ਅਦਾਕਾਰਾ ਸੁਰਵੀਨ ਚਾਵਲਾ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ , 2 ਮਈ ਨੂੰ ਪੇਸ਼ ਹੋਣ ਦੇ ਹੁਕਮ

Actor Surveen Chawla fraud case court 2 May appear Order
ਅਦਾਕਾਰਾ ਸੁਰਵੀਨ ਚਾਵਲਾ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ , 2 ਮਈ ਨੂੰ ਪੇਸ਼ ਹੋਣ ਦੇ ਹੁਕਮ

ਅਦਾਕਾਰਾ ਸੁਰਵੀਨ ਚਾਵਲਾ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ , 2 ਮਈ ਨੂੰ ਪੇਸ਼ ਹੋਣ ਦੇ ਹੁਕਮ :ਹੁਸ਼ਿਆਰਪੁਰ : ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਹੁਸ਼ਿਆਰਪੁਰ ਦੇ ਚਰਚਿਤ ਧੋਖਾਧੜੀ ਮਾਮਲੇ ਵਿਚ ਪੰਜਾਬੀ ਫਿਲਮਾਂ ਦੀ ਅਦਾਕਾਰਾ ਸੁਰਵੀਨ ਚਾਵਲਾ, ਉਨ੍ਹਾਂ ਦੇ ਪਤੀ ਅਕਸ਼ੈ ਠੱਕਰ ਅਤੇ ਮਨਵਿੰਦਰ ਸਿੰਘ ਨੂੰ 2 ਮਈ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।

Actor Surveen Chawla fraud case court 2 May appear Order
ਅਦਾਕਾਰਾ ਸੁਰਵੀਨ ਚਾਵਲਾ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ , 2 ਮਈ ਨੂੰ ਪੇਸ਼ ਹੋਣ ਦੇ ਹੁਕਮ

ਦਰਅਸਲ ‘ਚ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਸਤਪਾਲ ਗੁਪਤਾ ਨਾਂਅ ਦੇ ਇਕ ਵਿਅਕਤੀ ਨੇ ਸੁਰਵੀਨ ਚਾਵਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਥਾਣਾ ਸਿਟੀ ‘ਚ ਕੇਸ ਦਰਜ ਕਰਵਾਇਆ ਸੀ।ਸ਼ਿਕਾਇਤਕਰਤਾ ਅਨੁਸਾਰ ਜਾਰ ਪਿਕਚਰਸ ਨਾਂਅ ਦੀ ਪ੍ਰੋਡਕਸ਼ਨ ਕੰਪਨੀ ਨੇ ਜਿਸ ਨਾਲ ਚਾਵਲਾ ਪਰਿਵਾਰ ਸਬੰਧਿਤ ਸੀ, ‘ਨੀਲ ਬੱਟੇ ਸਨਾਟਾ’ ਨਾਂਅ ਦੀ ਹਿੰਦੀ ਫ਼ਿਲਮ ‘ਚ ਉਨ੍ਹਾਂ ਤੋਂ 51 ਲੱਖ ਰੁਪਏ ਦਾ ਨਿਵੇਸ਼ ਕਰਵਾਇਆ ਸੀ ਪਰ ਵਾਅਦੇ ਮੁਤਾਬਿਕ ਫ਼ਿਲਮ ਦੇ ਮੁਨਾਫ਼ੇ ਦਾ ਹਿੱਸਾ ਨਹੀਂ ਦਿੱਤਾ ਗਿਆ।ਸ਼ਿਕਾਇਤਕਰਤਾ ਅਨੁਸਾਰ ਉਸ ਵਲੋਂ ਦਿੱਤੇ ਗਏ 11 ਲੱਖ ਰੁਪਏ ਦਾ ਚੈੱਕ ਤਕਨੀਕੀ ਕਾਰਨਾਂ ਕਰਕੇ ਪਾਸ ਨਹੀਂ ਹੋਇਆ ਪਰ ਬਾਕੀ ਦੀ 40 ਲੱਖ ਰੁਪਏ ਦੀ ਰਕਮ ਉਸ ਨੂੰ ਮੋੜੀ ਨਹੀਂ ਗਈ।

Actor Surveen Chawla fraud case court 2 May appear Order
ਅਦਾਕਾਰਾ ਸੁਰਵੀਨ ਚਾਵਲਾ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ , 2 ਮਈ ਨੂੰ ਪੇਸ਼ ਹੋਣ ਦੇ ਹੁਕਮ

ਸੁਰਵੀਨ ਚਾਵਲਾ ਨੇ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਸੀ ਕਿ ਉਸ ਖਿਲਾਫ ਗਲਤ ਕੇਸ ਦਰਜ ਕੀਤਾ ਗਿਆ ਹੈ।ਉਸ ਦੀ ਜਾਂਚ ਕੀਤੀ ਜਾਵੇ।ਪੁਲਿਸ ਨੇ ਆਪਣੀ ਜਾਂਚ ‘ਚ ਦੋਵਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ।ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਸੱਤਿਆਪਾਲ ਗੁਪਤਾ ਨੇ ਫੇਰ ਤੋਂ ਕੋਰਟ ‘ਚ ਅਪੀਲ ਕੀਤੀ ਹੈ।ਅਦਾਲਤ ਨੇ ਅਦਾਕਾਰਾ ਸੁਰਵੀਨ ਚਾਵਲਾ, ਉਨ੍ਹਾਂ ਦੇ ਪਤੀ ਅਕਸ਼ੈ ਠੱਕਰ ਅਤੇ ਮਨਵਿੰਦਰ ਸਿੰਘ ਨੂੰ ਹੁਕਮ ਜਾਰੀ ਕੀਤੇ ਹਨ।
-PTCNews