1984 ਸਿੱਖ ਕਤਲੇਆਮ ਮਾਮਲਾ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ

By  Jashan A November 6th 2019 12:43 PM

1984 ਸਿੱਖ ਕਤਲੇਆਮ ਮਾਮਲਾ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ,ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮਾਮਲੇ 'ਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਕੋਈ ਰਾਹਤ ਨਹੀਂ ਮਿਲੀ। ਸੱਜਣ ਕੁਮਾਰ ਨੂੰ ਅਜੇ ਜੇਲ੍ਹ 'ਚ ਹੀ ਰਹਿਣਾ ਪਵੇਗਾ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕੀਤੀ।

ਜੇਲ੍ਹ 'ਚ ਬੰਦ ਸੱਜਣ ਕੁਮਾਰ ਦੀ ਮੈਡੀਕਲ ਜਾਂਚ ਦੇ ਲਈ ਸੁਪਰੀਮ ਕੋਰਟ ਨੇ ਏਮਜ਼ ਦੇ ਨਿਰਦੇਸ਼ਕ ਨੂੰ ਮੈਡੀਕਲ ਬੋਰਡ ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ ਬੋਰਡ 4 ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਦਾਖਲ ਕਰਵਾਏ।

ਹੋਰ ਪੜ੍ਹੋ: ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟ

https://twitter.com/ANI/status/1191959020287987713?s=20

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਜੂਨ 2020 ਲਈ ਸੂਚੀਬੱਧ ਕੀਤੀ ਸੀ। ਇਸ 'ਚ ਸੱਜਣ ਕੁਮਾਰ ਨੇ ਜਲਦੀ ਸੁਣਵਾਈ ਦੀ ਅਰਜ਼ੀ ਲਾਈ ਸੀ। 1984 ਦੰਗਿਆਂ ਦੇ ਮਾਮਲਿਆਂ 'ਚ ਦੋਸ਼ੀ ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

-PTC News

Related Post