ਮੁੱਖ ਖਬਰਾਂ

ਹੈਰਾਨੀਜਨਕ ! ਚਾਰ ਸਾਲ ਦੇ ਬੱਚੇ ਨੂੰ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਯਾਦ

By Ravinder Singh -- August 31, 2022 7:31 pm -- Updated:August 31, 2022 7:32 pm

ਬਠਿੰਡਾ : ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਨਾਲ ਸਬੰਧਤ ਚਾਰ ਸਾਲਾ ਬੱਚੇ ਨੂੰ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਯਾਦ ਹੈ। ਮੌੜ ਮੰਡੀ ਦੇ ਪ੍ਰਸਿੱਧ ਡਾ. ਵਿਪੁਨ ਚੰਦਰ ਦਾ ਚਾਰ ਸਾਲਾ ਬੇਟਾ ਗੀਤਾਂਸ਼ ਗੋਇਲ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ। ਉਸ ਦੇ ਮਾਤਾ-ਪਿਤਾ ਵੱਲੋਂ ਹਰ ਰੋਜ਼ ਸ਼ੁਭਾ ਸ਼ਾਮ ਹਨੂੰਮਾਨ ਚਾਲੀਸਾ ਦੇ ਪਾਠ ਨੂੰ ਸੁਣ ਬੱਚੇ ਨੇ ਆਪਣੇ-ਆਪ ਹੀ ਹਨੂੰਮਾਨ ਚਾਲੀਸਾ ਯਾਦ ਕਰ ਲਿਆ।

ਹੈਰਾਨੀਜਨਕ ; ਚਾਰ ਸਾਲ ਦੇ ਬੱਚੇ ਨੂੰ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਯਾਦਬੱਚੇ ਦੇ ਦਾਦਾ ਹਰੀ ਓਮ ਗੋਇਲ ਅਤੇ ਪਿਤਾ ਡਾ. ਵਿਪੁਨ ਚੰਦਰ ਨੇ ਦੱਸਿਆ ਕਿ ਬੱਚਾ ਤਿੰਨ ਸਾਲ ਦੇ ਸਮੇਂ ਦੌਰਾਨ ਹੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਸਿੱਖ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਾਰਾ ਪਰਿਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹੈ ਤਾਂ ਗੀਤਾਂਸ ਉਸ ਨੂੰ ਬੈਠ ਕੇ ਸੁਣਦਾ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੀ ਉਮਰ ਹੁਣ ਚਾਰ ਸਾਲ ਹੈ ਪਰ ਇਸ ਦੇ ਬਾਵਜੂਦ ਉਹ ਹਨੂੰਮਾਨ ਚਾਲੀਸਾ ਦਾ ਮੂੰਹ ਜ਼ੁਬਾਨੀ ਪਾਠ ਸੁਣਾ ਦਿੰਦਾ ਹੈ।

ਹੈਰਾਨੀਜਨਕ ; ਚਾਰ ਸਾਲ ਦੇ ਬੱਚੇ ਨੂੰ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਯਾਦਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿਚ ਸ੍ਰੀ ਸਾਲਾਸਰ ਮੰਡਲ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਮੂੰਹ ਜ਼ੁਬਾਨੀ ਸੁਣਾਉਣ ਵਾਲੇ ਬੱਚਿਆਂ ਲਈ ਇਨਾਮ ਰੱਖੇ ਗਏ ਸਨ। ਇਸ ਦੌਰਾਨ ਗੀਤਾਂਸ ਗੋਇਲ ਸਭ ਤੋਂ ਛੋਟੀ ਉਮਰ ਦਾ ਬੱਚਾ ਸੀ ਜਿਸ ਨੇ ਸਟੇਜ ਤੋਂ ਹਨੂੰਮਾਨ ਚਾਲੀਸਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 4 ਸਾਲ 11 ਮਹੀਨੇ ਦੇ ਬੱਚੇ ਨੇ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਦਾ ਪਾਠ ਸੁਣਾਇਆ ਹੈ ਜਦੋਂ ਕਿ ਗੀਤਾਂਸ ਗੋਇਲ ਨੇ ਉਸਦਾ ਰਿਕਾਰਡ ਤੋੜ ਦਿੱਤਾ ਹੈ।

ਹੈਰਾਨੀਜਨਕ ; ਚਾਰ ਸਾਲ ਦੇ ਬੱਚੇ ਨੂੰ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਯਾਦਸਭ ਤੋਂ ਵੱਡੀ ਗੱਲ ਹੈ ਕਿ ਬੱਚੇ ਹਨੂੰਮਾਨ ਚਾਲੀਸਾ ਦਾ ਪਾਠ ਸਣਾਉਣ ਸਮੇਂ ਬਿਲਕੁਲ ਵੀ ਉਕਦਾ ਤੇ ਭੁੱਲਦਾ ਨਹੀਂ ਹੈ। ਸ੍ਰੀ ਸਾਲਾਸਰ ਬਾਲਾ ਜੀ ਗੀਤਾਂਸ਼ ਗੋਇਲ ਦਾ ਨਾਮ ਗਿੰਨੀਜ਼ ਬੁੱਕ ਜਾਂ ਲਿਮਕਾ ਬੁੱਕ ਵਿਚ ਦਰਜ ਕਰਵਾਉਣ ਲਈ ਪਹੁੰਚ ਕਰਨਗੇ। ਉਨ੍ਹਾਂ ਨੇ ਹੋਰਨਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨ ਤਾਂ ਜੋ ਉਹ ਵੱਡੇ ਹੋ ਕੇ ਚੰਗੇ ਇਨਸਾਨ ਬਣ ਸਕਣ।

-PTC News

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਫਿਰੌਤੀ ਮੰਗਣ ਵਾਲੇ ਪੁਲਿਸ ਅੜਿੱਕੇ ਚੜ੍ਹੇ

  • Share