ਮੁੱਖ ਖਬਰਾਂ

ਬੋਰਵੈੱਲ ‘ਚੋਂ ਬਾਹਰ ਕੱਢੇ ਗਏ 6 ਸਾਲਾ ਰਿਤਿਕ ਦੀ ਹੋਈ ਮੌਤ, ਮੁੱਖ ਮੰਤਰੀ ਮਾਨ ਵੱਲੋਂ ਪਰਿਵਾਰ ਨੂੰ 2 ਲੱਖ ਸਹਾਇਤਾ ਰਾਸ਼ੀ ਦੇਣ ਦਾ ਐਲਾਨ

By Riya Bawa -- May 22, 2022 6:28 pm -- Updated:May 22, 2022 8:25 pm

ਹੁਸ਼ਿਆਰਪੁਰ: ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲਾ ਖੇਤਰ ਦੇ ਪਿੰਡ ਬੈਰਾਮਪੁਰ ਦੇ ਬੋਰਵੈੱਲ 'ਚ ਡਿੱਗਾ 6 ਸਾਲਾ ਬੱਚਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ ਹੁਣ ਬੱਚੇ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਮੁਤਾਬਕ ਬੱਚੇ ਨੂੰ ਹਸਪਤਾਲ ਲਿਆਉਣ ਤੋਂ ਕਰੀਬ ਇਕ ਘੰਟਾ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਦੱਸ ਦੇਈਏ ਕਿ ਇਹ ਬੱਚਾ 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖੇਤਾਂ ਵਿੱਚ ਖੇਡਦੇ ਇਸ ਬੱਚੇ ਪਿੱਛੇ ਇੱਕ ਕੁੱਤਾ ਪੈ ਗਿਆ ਸੀ। ਕੁੱਤੇ ਤੋਂ ਬਚਣ ਲਈ ਇਹ ਛੇ ਸਾਲਾ ਬੱਚਾ ਦੌੜਦੇ ਹੋਏ ਖੇਤਾਂ ਵਿੱਚ ਬਣੇ ਬੋਰਵੈੱਲ ਦੀ ਢਾਈ ਫੁੱਟ ਉੱਚੀ ਪਾਈਪ ’ਤੇ ਚੜ੍ਹ ਗਿਆ ਤੇ ਉੱਥੋਂ ਪਾਈਪ ਵਿੱਚ ਜਾ ਡਿੱਗਾ।

ਇਸ ਦੌਰਾਨ ਭਗਵੰਤ ਮਾਨ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ 2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਚਸ਼ਮਦੀਦਾਂ ਮੁਤਾਬਕ ਬੋਰਵੈੱਲ 'ਚ ਡਿੱਗੇ ਬੱਚੇ ਦਾ ਨਾਂ ਰਿਤਿਕ ਰੋਸ਼ਨ ਹੈ। ਉਹ ਇਸ 300 ਫੁੱਟ ਡੂੰਘੇ ਬੋਰਵੈੱਲ 'ਚ 95 ਫੁੱਟ ਹੇਠਾਂ ਜਾ ਕੇ ਫਸ ਗਿਆ ਸੀ। ਰਿਤਿਕ ਦੇ ਮਾਤਾ-ਪਿਤਾ ਖੇਤਾਂ 'ਚ ਕੰਮ ਕਰਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਰਚਾ ਸੰਭਾਲ ਲਿਆ। ਬੱਚੇ ਨੂੰ ਬਚਾਉਣ ਲਈ ਫੌਜ ਮੌਕੇ 'ਤੇ ਪਹੁੰਚ ਗਈ ਹੈ।

ਬੋਰਵੈੱਲ 'ਚ ਡਿੱਗਿਆ 6 ਸਾਲ ਦਾ ਮਾਸੂਮ, 90 ਤੋਂ 95 ਫੁੱਟ ਹੇਠਾਂ ਫਸਿਆ

ਇਹ ਵੀ ਪੜ੍ਹੋ : ਬਸਤੀ ਦਾਨਿਸ਼ਮੰਦਾ 'ਚ ਕਾਂਗਰਸੀ ਆਗੂ 'ਤੇ ਜਾਨਲੇਵਾ ਹਮਲਾ

ਬੱਚਾ ਬੋਰਵੈੱਲ 'ਤੇ ਬੰਨ੍ਹੀ ਬੋਰੀ ਨਾਲ ਅੰਦਰ ਡਿੱਗ ਪਿਆ ਸੀ। ਬੱਚੇ ਦੇ ਭਾਰ ਨਾਲ ਬੋਰੀ ਹੌਲੀ-ਹੌਲੀ ਉਸ ਡੂੰਘਾਈ ਤੱਕ ਪਹੁੰਚ ਗਈ ਜਿੱਥੇ ਪਾਣੀ ਮੌਜੂਦ ਸੀ। ਲਗਾਤਾਰ ਕਈ ਘੰਟੇ ਪਾਣੀ 'ਚ ਰਹਿਣ ਕਾਰਨ ਬੱਚੇ ਦੇ ਹੱਥ-ਪੈਰ ਨੀਲੇ ਪੈ ਗਏ ਸਨ। ਬੱਚੇ ਨੂੰ ਕੱਢਣ ਲਈ ਦੋ ਤਰੀਕੇ ਅਪਣਾਏ ਗਏ। ਖੇਤ ਵਿੱਚ ਜੇਸੀਬੀ ਮਸ਼ੀਨਾਂ ਨਾਲ ਖੁਦਾਈ ਸ਼ੁਰੂ ਕੀਤੀ ਗਈ ਤਾਂ ਬੋਰਵੈੱਲ ਵਿੱਚ ਰੱਸੀ ਦੀ ਮਦਦ ਨਾਲ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਅੰਤ ਵਿੱਚ ਉਸ ਨੂੰ ਰੱਸੀ ਦੀ ਮਦਦ ਨਾਲ ਹੀ ਬਾਹਰ ਕੱਢਿਆ ਗਿਆ।

