵਿਚਾਰ-ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਰਾਸ਼ਟਰਪਤੀ ਚੋਣ ਲਈ ਅੱਜ ਵੋਟਿੰਗ, ਵੋਟਿੰਗ ਦੀਆਂ ਤਿਆਰੀਆਂ ਮੁਕੰਮਲ

-PTC News

  • Share