Mon, Apr 29, 2024
Whatsapp

ALERT: ITR ਫਾਈਲ ਕਰਨ ਦਾ ਆਖਰੀ ਦਿਨ, ਮਹਿਜ਼ 15 ਮਿੰਟਾਂ 'ਚ ਇਸ ਤਰੀਕੇ ਨਾਲ ਖ਼ੁਦ ਭਰੋ ਤੇ ਜ਼ੁਰਮਾਨੇ ਤੋਂ ਬਚੋ

Written by  Kulwinder Kaur -- July 31st 2022 04:19 PM
ALERT: ITR ਫਾਈਲ ਕਰਨ ਦਾ ਆਖਰੀ ਦਿਨ, ਮਹਿਜ਼ 15 ਮਿੰਟਾਂ 'ਚ ਇਸ ਤਰੀਕੇ ਨਾਲ ਖ਼ੁਦ ਭਰੋ ਤੇ ਜ਼ੁਰਮਾਨੇ ਤੋਂ ਬਚੋ

ALERT: ITR ਫਾਈਲ ਕਰਨ ਦਾ ਆਖਰੀ ਦਿਨ, ਮਹਿਜ਼ 15 ਮਿੰਟਾਂ 'ਚ ਇਸ ਤਰੀਕੇ ਨਾਲ ਖ਼ੁਦ ਭਰੋ ਤੇ ਜ਼ੁਰਮਾਨੇ ਤੋਂ ਬਚੋ