ਚਸ਼ਮਦੀਦਾਂ ਅਨੁਸਾਰ ਬੋਰਵੈੱਲ ਦਾ ਢੱਕਣ ਠੋਸ ਨਹੀਂ ਸੀ, ਇਸ ਨੂੰ ਬੋਰੀ ਨਾਲ ਬੰਨ੍ਹਿਆ ਹੋਇਆ ਸੀ, ਬੱਚਾ ਉਸ ਬੋਰੀ ਨਾਲ ਅੰਦਰ ਡਿੱਗ ਗਿਆ। ਰਿਤਿਕ ਕਰੀਬ 100 ਫੁੱਟ ਹੇਠਾਂ ਬੋਰਵੈੱਲ 'ਚ ਫਸਿਆ ਹੋਇਆ ਸੀ ਅਤੇ ਬੇਹੋਸ਼ ਸੀ। ਉਸ ਨੂੰ ਹਟਾਉਣ ਲਈ ਫੌਜ ਨੇ ਮੋਰਚਾ ਸੰਭਾਲ ਲਿਆ ਹੈ।

 

ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਜਦੋਂ ਕੁੱਤਾ ਰਿਤਿਕ ਦੇ ਪਿੱਛੇ ਕੁੱਤਾ ਪਿਆ ਤਾਂ ਉਹ ਚੀਕਦਾ ਹੋਇਆ ਬੋਰਵੈੱਲ ਵੱਲ ਭੱਜਿਆ। ਆਸ-ਪਾਸ ਦੇ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੇ ਰਿਤਿਕ ਚੀਕਾਂ ਮਾਰਨ 'ਤੇ ਉਸ ਵੱਲ ਦੇਖਿਆ। ਲੋਕਾਂ ਨੇ ਕੁੱਤੇ ਨੂੰ ਭਜਾਉਣ ਲਈ ਆਵਾਜ਼ਾਂ ਮਾਰੀਆਂ ਪਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਰਿਤਿਕ ਬੋਰਵੈੱਲ 'ਚ ਸਿਰ ਦੇ ਭਾਰ ਡਿੱਗ ਗਿਆ। ਇਹ ਦੇਖ ਕੇ ਲੋਕਾਂ 'ਚ ਹੜਕੰਪ ਮਚ ਗਿਆ। ਤੁਰੰਤ ਆਲੇ-ਦੁਆਲੇ ਦੇ ਖੇਤਾਂ 'ਚ ਕੰਮ ਕਰਦੇ ਲੋਕ ਤੇ ਪਿੰਡ ਵਾਸੀ ਇਕੱਠੇ ਹੋ ਗਏ।

ਬੱਚੇ ਦੀ ਸਥਿਤੀ ਬਾਰੇ ਪਤਾ ਲਗਾਉਣ ਲਈ ਬੋਰਵੈੱਲ ਵਿੱਚ ਇੱਕ ਕੈਮਰਾ ਲਗਾਇਆ ਗਿਆ ਸੀ। ਉਸ ਸਮੇਂ ਰਿਤਿਕ ਬੇਹੋਸ਼ ਨਜ਼ਰ ਆਇਆ। ਉਸ ਨੂੰ ਬਚਾਉਣ ਲਈ ਫੌਜ ਦੀ ਵਿਸ਼ੇਸ਼ ਟੀਮ ਬੁਲਾਈ ਗਈ। ਪਿੰਡ ਖਿਆਲਾ ਵਿੱਚ ਮਜ਼ਦੂਰ ਦਾ ਲੜਕਾ ਰਿਤਿਕ ਕੁਝ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਸੀ। ਹੁਸ਼ਿਆਰਪੁਰ ਦੇ ਡੀਸੀ ਸੰਦੀਪ ਹੰਸ ਨੇ ਦੱਸਿਆ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਕੈਮਰੇ ਵਿੱਚ ਦੇਖਿਆ ਗਿਆ ਸੀ। ਉਸ ਨੂੰ ਬਚਾਉਣ ਲਈ ਫੌਜ ਦੇ ਇੰਜੀਨੀਅਰਾਂ ਨੂੰ ਬੁਲਾਇਆ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਹਰ ਕੱਢਣ ਤੋਂ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

-PTC News

  • Share