ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਖੁਦ ਵੀਡੀਓ ਸ਼ੇਅਰ ਕਰਕੇ ਸਿਹਤ ਬਾਰੇ ਦਿੱਤਾ ਅਪਡੇਟ
Dharmendra Health Update: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਿੰਦਰ ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਫਿਲਹਾਲ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਫਿਲਹਾਲ ਬਿਮਾਰੀ ਬਾਰੇ ਅਤੇ ਹਸਪਤਾਲ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਉਸੇ ਸਮੇਂ ਜਦੋਂ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਨੂੰ ਆਪਣੇ ਪਿਤਾ ਦੇ ਹਸਪਤਾਲ 'ਚ ਹੋਣ ਦੀ ਖਬਰ ਮਿਲੀ ਤਾਂ ਉਹ ਆਪਣੀ ਫਿਲਮ ਸੂਰਿਆਦੇਵ ਦੀ ਸ਼ੂਟਿੰਗ ਛੱਡ ਕੇ ਮੁੰਬਈ ਆ ਗਏ ਅਤੇ ਧਰਮਿੰਦਰ ਨੂੰ ਮਿਲਣ ਹਸਪਤਾਲ ਗਏ।
ਇਹ ਵੀ ਪੜ੍ਹੋ: ਗਰਮੀ ਕਰਕੇ ਅੱਜ ਤੋਂ ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ ਦੂਜੇ ਪਾਸੇ ਧਰਮਿੰਦਰ ਨੇ ਖੁਦ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, 'ਮੇਰੀ ਪਿੱਠ 'ਚ ਦਰਦ ਸੀ, ਜਿਸ ਕਾਰਨ ਮੈਨੂੰ 4 ਦਿਨ ਹਸਪਤਾਲ 'ਚ ਬਿਤਾਉਣੇ ਪਏ ਅਤੇ ਤੁਹਾਡੀਆਂ ਦੁਆਵਾਂ ਨਾਲ ਮੈਂ ਹੁਣ ਠੀਕ ਹਾਂ। ਹਸਪਤਾਲ ਤੋਂ ਮੈਨੂੰ ਛੁੱਟੀ ਦੇ ਦਿੱਤੀ ਗਈ ਹੈ।Friends, i have learnt the lesson ? pic.twitter.com/F6u8mtnTUl — Dharmendra Deol (@aapkadharam) May 1, 2022