Fri, Apr 26, 2024
Whatsapp

ਆਮ ਆਦਮੀ ਪਾਰਟੀ ਨੇ ਵਿਦੇਸ਼ਾਂ ਤੋਂ ਆ ਰਹੇ ਪੈਸੇ ਦਾ ਸਹੀ ਇਸਤੇਮਾਲ ਨਹੀਂ ਕੀਤਾ :ਮਲੂਕਾ

Written by  Shanker Badra -- November 10th 2018 06:01 PM
ਆਮ ਆਦਮੀ ਪਾਰਟੀ ਨੇ ਵਿਦੇਸ਼ਾਂ ਤੋਂ ਆ ਰਹੇ ਪੈਸੇ ਦਾ ਸਹੀ ਇਸਤੇਮਾਲ ਨਹੀਂ ਕੀਤਾ :ਮਲੂਕਾ

ਆਮ ਆਦਮੀ ਪਾਰਟੀ ਨੇ ਵਿਦੇਸ਼ਾਂ ਤੋਂ ਆ ਰਹੇ ਪੈਸੇ ਦਾ ਸਹੀ ਇਸਤੇਮਾਲ ਨਹੀਂ ਕੀਤਾ :ਮਲੂਕਾ

ਆਮ ਆਦਮੀ ਪਾਰਟੀ ਨੇ ਵਿਦੇਸ਼ਾਂ ਤੋਂ ਆ ਰਹੇ ਪੈਸੇ ਦਾ ਸਹੀ ਇਸਤੇਮਾਲ ਨਹੀਂ ਕੀਤਾ :ਮਲੂਕਾ:ਝੋਨੇ 'ਚ ਨਮੀ ਦੀ ਮਾਤਰਾ ਨੂੰ ਲੈ ਕੇ ਕਿਸਾਨਾਂ ਅਤੇ ਆੜਤੀਆਂ 'ਚ ਚੱਲ ਰਹੀ ਖਿੱਚੋਤਾਣ ਦੇ ਚਲਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਰਨਾਲਾ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਹੈ।ਸੁਖਬੀਰ ਬਾਦਲ ਵੱਲੋਂ ਅੱਜ ਕਸਬਾ ਤਪਾ ਅਤੇ ਪੱਖੋ ਕਲਾਂ ਦੀਆਂ ਮੰਡੀਆਂ ਵਿੱਚ ਦੌਰਾ ਕਰਕੇ ਮੰਡੀ ਵਿੱਚ ਕਿਸਾਨਾਂ ਮੁਸ਼ਕਿਲਾਂ ਸੁਣੀਆਂ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਅਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਦੌਰਾਨ ਐਨਆਰਆਈਜ ਦੇ ਸਮਰਥਣ ਸਬੰਧੀ ਆਪ ਵਿੱਚ ਚੱਲ ਰਹੀ ਖਿਚੋਤਾਨੀ 'ਤੇ ਸਿਕੰਦਰ ਸਿੰਘ ਮਲੂਕਾ ਨੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਆਪ ਵਿੱਚ ਵਿਦੇਸ਼ਾਂ ਤੋਂ ਆ ਰਹੇ ਪੈਸੇ ਦੇ ਮਾਮਲੇ 'ਤੇ ਆਪਸੀ ਵਿਵਾਦ ਛਿੜਿਆ ਹੋਇਆ ਹੈ।ਇਸ ਸਬੰਧੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਆਪ ਨੇ ਵਿਦੇਸ਼ਾਂ ਤੋਂ ਆ ਰਹੇ ਪੈਸੇ ਦਾ ਸਹੀ ਇਸਤੇਮਾਲ ਨਹੀਂ ਕੀਤਾ ,ਜਿਸ ਲਈ ਐਨਆਰਆਈਜ ਦਾ ਵਿਸ਼ਵਾਸ ਆਪ ਤੋਂ ਟੁੱਟਿਆ ਹੈ।ਉਹਨਾਂ ਐਨਆਰਆਈ ਨੂੰ ਪੈਸੇ ਚੰਗੇ ਕੰਮਾਂ ਉਪਰ ਲਾਉਣ ਦੀ ਅਪੀਲ ਵੀ ਕੀਤੀ ਹੈ। ਮਲੂਕਾ ਨੇ ਕੈਪਟਨ ਵੱਲੋਂ ਚਲਾਏ ਵੀਆਈਪੀ ਕਲਚਰ ਉਪਰ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ।ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਮੰਡੀਆ ਵਿੱਚ ਨਾ ਤਾਂ ਝੋਨੇ ਦੀ ਖਰੀਦ ਹੋ ਰਹੀ ਹੈ ਅਤੇ ਨਾ ਹੀ ਖਰੀਦੇ ਹੋਏ ਝੋਨੇ ਦੀ ਲੋਡਿੰਗ ਹੋ ਰਹੀ ਹੈ।ਜਿਸ ਕਾਰਨ ਕਿਸਾਨਾਂ ਦੀ ਅਗਲੀ ਫਸਲ ਦੀ ਬਿਜਾਈ ਵਿੱਚ ਵੀ ਦੇਰੀ ਹੋ ਰਹੀ ਹੈ,ਜਿਸ ਲਈ ਕੈਪਟਨ ਸਰਕਾਰ ਜਿੰਮੇਵਾਰ ਹੈ। -PTCNews


Top News view more...

Latest News view more...