Fri, Apr 26, 2024
Whatsapp

ਲੋਕਾਂ ਨੇ ਭਾਂਡੇ, ਪੀਪੇ ਵਜਾ ਕੇ ਜਤਾਇਆ ਮੋਦੀ ਦੇ 'ਮਨ ਕੀ ਬਾਤ' ਦਾ ਵਿਰੋਧ

Written by  Jagroop Kaur -- December 27th 2020 11:36 AM
ਲੋਕਾਂ ਨੇ ਭਾਂਡੇ, ਪੀਪੇ ਵਜਾ ਕੇ ਜਤਾਇਆ ਮੋਦੀ ਦੇ 'ਮਨ ਕੀ ਬਾਤ' ਦਾ ਵਿਰੋਧ

ਲੋਕਾਂ ਨੇ ਭਾਂਡੇ, ਪੀਪੇ ਵਜਾ ਕੇ ਜਤਾਇਆ ਮੋਦੀ ਦੇ 'ਮਨ ਕੀ ਬਾਤ' ਦਾ ਵਿਰੋਧ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਲ ਦੀ ਆਖ਼ਰੀ ‘ਮਨ ਕੀ ਬਾਤ’ ਕੀਤੀ ਗਈ । ਜਿਥੇ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 4 ਦਿਨ ਬਾਅਦ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਉਥੇ ਹੀ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ ਪਰ ਇਹਨਾਂ ਸ਼ੁਭਕਾਮਨਾਵਾਂ ਨੂੰ ਨਾ ਮੰਨਦੇ ਕਿਸਾਨਾਂ ਨੇ ਅਤੇ ਆਮ ਜਨਤਾ ਨੇ ਮੋਦੀ ਦਾ ਵਿਰੋਧ ਭਾਂਡੇ ਅਤੇ ਪੀਪੇ ਵਜਾ ਕੇ ਕੀਤਾ, ਲੋਕਾਂ ਦਾ ਕਹਿਣਾ ਹੈ ਕਿ ਹੁਣ ਮੋਦੀ ਦੇ ਮਾਨ ਕੀ ਬਾਤ ਨਹੀਂ ਸੁਣੀ ਜਾਵੇਗੀ, ਕਿਓਂਕਿ ਉਹਨਾਂ ਵਵਲੋਂ ਆਮ ਜਨਤਾ ਦੇ ਹਹੱਕ ਦੀ ਗੱਲ ਨਹੀਂ ਸੁਣੀ ਜਾ ਰਹੀ ਅਤੇ ਕਿਸਾਨਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਸਾਨਾਂ ਨਾਲ ਇਕਜੁੱਟਤਾ ਵਿਖਾਈ । ਉਥੇ ਹੀ ਚੰਡੀਗੜ੍ਹ ਵਿਖੇ ਲੋਕ ਪ੍ਰਧਾਨ ਮੰਤਰੀ ਦੀ ਚੱਲ ਰਹੀ ਮਨ ਕੀ ਬਾਤ ਦੇ ਵਿਰੋਧ ਵਿਚ ਥਾਲੀਆਂ ਖੜਕਾ ਕੇ ਪ੍ਰਦਰਸ਼ਨ ਕਰਦੇ ਹੋਏ| ਜਦੋਂ ਤਾੜੀਆਂ ਅਤੇ ਥਾਲੀਆਂ ਵਜਾ ਕੇ ਦੇਸ਼ ਨੇ ਸਾਡੇ ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਸੀ, ਇਕਜੁੱਟਤਾ ਵਿਖਾਈ ਸੀ। ਉਸ ਨੂੰ ਵੀ ਕਈ ਲੋਕਾਂ ਨੇ ਯਾਦ ਕੀਤਾ ਹੈ। ਦੇਸ਼ ਦੇ ਆਮ ਤੋਂ ਆਮ ਮਨੁੱਖ ਨੇ ਇਸ ਬਦਲਾਅ ਨੂੰ ਮਹਿਸੂਸ ਕੀਤਾ ਹੈ। ਮੈਂ ਦੇਸ਼ ਵਿਚ ਆਸ ਦਾ ਇਕ ਅਦਭੁੱਤ ਪ੍ਰਵਾਹ ਵੀ ਵੇਖਿਆ। ਉਥੇ ਹੀ ਚੰਡੀਗੜ੍ਹ ਵਿਖੇ ਲੋਕ ਪ੍ਰਧਾਨ ਮੰਤਰੀ ਦੀ ਚੱਲ ਰਹੀ ਮਨ ਕੀ ਬਾਤ ਦੇ ਵਿਰੋਧ ਵਿਚ ਥਾਲੀਆਂ ਖੜਕਾ ਕੇ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਕਰਨਗੇ ‘ਮਨ ਕੀ ਬਾਤ’ ਲੋਕਾਂ ਵੱਲੋਂ ਖੜਕਾਏ ਜਾਣਗੇ ਭਾਂਡੇ !

ਉਥੇ ਹੀ ਪੰਜਾਬ ਦੇ ਤਰਨਤਾਰਨ ਵਿਖੇ ਖਾਲੜਾ ਮਿਸ਼ਨ ਆਰਗਨਾਈਜੇਸ਼ਨ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦਾ ਵਿਰੋਧ ਨਗਾਰਾ ਵਜਾ ਕੇ ਕੀਤਾ ਗਿਆ ਖਾਲੜਾ ਮਿਸ਼ਨ ਆਰਗਨਾਈਜੇਸ਼ਨ ਦੇ ਵਰਕਰਾਂ ਨੇ ਕਿਹਾ ਕਿ ਮੋਦੀ ਮਨ ਕੀ ਬਾਤ ਰਾਹੀਂ ਝੂਠ ਬੋਲਦਾ ਹੈ ਇਸ ਲਈ ਉਹ ਨਿਗਾਰਾ ਵਜਾ ਕੇ ਲੋਕਾਂ ਨੂੰ ਲਾਮ ਬੰਦ ਕਰ ਰਹੇ ਹਨ ਅਤੇ ਉਹ ਜਦ ਵੀ ਮੋਦੀ ਮਨ ਕੀ ਬਾਤ ਕਰੇਗਾ ਉਹ ਲਗਾਤਾਰ ਉਸ ਦਾ ਇਸੇ ਤਰ੍ਹਾਂ ਵਿਰੋਧ ਕਰਨਗੇ।

Top News view more...

Latest News view more...