ਨਸੀਰੂਦੀਨ ਸ਼ਾਹ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

By Baljit Singh - June 30, 2021 6:06 pm

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ Naseeruddin Shah ਦੇ ਫੈਨਜ਼ ਲਈ ਬੁਰੀ ਖ਼ਬਰ ਹੈ। ਦਿੱਗਜ ਅਦਾਕਾਰ ਨੂੰ ਨਿਮੋਨੀਆ ਦੇ ਕਾਰਨ ਹਸਪਤਾਲ ’ਚ ਭਾਰਤੀ ਕਰਵਾਇਆ ਗਿਆ ਹੈ। ਹਾਲਾਂਕਿ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।

ਪੜੋ ਹੋਰ ਖਬਰਾਂ: ਇਟਲੀ ‘ਚ ਜਸ਼ਨਦੀਪ ਨੇ ਵਧਾਇਆ ਪੰਜਾਬ ਦਾ ਮਾਣ, ਘੁੜਸਵਾਰੀ ਮੁਕਾਬਲੇ ‘ਚ ਹਾਸਲ ਕੀਤਾ ਪਹਿਲਾ ਸਥਾਨ

Naseeruddin Shah ਦੋ ਦਿਨਾਂ ਤੋਂ ਡਾਕਟਰਾਂ ਦੀ ਦੇਖਰੇਖ ’ਚ ਹਨ। ਉਨ੍ਹਾਂ ਦੇ ਫੇਫੜਿਆਂ ’ਚ ਇਕ ਪੈਚ ਪਾਏ ਜਾਣ ਤੋਂ ਬਾਅਦ ਉਨ੍ਹਾਂ ਤੁਰੰਤ ਹਸਪਤਾਲ ’ਚ ਭਰਤੀ ਕਰਵਾਉਣਾ ਜ਼ਰੂਰ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਰਤਨਾ ਪਾਠਕ ਸ਼ਾਹ ਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਹਨ। ਨਿਊਜ਼ ਏਜੰਸੀ ਏਐੱਨਆਈ ਦੀ ਖ਼ਬਰ ਅਨੁਸਾਰ Naseeruddin Shah ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ (hinduja hospital) ’ਚ ਭਰਤੀ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰ ਦੀ ਪਤਨੀ ਤੇ ਅਦਾਕਾਰਾ ਰਤਨਾ ਪਾਠਕ ਸ਼ਾਹ ਨੇ ਦਿੱਤੀ ਹੈ।

ਪੜੋ ਹੋਰ ਖਬਰਾਂ: ਬੰਗਲਾਦੇਸ਼ ‘ਚ 1 ਜੁਲਾਈ ਤੋਂ ਸਖਤ ਲਾਕਡਾਊਨ, ਪ੍ਰਵਾਸੀ ਮਜ਼ਦੂਰਾਂ ‘ਚ ਮਚੀ ਹਫੜਾ-ਦਫੜੀ

ਉੱਥੇ ਹੀ Naseeruddin Shah ਦੇ ਮੈਨੇਜਰ ਨੇ ਵੀ ਉਨ੍ਹਾਂ ਦੇ ਹਸਪਤਾਲ ’ਚ ਭਰਤੀ ਹੋਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਮੈਨੇਜਰ ਨੇ ਕਿਹਾ, ‘ਉਹ ਦਿਨ ਤੋਂ ਹਸਪਤਾਲ ’ਚ ਹਨ। ਉਹ ਡਾਕਟਰਾਂ ਦੀ ਦੇਖਰੇਖ ’ਚ ਹਨ। ਉਨ੍ਹਾਂ ਨੂੰ ਨਿਮੋਨੀਆ ਦੀ ਵਜ੍ਹਾ ਨਾਲ ਲਿਆਇਆ ਗਿਆ ਸੀ। ਉਨ੍ਹਾਂ ਦੇ ਫੇਫੜਿਆਂ ’ਚ ਇਕ ਪੈਚ ਪਾਇਆ ਗਿਆ ਸੀ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਨਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਹ ਇਲਾਜ ਲਈ ਚੰਗੀ ਪ੍ਰਤੀਕਿਰਿਆ ਦੇ ਰਹੇ ਹਨ।’

ਪੜੋ ਹੋਰ ਖਬਰਾਂ: ਕੋਵਿਡ-19 ਵੈਕਸੀਨ ਲਵਾਉਣ ਤੋਂ ਪਹਿਲਾਂ ਨਾ ਕਰੋ ਪੇਨ ਕਿਲਰ ਦੀ ਵਰਤੋਂ, WHO ਨੇ ਦਿੱਤੀ ਚੇਤਾਵਨੀ

-PTC News

adv-img
adv-img