ਮੁੱਖ ਖਬਰਾਂ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਫਿਰੌਤੀ ਮੰਗਣ ਵਾਲੇ ਪੁਲਿਸ ਅੜਿੱਕੇ ਚੜ੍ਹੇ

By Ravinder Singh -- August 31, 2022 6:14 pm

ਰੂਪਨਗਰ : ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦਾ ਨਾਮ ਲੈ ਕੇ ਕਾਰੋਬਾਰੀਆਂ ਤੋਂ ਫ਼ੋਨ ਕਾਲ ਦੇ ਜ਼ਰੀਏ ਡਰਾ-ਧਮਕਾ ਕੇ ਫ਼ਿਰੌਤੀ ਮੰਗਣ ਵਾਲੇ ਦੋ ਨੌਜਵਾਨਾਂ ਨੂੰ ਰੋਪੜ ਪੁਲਿਸ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹੋਈ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਫਿਰੌਤੀ ਮੰਗਣ ਵਾਲੇ ਪੁਲਿਸ ਅੜਿੱਕੇ ਚੜ੍ਹੇਫੜੇ ਗਏ ਇਨ੍ਹਾਂ ਨੌਜਵਾਨਾਂ ਨੇ ਰੋਪੜ, ਮੁਹਾਲੀ ਤੇ ਖਰੜ ਦੇ ਕਾਰੋਬਾਰੀਆਂ ਦੀ ਰੇਕੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਫ਼ੋਨ ਕਾਲ ਡਰਾ-ਧਮਕਾ ਕੇ ਪੈਸਿਆਂ ਦੀ ਮੰਗ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਜਿਸ ਮੋਬਾਈਲ ਫ਼ੋਨ ਤੋਂ ਇਹ ਕਾਲ ਕਰਦੇ ਸਨ ਉਹ ਵੀ ਕਿਸੇ ਤੋਂ ਖੋਹਿਆ ਹੋਇਆ ਫੋਨ ਹੈ ਜਦਕਿ ਇਨ੍ਹਾਂ ਕੋਲੋਂ ਇਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਫਿਰੌਤੀ ਮੰਗਣ ਵਾਲੇ ਪੁਲਿਸ ਅੜਿੱਕੇ ਚੜ੍ਹੇਪੁਲਿਸ ਨੇ ਦੱਸਿਆ ਇਨ੍ਹਾਂ ਕੋਲੋਂ ਇਕ ਚਾਕੂ ਤੇ ਪੀਸੀਆਂ ਹੋਈਆਂ ਲਾਲ ਮਿਰਚਾਂ ਵੀ ਮਿਲੀਆਂ ਹਨ ਜਿਸ ਦੀ ਮਦਦ ਨਾਲ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਇਸ ਦੌਰਾਨ ਪੁਲਿਸ ਨੇ ਹਰਕਤ ਵਿਚ ਆ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਕਾਰੋਬਾਰੀਆਂ ਨੂੰ ਲਗਾਤਾਰ ਫ਼ਿਰੌਤੀ ਦੀਆਂ ਕਾਲਾਂ ਆਉਣ ਕਾਰਨ ਸਹਿਮ ਦੇ ਮਾਹੌਲ ਵਿੱਚ ਹਨ। ਉਧਰ ਫੜੇ ਗਏ ਇਕ ਨੌਜਵਾਨ ਨੇ ਕਿਹਾ ਕਿ ਉਸਦੇ ਸਾਥੀ ਨੌਜਵਾਨ ਦੇ ਪਿਤਾ ਜੇਲ੍ਹ ਵਿੱਚ ਬੰਦ ਹਨ ਤੇ ਉਨ੍ਹਾਂ ਨੂੰ ਛੁਡਵਾਉਣ ਲਈ ਉਹ ਫ਼ਿਰੌਤੀ ਦੀ ਮੰਗ ਕਰਦੇ ਸਨ। ਪੁਲਿਸ ਨੂੰ ਮੁਲਜ਼ਮਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

-PTC News

ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਮਨਾਇਆ ਜਸ਼ਨ, ਸਮੰਦਰ ਕਿਨਾਰੇ ਖੜ੍ਹ ਖਿੱਚਵਾਈਆਂ ਫੋਟੋਆਂ ! ਤਸਵੀਰ ਆਈ ਸਾਹਮਣੇ

  • Share