ALERT: Last day to file ITR - ਜੇਕਰ ਤੁਸੀਂ ਅਜੇ ਤੱਕ ਆਪਣਾ ITR ਫਾਈਲ ਨਹੀਂ ਕੀਤਾ ਹੈ, ਤਾਂ ਤੁਸੀਂ ਕੁਝ ਮਿੰਟਾਂ ਵਿੱਚ ਇਹ ਚੀਜ਼ਾਂ ਆਸਾਨੀ ਨਾਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖਣੇ ਹੋਣਗੇ। ਅਜੋਕੇ ਸਮੇਂ ਵਿੱਚ, ITR ਫਾਈਲ ਕਰਨਾ ਕਾਫ਼ੀ ਸੌਖਾ ਹੋ ਗਿਆ ਹੈ। ਇਨਕਮ ਟੈਕਸ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ 31 ਜੁਲਾਈ ਤੱਕ ITR ਫਾਈਲ ਕਰੋ ਅਤੇ ਦੇਰੀ ਵਾਲੇ ਜ਼ੁਰਮਾਨੇ ਤੋਂ ਬਚੋ। ਜੇਕਰ ਤੁਹਾਡੇ ਕੋਲ ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਉਪਲਬਧ ਹਨ, ਤਾਂ ਤੁਹਾਨੂੰ ITR ਫਾਈਲ ਕਰਨ ਵਿੱਚ 15 ਮਿੰਟ ਲੱਗਣਗੇ। ALERT: Last day to file ITR ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਅੱਜ ਆਖਰੀ ਮਿਤੀ ਹੈ। ਅੱਜ ਤੋਂ ਬਾਅਦ ITR ਫਾਈਲ ਕਰਨ 'ਤੇ ਦੇਰੀ ਵਾਸਤੇ ਜ਼ੁਰਮਾਨਾ ਲੱਗੇਗਾ। ਇਸ ਲਈ ਜੇਕਰ ਤੁਸੀਂ ਅਜੇ ਤੱਕ ਇਹ ਕੰਮ ਪੂਰਾ ਨਹੀਂ ਕੀਤਾ ਹੈ, ਤਾਂ ਕਰ ਲਓ। ਇਨਕਮ ਟੈਕਸ ਵਿਭਾਗ ਲਗਾਤਾਰ ਟੈਕਸਦਾਤਾਵਾਂ ਨੂੰ ਸਮੇਂ 'ਤੇ ਆਈਟੀਆਰ ਫਾਈਲ ਕਰਨ ਲਈ ਲਗਾਤਾਰ ਕਹਿ ਰਿਹਾ ਹੈ। ਇਨਕਮ ਟੈਕਸ ਵਿਭਾਗ ਨੇ ਸਪੱਸ਼ਟ ਕਿਹਾ ਹੈ ਕਿ ਆਈਟੀਆਰ ਫਾਈਲ ਕਰਨ ਦੀ ਤਰੀਕ ਨਹੀਂ ਵਧਾਈ ਜਾਵੇਗੀ। 31 ਜੁਲਾਈ ਤੋਂ ਬਾਅਦ ਆਈਟੀਆਰ ਫਾਈਲ ਕਰਨ ਵਾਲੇ ਨੂੰ ਜ਼ੁਰਮਾਨਾ ਭਰਨਾ ਪਵੇਗਾ। ਜ਼ਰੂਰੀ ਡਾਕੂਮੈਂਟ ਫਾਰਮ 16 ਜਾਂ 16A, 26AS, ਸਲਾਨਾ ਜਾਣਕਾਰੀ ਸਟੇਟਮੈਂਟ (AIS), ਪੂੰਜੀ ਲਾਭ ਦੇ ਬਿਆਨ ਵਿੱਚ TDS ਦੇ ਵੇਰਵੇ। ਇਹ ਕੁਝ ਮਹੱਤਵਪੂਰਨ ਦਸਤਾਵੇਜ਼ ਹਨ ਜਿਨ੍ਹਾਂ ਦੀ ਤੁਹਾਨੂੰ ITR ਫਾਈਲ ਕਰਦੇ ਸਮੇਂ ਲੋੜ ਪਵੇਗੀ। ਕਿਉਂਕਿ ਉਹਨਾਂ ਵਿੱਚ ਤੁਹਾਡੀ ਆਮਦਨ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪੈਨ ਕਾਰਡ, ਆਧਾਰ ਕਾਰਡ, ਇਨਵੈਸਟਮੈਂਟ ਡਿਟੇਲ ਅਤੇ ਬੈਂਕ ਖਾਤੇ ਦਾ ਵੇਰਵਾ ਦੇਣਾ ਹੋਵੇਗਾ। ALERT: Last day to file ITR   ਖੁਦ ITR ਫਾਈਲ ਕਰੋ ?ਸਭ ਤੋਂ ਪਹਿਲਾਂ (https://eportal.incometax.gov.in/) 'ਤੇ ਲੌਗਇਨ ਕਰੋ। ?ਆਪਣੀ ਯੂਜ਼ਰ ਆਈਡੀ ਦਰਜ ਕਰੋ ਅਤੇ Continue ਆਪਸ਼ਨ ਨੂੰ ਚੁਣੋ, ਹੁਣ ਪਾਸਵਰਡ ਦਰਜ ਕਰਕੇ ਲਾਗਇਨ ਕਰੋ। ?ਲਾਗਇਨ ਕਰਨ 'ਤੇ ਇੱਕ ਨਵਾਂ ਪੇਜ ਖੁੱਲ੍ਹੇਗਾ, ਇੱਥੇ ਤੁਹਾਨੂੰ ਈ-ਫਾਈਲ option 'ਤੇ ਕਲਿੱਕ ਕਰਨਾ ਹੋਵੇਗਾ। ?ਅੱਗੇ, ਫਾਈਲ ਇਨਕਮ ਟੈਕਸ ਰਿਟਰਨ ਆਪਸ਼ਨ ਦੀ ਚੋਣ ਕਰੋ ਅਤੇ Assessment Year ਦੀ ਚੋਣ ਕਰੋ। ?ਹੁਣ ਤੁਹਾਨੂੰ ਔਨਲਾਈਨ ਆਪਸ਼ਨ ਚੁਣਨਾ ਹੋਵੇਗਾ, ਫਿਰ ਪਰਸਨਲ ਆਪਸ਼ਨ 'ਤੇ ਕਲਿੱਕ ਕਰੋ। ALERT: Last day to file ITR ?ਇਸ ਤੋਂ ਬਾਅਦ, ITR-1 ਜਾਂ ITR-4 ਵਿੱਚ ਆਪਣੇ ਅਨੁਸਾਰ ਫਾਰਮ ਚੁਣੋ। ?ਜੇਕਰ ਤੁਸੀਂ ਇੱਕ ਤਨਖਾਹਦਾਰ ਵਿਅਕਤੀ ਹੋ, ਤਾਂ ਤੁਹਾਨੂੰ ITR-1 ਵਿਕਲਪ ਦੀ ਚੋਣ ਕਰਨ ਦੀ ਲੋੜ ਹੋਵੇਗੀ। ?ITR ਰਿਟਰਨ ਫਾਰਮ ਨੂੰ ਡਾਊਨਲੋਡ ਕਰਨ 'ਤੇ, ਭਰਨ ਦੀ ਕਿਸਮ 'ਤੇ, 139(1)- original ਰਿਟਰਨ ਦੀ ਚੋਣ ਕਰੋ। ?ਅਜਿਹਾ ਕਰਨ 'ਤੇ ਚੁਣਿਆ ਹੋਇਆ ਫਾਰਮ ਖੁੱਲ੍ਹੇਗਾ, ਇਸ ਵਿਚ ਸਾਰੀ ਜਾਣਕਾਰੀ ਸਹੀ ਤਰੀਕੇ ਨਾਲ ਦਰਜ ਕਰੋ। ?ਹੁਣ ਔਨਲਾਈਨ ਪ੍ਰਕਿਰਿਆ ਵਿੱਚ ਤਸਦੀਕ ਕਰੋ ਅਤੇ ਰਿਟਰਨ ਦੀ ਹਾਰਡ ਕਾਪੀ ਇਨਕਮ ਟੈਕਸ ਵਿਭਾਗ ਨੂੰ ਭੇਜੋ। ਇਹ ਵੀ ਪੜ੍ਹੋ:ਜਬਰ-ਜਨਾਹ ਮਾਮਲਾ: RTI ਦੀ ਰਿਪੋਰਟ ਨੇ ਕੀਤੇ ਵੱਡੇ ਖੁਲਾਸੇ, ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਲੱਗੇਗਾ ਦੇਰੀ ਦਾ ਜ਼ੁਰਮਾਨਾ ਸ਼ਨੀਵਾਰ ਰਾਤ 8:36 ਵਜੇ ਤੱਕ 5 ਕਰੋੜ ਤੋਂ ਵੱਧ ਲੋਕਾਂ ਨੇ ਆਪਣੇ ਆਈ.ਟੀ.ਆਰ. ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਮੁਲਾਂਕਣ ਸਾਲ 2022-23 ਲਈ ਆਈਟੀਆਰ ਫਾਈਲ ਕਰਨ ਦੀ ਨਿਯਤ ਮਿਤੀ 31 ਜੁਲਾਈ 2022 ਹੈ। ਜ਼ੁਰਮਾਨੇ ਤੋਂ ਬਚਣ ਲਈ, ਆਖਰੀ ਮਿਤੀ ਤੱਕ ਆਪਣਾ ITR ਫਾਈਲ ਕਰੋ।

