ਮੁੱਖ ਖਬਰਾਂ

ਸ਼ਾਰਪ ਸ਼ੂਟਰਾਂ ਵੱਲੋਂ ਸਲਮਾਨ ਖਾਨ ਨੂੰ ਮਾਰਨ ਦੀ ਸਾਜਿਸ਼ ਦੇ ਖੁਲਾਸੇ ਮਗਰੋਂ ਪੰਜਾਬ ਪਹੁੰਚੀ ਮੁੰਬਈ ਪੁਲਿਸ

By Jasmeet Singh -- September 16, 2022 12:21 pm -- Updated:September 16, 2022 12:26 pm

ਚੰਡੀਗੜ੍ਹ, 16 ਸਤੰਬਰ: ਪੰਜਾਬ ਪੁਲਿਸ ਵੱਲੋਂ ਸਲਮਾਨ ਖਾਨ ਨੂੰ ਮਾਰਨ ਦੀ ਸਾਜਿਸ਼ ਦੇ ਕੀਤੇ ਜਾ ਰਹੇ ਖੁਲਾਸੇ ਦੇ ਮੱਦੇਨਜ਼ਰ ਮੁੰਬਈ ਪੁਲਿਸ ਦੀ ਟੀਮ ਜਾਂਚ ਲਈ ਪੰਜਾਬ ਪਹੁੰਚ ਗਈ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਵੱਲੋਂ ਸਲਮਾਨ ਖ਼ਾਨ ਮਾਮਲੇ ਸਬੰਧੀ ਦਿੱਤੀ ਜਾ ਰਹੀ ਅਹਿਮ ਜਾਣਕਾਰੀ ਦੇ ਮੱਦੇਨਜ਼ਰ ਮੁੰਬਈ ਪੁਲਿਸ ਦੀ ਟੀਮ ਇਸ ਸਮੇਂ ਪੰਜਾਬ ਵਿੱਚ ਹੈ।

ਸਲਮਾਨ ਖਾਨ ਦੀ ਰੇਕੀ ਨੂੰ ਲੈ ਕੇ ਕੀਤੇ ਗਏ ਖੁਲਾਸਿਆਂ ਦੇ ਸਬੰਧ 'ਚ ਮੁੰਬਈ ਪੁਲਿਸ ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਤੇ ਕਪਿਲ ਪੰਡਿਤ ਤੋਂ ਪੁੱਛਗਿੱਛ ਕਰੇਗੀ। ਇਹ ਦੋਵੇਂ ਗੈਂਗਸਟਰ ਇਸ ਸਮੇਂ ਪਟਿਆਲਾ ਦੇ ਰਾਜਪੁਰਾ ਸਥਿਤ ਸੀਆਈਏ ਸਟਾਫ਼ ਦੇ ਦਫ਼ਤਰ ਵਿੱਚ ਪੰਜਾਬ ਪੁਲਿਸ ਦੇ ਰਿਮਾਂਡ ’ਤੇ ਹਨ।

ਹਾਲ ਹੀ 'ਚ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਰਿਮਾਂਡ ਦੌਰਾਨ ਪੰਜਾਬ ਪੁਲਿਸ ਨੂੰ ਦੱਸਿਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਇਹ ਲੋਕ ਕਰੀਬ ਡੇਢ ਮਹੀਨੇ ਤੱਕ ਮੁੰਬਈ 'ਚ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ 'ਤੇ ਰਹੇ ਪਰ ਉਨ੍ਹਾਂ ਨੂੰ ਸਲਮਾਨ ਖਾਨ ਨੂੰ ਮਾਰਨ ਦਾ ਮੌਕਾ ਨਹੀਂ ਮਿਲਿਆ।

ਇਹ ਵੀ ਪੜ੍ਹੋ: ਬਿਸ਼ਨੋਈ ਗੈਂਗ ਨੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਬਣਾਇਆ ਸੀ ਸਲਮਾਨ ਖਾਨ ਨੂੰ ਮਾਰਨ ਦਾ ਮਾਸਟਰ ਪਲਾਨ

ਸਲਮਾਨ ਖਾਨ ਨਾਲ ਜੁੜੇ ਪੂਰੇ ਖੁਲਾਸੇ ਅਤੇ ਸਲਮਾਨ ਖਾਨ ਦੇ ਕਤਲ ਦੀ ਸਾਜਿਸ਼ ਦੀ ਜਾਂਚ ਲਈ ਮੁੰਬਈ ਪੁਲਿਸ ਦੀ ਟੀਮ ਪੰਜਾਬ ਪਹੁੰਚੀ ਹੈ।


-PTC News

  • Share