Sun, Dec 15, 2024
Whatsapp

ਅਮਰੀਕਾ ਤੋਂ ਕਪੂਰਥਲਾ ਪਹੁੰਚੀ ਗੌਰੀ, ਪੰਜਾਬੀ ਨੌਜਵਾਨ ਨਾਲ ਲਈਆਂ ਲਾਵਾਂ

Reported by:  PTC News Desk  Edited by:  Riya Bawa -- April 05th 2022 12:07 PM -- Updated: April 05th 2022 12:08 PM
ਅਮਰੀਕਾ ਤੋਂ ਕਪੂਰਥਲਾ ਪਹੁੰਚੀ ਗੌਰੀ, ਪੰਜਾਬੀ ਨੌਜਵਾਨ ਨਾਲ ਲਈਆਂ ਲਾਵਾਂ

ਅਮਰੀਕਾ ਤੋਂ ਕਪੂਰਥਲਾ ਪਹੁੰਚੀ ਗੌਰੀ, ਪੰਜਾਬੀ ਨੌਜਵਾਨ ਨਾਲ ਲਈਆਂ ਲਾਵਾਂ

ਕਪੂਰਥਲਾ: ਅੱਜਕੱਲ੍ਹ ਦੇ ਆਧੁਨਿਕ ਯੁੱਗ ਵਿਚ ਪਿਆਰ ਕੋਈ ਧਰਮ, ਜਾਤ ਜਾਂ ਦੇਸ਼ ਦੇਖ ਕੇ ਨਹੀਂ ਹੁੰਦਾਪਿਆਰ ਤਾਂ ਜਦੋਂ ਹੁੰਦਾ ਤਾਂ ਫੇਰ ਹਰ ਕੋਈ ਆਪਣੇ ਪਿਆਰ ਨੂੰ ਪਾਉਣ ਲਈ ਲੱਖਾਂ ਔਕੜਾਂ ਵੀ ਪਾਰ ਕਰ ਜਾਂਦਾ ਹੈ। ਕੁਝ ਅਜਿਹਾ ਹੀ ਅਨੋਖਾ ਮਾਮਲਾ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਵਿਖੇ ਵੇਖਣ ਨੂੰ ਮਿਲਿਆ ਜਿਥੇ ਪੰਜਾਬੀ ਮੁੰਡੇ ਦੀਆਂ ਗੋਰੀ ਮੇਮ ਦੇ ਨਾਲ ਫੇਸਬੁੱਕ 'ਤੇ ਪਿਆਰ ਦੀਆਂ ਪੀਂਘਾਂ ਪੈ ਗਈਆਂ। ਅਮਰੀਕਾ ਤੋਂ ਕਪੂਰਥਲਾ ਪਹੁੰਚੀ ਗੌਰੀ, ਪੰਜਾਬੀ ਨੌਜਵਾਨ ਨਾਲ ਲਈਆਂ ਲਾਵਾਂ ਦੱਸ ਦੇਈਏ ਕਿ ਇਹ ਨੌਜਵਾਨ ਕਪੂਰਥਲਾ ਦੇ ਪਿੰਡ ਫੱਤੂਢੀਂਗਾ ਦਾ ਰਹਿਣਾ ਵਾਲਾ ਹੈ ਤੇ ਇਸ ਦਾ ਨਾਂ ਲਵਪ੍ਰੀਤ ਸਿੰਘ ਲਵਲੀ ਹੈ ਜਿਸ ਨਾਲ ਵਿਆਹ ਕਰਵਾਉਣ ਲਈ ਅਮਰੀਕਾ ਦੀ ਗੋਰੀ ਪਹੁੰਚੀਤੇ ਦੋਵਾਂ ਨੇ ਲਾਵਾਂ ਲੈ ਆਪਣੇ ਪਿਆਰ ਨੂੰ ਸਿਰੇ ਚਾੜ੍ਹਿਆ ਹੈ। ਸ਼ੋਸ਼ਲ ਮੀਡੀਆ ’ਤੇ ਇਸ ਵਿਆਹ ਨੂੰ ਲੈ ਕੇ ਖ਼ਬਰਾਂ ਵਾਇਰਲ ਹੋ ਰਹੀਆਂ ਹਨ।  ਅਮਰੀਕਾ ਤੋਂ ਕਪੂਰਥਲਾ ਪਹੁੰਚੀ ਗੌਰੀ, ਪੰਜਾਬੀ ਨੌਜਵਾਨ ਨਾਲ ਲਈਆਂ ਲਾਵਾਂ ਮਿਲੀ ਜਾਣਕਾਰੀ ਮੁਤਾਬਿਕ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ ਇੱਕ ਸਾਲ ਪਹਿਲਾ ਅਮਰੀਕਾ ਦੀ ਰਹਿਣ ਵਾਲੀ ਮੇਮ ਸਟੀਵਰਟ ਨਾਲ ਫੇਸਬੁੱਕ ‘ਤੇ ਦੋਸਤੀ ਹੋ ਜਾਂਦੀ ਹੈ ਤੇ ਕਦੋਂ ਇਹ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਫਿਰ ਵਿਆਹ ਤਕ ਪਹੁੰਚ ਜਾਂਦੀ ਹੈ ਦੋਹਾਂ ਪ੍ਰੇਮੀਆਂ ਨੂੰ ਪਤਾ ਹੀ ਨਹੀਂ ਲੱਗਦਾ।  ਅਮਰੀਕਾ ਤੋਂ ਕਪੂਰਥਲਾ ਪਹੁੰਚੀ ਗੌਰੀ, ਪੰਜਾਬੀ ਨੌਜਵਾਨ ਨਾਲ ਲਈਆਂ ਲਾਵਾਂ ਇਹ ਵੀ ਪੜ੍ਹੋ: ਆਲੀਆ ਭੱਟ-ਰਣਬੀਰ ਕਪੂਰ ਦੇ ਵਿਆਹ ਦੀ ਡੇਟ ਫਾਈਨਲ! ਇਸ ਤਰੀਕ ਨੂੰ ਲੈਣਗੇ ਸੱਤ ਫੇਰੇ ਲਵਪ੍ਰੀਤ ਸਿੰਘ ਲਵਲੀ ਤੇ ਸਟੀਵਰਟ ਦਾ ਫੱਤੂਢੀਂਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾ ਮੁਤਾਬਿਕ ਦੋਹਾਂ ਦਾ ਵਿਆਹ ਹੋ ਗਿਆ ਹੈ ਤੇ ਹੁਣ ਅਮਰੀਕਨ ਮੁਟਿਆਰਾ ਲਵਪ੍ਰੀਤ ਦੇ ਘਰ ਰਹਿ ਰਹੀ ਹੈ। ਲਵਪ੍ਰੀਤ ਨੇ ਦੱਸਿਆ ਕਿ ਦੋਹਾਂ ਨੂੰ ਭਾਸ਼ਾ ਦੀ ਸਮੱਸਿਆ ਤਾਂ ਜਰੂਰ ਆ ਰਹੀ ਹੈ, ਪਰ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ। -PTC News


Top News view more...

Latest News view more...

PTC NETWORK