ਨਹੀਂ ਵਧੇਗੀ ਡੈੱਡਲਾਈਨ ਇਨਕਮ ਟੈਕਸ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ 31 ਜੁਲਾਈ ਤੱਕ ITR ਫਾਈਲ ਕਰੋ ਅਤੇ ਦੇਰੀ ਵਾਲੇ ਜ਼ੁਰਮਾਨੇ ਤੋਂ ਬਚੋ। ਇਸ ਦਾ ਮਤਲਬ ਹੈ ਕਿ 1 ਅਗਸਤ ਤੋਂ ITR ਫਾਈਲ ਕਰਨ 'ਤੇ ਜ਼ੁਰਮਾਨਾ ਭਰਨਾ ਹੋਵੇਗਾ। ਤੁਸੀਂ ਸਮੇਂ ਸਿਰ ਰਿਟਰਨ ਭਰ ਕੇ ਇਸ ਤੋਂ ਬਚ ਸਕਦੇ ਹੋ। ਆਖਰੀ ਮਿਤੀ ਤੋਂ ਬਾਅਦ ITR ਫਾਈਲ ਕਰਨ 'ਤੇ ਜ਼ੁਰਮਾਨਾ ਲੱਗ ਸਕਦਾ ਹੈ। ਆਖਰੀ ਮਿਤੀ ਤੋਂ ਬਾਅਦ ਰਿਟਰਨ ਭਰਨ ਲਈ, 5 ਲੱਖ ਰੁਪਏ ਜਾਂ ਇਸ ਤੋਂ ਘੱਟ ਦੀ ਆਮਦਨ 'ਤੇ 1,000 ਰੁਪਏ ਦੀ ਲੇਟ ਫੀਸ ਵਸੂਲੀ ਜਾਵੇਗੀ। 5 ਲੱਖ ਰੁਪਏ ਤੋਂ ਵੱਧ ਦੀ ਆਮਦਨ ਲਈ ਲੇਟ ਫੀਸ 5,000 ਰੁਪਏ ਹੋਵੇਗੀ। ਇਹ ਰਕਮ 10,000 ਰੁਪਏ ਤੱਕ ਜਾ ਸਕਦੀ ਹੈ। ALERT: Last day to file ITR -PTC News

Top News view more...

Latest News view more...