Fri, Apr 26, 2024
Whatsapp

ਅਮੇਠੀ : ਸਮ੍ਰਿਤੀ ਇਰਾਨੀ ਨੇ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਦੀ ਅਰਥੀ ਨੂੰ ਦਿੱਤਾ ਮੋਢਾ ,ਦੇਖੋ ਵੀਡੀਓ

Written by  Shanker Badra -- May 28th 2019 06:00 PM
ਅਮੇਠੀ : ਸਮ੍ਰਿਤੀ ਇਰਾਨੀ ਨੇ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਦੀ ਅਰਥੀ ਨੂੰ ਦਿੱਤਾ ਮੋਢਾ ,ਦੇਖੋ ਵੀਡੀਓ

ਅਮੇਠੀ : ਸਮ੍ਰਿਤੀ ਇਰਾਨੀ ਨੇ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਦੀ ਅਰਥੀ ਨੂੰ ਦਿੱਤਾ ਮੋਢਾ ,ਦੇਖੋ ਵੀਡੀਓ

ਅਮੇਠੀ : ਸਮ੍ਰਿਤੀ ਇਰਾਨੀ ਨੇ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਦੀ ਅਰਥੀ ਨੂੰ ਦਿੱਤਾ ਮੋਢਾ ,ਦੇਖੋ ਵੀਡੀਓ:ਅਮੇਠੀ : ਅਮੇਠੀ ਤੋਂ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਦੀ ਜਿੱਤ ਤੋਂ ਦੋ ਦਿਨ ਬਾਅਦ ਹੀ ਉਨ੍ਹਾਂ ਦੇ ਕਰੀਬੀ ਅਤੇ ਭਾਜਪਾ ਵਰਕਰ ਸੁਰਿੰਦਰ ਸਿੰਘ ਦੀ ਬੀਤੇ ਦਿਨੀਂ ਬਦਮਾਸ਼ਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। [caption id="attachment_300926" align="aligncenter" width="300"]Amethi BJP MP Smriti Irani lends a shoulder to mortal remains of Surendra Singh ਅਮੇਠੀ : ਸਮ੍ਰਿਤੀ ਇਰਾਨੀ ਨੇ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਦੀ ਅਰਥੀ ਨੂੰ ਦਿੱਤਾ ਮੋਢਾ ,ਦੇਖੋ ਵੀਡੀਓ[/caption] ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਮ੍ਰਿਤੀ ਇਰਾਨੀ ਦਿੱਲੀ ਤੋਂ ਅਮੇਠੀ ਪਹੁੰਚੀ ਅਤੇ ਸੁਰਿੰਦਰ ਸਿੰਘ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਈ।ਜਦੋਂ ਸੁਰੇਂਦਰ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਅੰਤਿਮ ਯਾਤਰਾ 'ਚ ਸਮ੍ਰਿਤੀ ਈਰਾਨੀ ਨੇ ਘਰ ਤੋਂ ਸ਼ਮਸ਼ਾਨਘਾਟ ਤੱਕ ਸੁਰਿੰਦਰ ਦੀ ਅਰਥੀ ਨੂੰ ਮੋਢਾ ਦਿੱਤਾ। [caption id="attachment_300938" align="aligncenter" width="300"]Amethi BJP MP Smriti Irani lends a shoulder to mortal remains of Surendra Singh ਅਮੇਠੀ : ਸਮ੍ਰਿਤੀ ਇਰਾਨੀ ਨੇ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਦੀ ਅਰਥੀ ਨੂੰ ਦਿੱਤਾ ਮੋਢਾ ,ਦੇਖੋ ਵੀਡੀਓ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :5 ਸਾਲ ਦੇ ਇਸ ਬੱਚੇ ਨੇ ਫੁੱਟਬਾਲ ‘ਚ ਪਾਈਆਂ ਧੁੰਮਾਂ , ਦੇਖਦੇ ਰਹਿ ਗਏ ਲੋਕ , ਦੇਖੋ ਵੀਡੀਓ ਦਰਅਸਲ 'ਚ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਸੁਰੇਂਦਰ ਸਿੰਘ ਸ਼ਨਿਚਰਵਾਰ ਦੀ ਰਾਤ ਕਮਾਲ ਨਗਰ ਸਥਿਤ ਆਪਣੇ ਘਰ ਦੇ ਬਾਹਰ ਸੁੱਤੇ ਹੋਏ ਸਨ।ਇਸ ਦੌਰਾਨ ਰਾਤ ਦੇ ਕਰੀਬ ਸਵਾ ਗਿਆਰਾਂ ਵਜੇ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਜਗਾ ਕੇ ਗੋਲ਼ੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਏ।ਜਿਸ ਤੋਂ ਬਾਅਦ ਉਹ ਖ਼ੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਪਏ। [caption id="attachment_300927" align="aligncenter" width="300"]Amethi BJP MP Smriti Irani lends a shoulder to mortal remains of Surendra Singh ਅਮੇਠੀ : ਸਮ੍ਰਿਤੀ ਇਰਾਨੀ ਨੇ ਸਾਬਕਾ ਪ੍ਰਧਾਨ ਤੇ ਭਾਜਪਾ ਕਾਰਕੁੰਨ ਦੀ ਅਰਥੀ ਨੂੰ ਦਿੱਤਾ ਮੋਢਾ ,ਦੇਖੋ ਵੀਡੀਓ[/caption] ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਲਖਨਊ ਦੇ ਟਰਾਮਾ ਸੈਂਟਰ ਰੈਫਰ ਕੀਤਾ ਗਿਆ ਪ੍ਰੰਤੂ ਰਸਤੇ 'ਚ ਹੀ ਉਨ੍ਹਾਂ ਦਮ ਤੋੜ ਦਿੱਤਾ।ਪੁਲਿਸ ਨੇ ਮਾਮਲਾ ਦਰਜ ਕਰ ਕੇ ਸੱਤ ਸ਼ੱਕੀਆਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਸਮਿ੍ਤੀ ਈਰਾਨੀ ਨੇ ਕਿਹਾ ਕਿ ਉਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਤੱਕ ਜਾਏਗੀ। -PTCNews


Top News view more...

Latest News view more...