ਅਕਾਲੀ-ਭਾਜਪਾ ਸਰਕਾਰ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੀਤੇ ਵੱਡੇ ਤੇ ਅਹਿਮ ਕੰਮ: ਹਰਦੀਪ ਪੁਰੀ

asr
ਅਕਾਲੀ-ਭਾਜਪਾ ਸਰਕਾਰ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੀਤੇ ਵੱਡੇ ਤੇ ਅਹਿਮ ਕੰਮ: ਹਰਦੀਪ ਪੁਰੀ

ਅਕਾਲੀ-ਭਾਜਪਾ ਸਰਕਾਰ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੀਤੇ ਵੱਡੇ ਤੇ ਅਹਿਮ ਕੰਮ: ਹਰਦੀਪ ਪੁਰੀ,ਸ੍ਰੀ ਅੰਮ੍ਰਿਤਸਰ ਸਾਹਿਬ: ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਨੇ ਅੱਜ ਪ੍ਰੈਸ ਵਾਰਤਾ ਕੀਤੀ। ਜਿਸ ਦੌਰਾਨ ਉਹਨਾਂ ਨੇ ਅੰਮ੍ਰਿਤਸਰ ਹਲਕੇ ਬਾਰੇ ਅਕਾਲੀ-ਭਾਜਪਾ ਸਰਕਾਰ ਦੇ ਕੀਤੇ ਕੰਮਾਂ ਦਾ ਵੇਰਵਾ ਦਿੱਤਾ।

asr
ਅਕਾਲੀ-ਭਾਜਪਾ ਸਰਕਾਰ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੀਤੇ ਵੱਡੇ ਤੇ ਅਹਿਮ ਕੰਮ: ਹਰਦੀਪ ਪੁਰੀ

ਹੋਰ ਪੜ੍ਹੋ:ਕਾਂਗਰਸੀ ਚੋਣ ਮੈਨੀਫੈਸਟੋ ‘ਝੂਠੇ ਵਾਅਦਿਆਂ ਦਾ ਮੱਕੜਜਾਲ’: ਸੁਖਬੀਰ ਬਾਦਲ

ਇਸ ਮੌਕੇ ਉਹਨਾਂ ਨਾਲ ਸ਼ਵੇਤ ਮਲਿਕ , ਹਰਿੰਦਰ ਸਿੰਘ ਖਾਲਸਾ, ਰਜਿੰਦਰ ਮੋਹਨ ਸਿੰਘ ਛੀਨਾ, ਅਨਿਲ ਜੋਸ਼ੀ, ਵੀਰ ਸਿੰਘ ਲੋਪੋਕੇ ਵੀ ਮੌਜੂਦ ਰਹੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਉਦਯੋਗਿਕ ਕੇਂਦਰ ਸੀ ਅਤੇ ਬਹੁਤ ਮਹੱਤਵਪੂਰਨ ਸਰਹੱਦੀ ਖੇਤਰ ਹੈ।

asr
ਅਕਾਲੀ-ਭਾਜਪਾ ਸਰਕਾਰ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੀਤੇ ਵੱਡੇ ਤੇ ਅਹਿਮ ਕੰਮ: ਹਰਦੀਪ ਪੁਰੀ

ਇਸ ਦੌਰਾਨ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੇ ਕਿਹਾ ਕਿ ਅੰਮ੍ਰਿਤਸਰ ਨਾਲ ਮੇਰਾ ਪੁਰਾਣਾ ਨਾਤਾ ਹੈ ਤੇ ਉਹਨਾਂ ਦਾ ਅੰਮ੍ਰਿਤਸਰ ਨੂੰ ਗਲੋਬਲ ਸਿਟੀ ਬਣਾਉਣ ਦਾ ਮਕਸਦ ਰਹੇਗਾ।

ਹੋਰ ਪੜ੍ਹੋ:ਬ੍ਰਹਮ ਮਹਿੰਦਰਾ ਜੀ! ਤੁਸੀਂ ਆਪਣੀ ਡਿਊਟੀ ਕਿਉਂ ਨਹੀਂ ਕਰ ਰਹੇ ਹੋ: ਹਰਸਿਮਰਤ ਬਾਦਲ

asr
ਅਕਾਲੀ-ਭਾਜਪਾ ਸਰਕਾਰ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੀਤੇ ਵੱਡੇ ਤੇ ਅਹਿਮ ਕੰਮ: ਹਰਦੀਪ ਪੁਰੀ

ਇਥੇ ਹੀ ਉਹਨਾਂ ਕਾਂਗਰਸ ਦੇ ਕੌਮੀ ਪ੍ਰਧਾਨ ‘ਤੇ ਤੰਜ ਕਸਦਿਆਂ ਕਿਹਾ ਕਿ ਮੈਨੂੰ ਬਾਹਰੀ ਕਹਿਣ ਵਾਲੇ ਰਾਹੁਲ ਵਾਈਨਾਡ ਤੋਂ ਚੋਣ ਲੜਨ ‘ਤੇ ਜਵਾਬ ਦੇਣ। ਇਸ ਮੌਕੇ ਉਹਨਾਂ ਅੰਮ੍ਰਿਤਸਰ ‘ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਅਤੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅੰਮ੍ਰਿਤਸਰ ‘ਚ ਹੋਰ ਵੀ ਵਿਕਾਸ ਕਰਨਗੇ।

-PTC News