adv-img
ਮੁੱਖ ਖਬਰਾਂ

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੰਜਾਬ ਪੁਲਿਸ ਦਾ ਬਰਖ਼ਾਸਤ ਮੁਲਾਜ਼ਮ ਸੀ ਸ਼ਾਮਿਲ, ਜਾਣੋ ਪੂਰਾ ਮਾਮਲਾ

By Pardeep Singh -- October 16th 2022 09:03 PM -- Updated: October 17th 2022 07:38 AM

ਲੁਧਿਆਣਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਵੱਡਾ ਖੁਲਾਸਾ ਹੋਇਆ ਹੈ।ਬਟਾਲਾ ਦੇ ਪਿੰਡ ਚੱਕ ਖਾਸਾ ਕੁਲੀਆ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਪੰਜਾਬੀ ਗਾਇਕ  ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਿਲ ਸੀ। ਮੁਲਜ਼ਮ ਗੁਰਮੀਤ ਸਿੰਘ ਪੰਜਾਬ ਪੁਲਿਸ ਤੋਂ 2020 ਵਿੱਚ ਬਰਖਾਸਤ ਹੋਇਆ ਸੀ। ਬਰਖਾਸਤ ਮੁਲਾਜ਼ਮ ਅਤੇ ਰਾਸ਼ਟਰੀ ਜੈਵਲਿਨ ਥ੍ਰੋਅਰ ਖਿਡਾਰੀ ਗੁਰਮੀਤ ਸਿੰਘ ਹੋਰ ਗੈਂਗਸਟਰਾਂ ਨਾਲ ਫਾਰਚੂਨਰ ਵਿੱਚ ਸੀ। ਸੀਆਈਏ-2 ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਲੈ ਕੇ ਆਈ ਸੀ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਪੁਲਿਸ ਅਧਿਕਾਰੀ ਬੇਅੰਤ ਜੁੁਨੇਜਾ ਦਾ ਕਹਿਣਾ ਹੈ ਕਿ ਮੁਲਜ਼ਮ ਗੁਰਮੀਤ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਵੀ ਕੀਤੀ ਸੀ ਅਤੇ ਪੁਲਿਸ ਦੀ ਵਰਦੀ ਪਾ ਕੇ ਉਸਦੇ ਘਰ ਵੜ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪੁਲਿਸ ਨੇ ਮੁਲਜ਼ਮ ਕੋਲ ਛੁਪਾ ਕੇ ਰੱਖਿਆ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।

CIA ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਹ ਸਲੇਮ ਟਾਬਰੀ ਥਾਣੇ ਵਿੱਚ ਦਰਜ ਹੋਏ ਇੱਕ ਕਤਲ ਦੇ ਅਪਰਾਧਿਕ ਕੇਸ ਦੀ ਜਾਂਚ ਦੇ ਨਾਲ ਹਨ। ਇਸ ਮਾਮਲੇ ਦੀ ਜਾਂਚ ਲਈ ਬਟਾਲਾ ਪੁਲਿਸ ਵੱਲੋਂ ਇਰਾਦਾ ਕਤਲ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੁਰਮੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ 19 ਮਈ 2022 ਨੂੰ ਫਾਰਚੂਨਰ ਗੱਡੀ 'ਚੋਂ ਹਥਿਆਰ ਸਪਲਾਈ ਕੀਤੇ ਗਏ ਸਨ ਅਤੇ ਇਹ ਗੱਡੀ ਡੱਬਵਾਲੀ ਦੇ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਦਿਖਾਈ ਦਿੱਤੀ ਸੀ। ਪੁਲਿਸ ਜਾਂਚ ਵਿੱਚ ਸਪੱਸ਼ਟ ਹੋਇਆ ਹੈ ਕਿ ਇਸ ਗੱਡੀ ਵਿੱਚ ਸਵਾਰ ਤੀਸਰੇ ਸਾਥੀ ਗੁਰਮੀਤ ਸਿੰਘ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ਼ ਤੂਫ਼ਾਨ ਦੇ ਨਾਲ ਨਹੀਂ ਹੋ ਸਕੀ। ਕਤਲ ਤੋਂ ਬਾਅਦ ਬਟਾਲਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਇਰਾਦਾ ਕਤਲ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ।

ਪੁਲਿਸ ਮੁਤਾਬਕ ਗੁਰਮੀਤ ਸਿੰਘ  ਦੀ ਜੱਗੂ ਭਗਵਾਨਪੁਰੀਏ ਦੇ ਨਾਲ ਨਜ਼ਦੀਕੀ ਸੀ। ਮੁਲਜ਼ਮ ਨੂੰ ਲੁਧਿਆਣਾ ਪੁਲਿਸ ਬਟਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ। ਮੁਲਜ਼ਮ ਨੇ ਲੁਧਿਆਣਾ ਪੁਲਿਸ ਦੀ ਕਸਟਡੀ ਵਿੱਚ ਰਿਮਾਂਡ ਦੌਰਾਨ ਖੁਲਾਸੇ ਕੀਤੇ ਹਨ। ਦੱਸ ਦੇਦੀਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਹੁਣ ਤਕ 24 ਲੋਕਾਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ:ਮੋਗਾ ਦੀ ਅਦਾਲਤ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਭੇਜਿਆ ਸੰਮਨ

-PTC News

  • Share