Fri, Apr 26, 2024
Whatsapp

ਰਾਹੁਲ ਗਾਂਧੀ ਨੇ ਜਾਰੀ ਕੀਤਾ ਵ੍ਹਾਈਟ ਪੇਪਰ , ਕਿਹਾ- ਤੀਜੀ ਲਹਿਰ ਦੀ ਤਿਆਰੀ ਕਰੇ ਸਰਕਾਰ

Written by  Shanker Badra -- June 22nd 2021 03:45 PM
ਰਾਹੁਲ ਗਾਂਧੀ ਨੇ ਜਾਰੀ ਕੀਤਾ ਵ੍ਹਾਈਟ ਪੇਪਰ , ਕਿਹਾ- ਤੀਜੀ ਲਹਿਰ ਦੀ ਤਿਆਰੀ ਕਰੇ ਸਰਕਾਰ

ਰਾਹੁਲ ਗਾਂਧੀ ਨੇ ਜਾਰੀ ਕੀਤਾ ਵ੍ਹਾਈਟ ਪੇਪਰ , ਕਿਹਾ- ਤੀਜੀ ਲਹਿਰ ਦੀ ਤਿਆਰੀ ਕਰੇ ਸਰਕਾਰ

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕੋਰੋਨਾ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਵੱਲੋਂ ਕੋਰੋਨਾ 'ਤੇ ਇਕ ਵ੍ਹਾਈਟ ਪੇਪਰ ਜਾਰੀ ਕੀਤਾ ਗਿਆ ਅਤੇ ਨਾਲ ਹੀ ਤੀਜੀ ਲਹਿਰ ਦੇ ਸੰਬੰਧ ਵਿਚ ਸਰਕਾਰ ਨੂੰ ਸਲਾਹ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਲਈ MLA ਹੋਸਟਲ ਪਹੁੰਚੀ SIT ਟੀਮ [caption id="attachment_508920" align="aligncenter" width="299"] ਰਾਹੁਲ ਗਾਂਧੀ ਨੇ ਜਾਰੀ ਕੀਤਾ ਵ੍ਹਾਈਟ ਪੇਪਰ , ਕਿਹਾ- ਤੀਜੀ ਲਹਿਰ ਦੀ ਤਿਆਰੀ ਕਰੇ ਸਰਕਾਰ[/caption] ਰਾਹੁਲ ਗਾਂਧੀ ਨੇ ਕਿਹਾ ਕਿ ਵਿਗਿਆਨੀਆਂ ਨੇ ਕੋਰੋਨਾ ਦੀ ਦੂਜੀ ਲਹਿਰ ਬਾਰੇ ਚੇਤਾਵਨੀ ਦਿੱਤੀ ਸੀ ਪਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਰਾਹੁਲ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਤੀਜੀ ਲਹਿਰ ਆਉਣ ਵਾਲੀ ਹੈ ਪਰ ਅਸੀਂ ਫਿਰ ਉਹੀ ਗਲਤੀ ਕਰ ਰਹੇ ਹਾਂ। ਰਾਹੁਲ ਨੇ ਕਿਹਾ ਕਿ ਬੈੱਡ , ਆਕਸੀਜਨ ਅਤੇ ਹੋਰ ਚੀਜ਼ਾਂ ਦੀ ਤਿਆਰੀ ,ਜੋ ਦੂਸਰੀ ਲਹਿਰ ਵਿੱਚ ਨਹੀਂ ਹੋ ਸਕੀ ਸੀ, ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ। [caption id="attachment_508903" align="aligncenter" width="300"]90 percent of people who died could have been saved: Rahul Gandhi ਰਾਹੁਲ ਗਾਂਧੀ ਨੇ ਜਾਰੀ ਕੀਤਾ ਵ੍ਹਾਈਟ ਪੇਪਰ , ਕਿਹਾ- ਤੀਜੀ ਲਹਿਰ ਦੀ ਤਿਆਰੀ ਕਰੇ ਸਰਕਾਰ[/caption] ਕਾਂਗਰਸ ਦੇ ਵ੍ਹਾਈਟ ਪੇਪਰ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਿੱਚ ਤੀਜੀ ਲਹਿਰ ਦੀ ਤਿਆਰੀ ,ਦੂਜੀ ਲਹਿਰ ਵਿੱਚ ਰਹੀ ਕਮੀ , ਆਰਥਿਕ ਰੂਪ ਵਿੱਚ ਮਦਦ ਦਿੱਤੀ ਜਾਵੇਂ ਤਾਂ ਜਦੋਂ ਤੀਜੀ ਲਹਿਰ ਆਉਂਦੀ ਹੈ ਤਾਂ ਆਮ ਲੋਕਾਂ ਨੂੰ ਘੱਟ ਮੁਸੀਬਤ ਦਾ ਸਾਹਮਣਾ ਕਰਨਾ ਪਵੇ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਮੁਆਵਜ਼ੇ ਦੀ ਇੱਕ ਪ੍ਰਣਾਲੀ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਦੇ ਪਰਿਵਾਰ ਦੀ ਮੌਤ ਕੋਰੋਨਾ ਨਾਲ ਹੋਈ ਹੈ, ਉਨ੍ਹਾਂ ਦੀ ਮਦਦ ਕੀਤੀ ਜਾਵੇ। [caption id="attachment_508921" align="aligncenter" width="300"] ਰਾਹੁਲ ਗਾਂਧੀ ਨੇ ਜਾਰੀ ਕੀਤਾ ਵ੍ਹਾਈਟ ਪੇਪਰ , ਕਿਹਾ- ਤੀਜੀ ਲਹਿਰ ਦੀ ਤਿਆਰੀ ਕਰੇ ਸਰਕਾਰ[/caption] ਸਰਕਾਰ ਨੇ ਉਡਾਇਆ ਮਨਮੋਹਨ ਸਿੰਘ ਦਾ ਮਜ਼ਾਕ : ਰਾਹੁਲ   ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਵੈਕਸੀਨੇਸ਼ਨ ਹੀ ਇਕੋ ਇਕ ਉਪਾਅ ਹੈ, ਪਿਛਲੇ ਦਿਨ ਟੀਕਾਕਰਨ ਵਿਚ ਚੰਗਾ ਕੰਮ ਕੀਤਾ ਗਿਆ ਸੀ ਪਰ ਇਹ ਸਿਰਫ ਇਕ ਦਿਨ ਲਈ ਨਹੀਂ ਬਲਕਿ ਹਰ ਦਿਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਟੀਕਾ ਲਗਾਇਆ ਜਾ ਸਕੇ। ਰਾਹੁਲ ਨੇ ਕਿਹਾ ਕਿ ਟੀਕਾਕਰਨ ਦੇ ਮਾਮਲੇ ਵਿਚ ਰਾਜਾਂ ਨੂੰ ਭਾਜਪਾ-ਕਾਂਗਰਸ ਵਿਚ ਨਾ ਵੰਡੋ, ਹਰ ਇਕ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਵ੍ਹਾਈਟ ਪੇਪਰ ਗਲਤੀਆਂ ਨੂੰ ਉਜਾਗਰ ਕਰਨ ਵਾਲਾ ਹੈ। ਜੇਕਰ ਸਰਕਾਰ ਇਸ ਇੰਪੁੱਟ ਨੂੰ ਲੈਂਦੀ ਹੈ ਤਾਂ ਸਰਕਾਰ ਨੂੰ ਫਾਇਦਾ ਹੋਵੇਗਾ। ਰਾਹੁਲ ਨੇ ਕਿਹਾ ਕਿ ਜਦੋਂ ਮਨਮੋਹਨ ਸਿੰਘ ਨੇ ਸਲਾਹ ਦਿੱਤੀ ਤਾਂ ਸਰਕਾਰ ਦੇ ਮੰਤਰੀ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ਦੋ ਮਹੀਨਿਆਂ ਬਾਅਦ ਉਸੇ ਸਰਕਾਰ ਨੂੰ ਵੀ ਅਜਿਹਾ ਕਰਨਾ ਪਿਆ। [caption id="attachment_508920" align="aligncenter" width="299"] ਰਾਹੁਲ ਗਾਂਧੀ ਨੇ ਜਾਰੀ ਕੀਤਾ ਵ੍ਹਾਈਟ ਪੇਪਰ , ਕਿਹਾ- ਤੀਜੀ ਲਹਿਰ ਦੀ ਤਿਆਰੀ ਕਰੇ ਸਰਕਾਰ[/caption] ਪੜ੍ਹੋ ਹੋਰ ਖ਼ਬਰਾਂ : ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਵਿੱਚ ਅਜਿਹੇ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਆਕਸੀਜਨ ਦੀ ਘਾਟ, ਹਸਪਤਾਲਾਂ ਵਿੱਚ ਬੈੱਡ ਦਾ ਸੰਕਟ ਸੀ। ਸਰਕਾਰ ਨੂੰ ਇਸ ਲਈ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਸੀ, ਹੁਣ ਇਸ ਨੂੰ ਤੀਜੀ ਲਹਿਰ ਤੋਂ ਪਹਿਲਾਂ ਹੀ ਤਿਆਰੀ ਕਰਨੀ ਪਏਗੀ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਪੈਸਿਆਂ ਦਾ ਭੁਗਤਾਨ ਸਿਰਫ ਭਾਰਤ ਦੇ ਨਿੱਜੀ ਹਸਪਤਾਲਾਂ ਵਿੱਚ ਹੀ ਕਰਨਾ ਪੈਂਦਾ ਹੈ, ਦੂਜੇ ਦੇਸ਼ਾਂ ਵਿੱਚ ਹਰ ਥਾਂ ਟੀਕੇ ਮੁਫਤ ਦਿੱਤੇ ਜਾ ਰਹੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਮਾਰਕੀਟਿੰਗ ਵਿਚ ਸ਼ਾਮਲ ਸਨ, ਜਿਸ ਦੇ ਲਈ ਦੇਸ਼ ਦੁੱਖ ਝੱਲ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੰਝੂ ਉਨ੍ਹਾਂ ਪਰਿਵਾਰਾਂ ਦੇ ਹੰਝੂ ਨਹੀਂ ਮਿਟਾ ਸਕਣਗੇ, ਜਿਨ੍ਹਾਂ ਨੇ ਕਿਸੇ ਨੂੰ ਗੁਆਇਆ ਹੈ। -PTCNews


Top News view more...

Latest News view more...