34ਵਾਂ ਇੰਡੀਅਨ ਆਇਲ ਸੁਰਜੀਤ ਹਾਕੀ 23 ਅਕਤੂਬਰ ਤੋਂ

By  Joshi September 16th 2017 07:12 PM

ਜਲੰਧਰ: ਭਾਰਤ ਦਾ ਨਾਮੀ 34ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਉੁਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ 23 ਅਕਤੂਬਰ ਤੋਂ ਖੇਡਿਆ ਜਾਵੇਗਾ। 24th Indian Oil Surjeet Hockey tournament starting from 23 october

ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਪ੍ਰਧਾਨ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਉਲੰਪੀਅਨ ਸਰਦਾਰ ਸੁਰਜੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਜਿਨ•ਾਂ ਦੀ ਅਚਨਚੇਤੀ ਮੌਤ ਇੱਕ ਸੜਕ ਹਾਦਸੇ ਦੌਰਾਨ ਜਲੰਧਰ ਲਾਗੇ 7 ਜਨਵਰੀ 1984 ਨੂੰ ਹੋ ਗਈ ਸੀ। ਪਨਾਲਟੀ ਕਾਰਨਰ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ੍ਰ. ਸੁਰਜੀਤ ਸਿੰਘ ਨੇ ਹਾਕੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਖਰੀ ਦਮ ਤੱਕ ਲੜਾਈ ਜਾਰੀ ਰੱਖੀ ਸੀ।

24th Indian Oil Surjeet Hockey tournament starting from 23 octoberਸ੍ਰੀ ਸ਼ਰਮਾ ਅਨੁਸਾਰ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਲੀਡਿੰਗ ਮਹਾਂ-ਰਤਨਾਂ ਤੇਲ ਕੰਪਨੀ, ਇੰਡੀਅਨ ਆਇਲ, ਇਸ ਸਾਲ ਵੀ ਸੁਰਜੀਤ ਹਾਕੀ ਟੂਰਨਾਮੈਂਟ ਦੀ ਮੁੱਖ ਸਪਾਂਸਰ ਹੋਵੇਗੀ। ਇੰਡੀਅਨ ਆਇਲ ਪਿਛਲੇ 27 ਸਾਲਾਂ ਤੋਂ ਟੂਰਨਾਮੈਂਟ ਦਾ ਮੁੱਖ ਸਪਾਂਸਰ ਚਲਿਆ ਆ ਰਿਹਾ ਹੈ।

ਲਗਾਤਾਰ 9 ਦਿਨ ਚੱਲਣ ਵਾਲੇ ਇਸ ਸਮਾਗਮ ਤੇ ਮਰਦਾਂ 'ਤੇ ਮਹਿਲਾਵਾਂ ਦੇ ਵਰਗ ਦਾ ਟੂਰਨਾਮੈਂਟ 23 ਤੋਂ 31 ਅਕਤੂਬਰ ਤੱਕ ਖੇਡਿਆ ਜਾਵੇਗਾ। ਲੀਗ-ਕਮ-ਨਾਟ ਆਊਟ ਅਧਾਰ 'ਤੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦੇ ਮਰਦਾਂ ਦੇ ਵਰਗ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਪੰਜਾਬ ਨੈਸ਼ਨਲ ਬੈਂਕ ਦਿੱਲੀ, ਉਪ-ਜੈਤੂ ਇੰਡੀਅਨ ਆਰਮੀ ਸਮੇਤ ਕੁੱਲ 12 ਟੀਮਾਂ ਜਿਹਨਾਂ ਵਿੱਚ ਭਾਰਤ  ਪੈਟਰੋਂਲੀਅਮ ਮੁੰਬਈ, ਓ.ਐਨ.ਜੀ.ਸੀ.ਦਿੱਲੀ, ਕੈਗ ਦਿੱਲੀ, ਭਾਰਤੀ ਹਵਾਈ ਸੈਨਾ, ਦਿੱਲੀ, ਭਰਤੀ ਨੈਵੀ ਮੁੰਬਈ, ਭਾਰਤੀ ਰੇਲਵੇ ਦਿੱਲੀ, ਪੰਜਾਬ ਪੁਲਿਸ, ਏਅਰ ਇੰਡੀਆ ਮੁੰਬਈ ਅਤੇ ਇੰਡੀਅਨ ਆਇਲ ਮੁੰਬਈ ਦੀਆਂ ਟੀਮਾਂ ਭਾਗ ਲੈਣਗੀਆਂ।

24th Indian Oil Surjeet Hockey tournament starting from 23 octoberਮਹਿਲਾਵਾਂ ਦੇ ਵਰਗ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਪੰਜਾਬ ਇਲੈਵਨ, ਉਪ-ਜੈਤੂ ਪੱਛਮੀ ਰੇਲਵੇ ਮੁੰਬਈ, ਤੋਂ ਇਲਾਵਾ ਸੈਂਟਰਲ ਰੇਲਵੇਜ਼, ਮੁੰਬਈ ਉੱਤਰੀ ਸੈਂਟਰਲ ਰੇਲਵੇਜ਼ ਇਲਾਹਾਬਾਦ, ਹਰਿਆਣਾ ਇਲੈਵਨ, ਰੇਲ ਕੋਚ ਫੈਕਟਰੀ ਕਪੂਰਥਲਾ, ਤੇ ਯ੍ਵਕੋ ਬੈਂਕ ਦੀਆਂ ਟੀਮਾਂ ਭਾਗ ਲੈਣਗੀਆਂ।

ਸ਼੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਮਰਦਾਂ ਦੇ ਵਰਗ ਵਿੱਚ ਸਾਰੀਆਂ 12 ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡ ਕੇ ਲੀਗ ਦੌਰ ਵਿੱਚ ਰੱਖਿਆ ਗਿਆ ਹੈ ਜਦਕਿ ਹਰ ਪੂਲ ਦੀ ਜੈਤੂ ਟੀਮ ਸੈਮੀਫਾਈਨਲ ਦੌਰ ਵਿੱਚ ਪ੍ਰਵੇਸ਼ ਕਰੇਗੀ। ਮਹਿਲਾਵਾਂ ਦੇ ਵਰਗਾਂ ਵਿੱਚ ਦੋਵੇਂ ਪੂਲਾਂ ਦੀਆਂ ਜੇਤੂ ਤੇ ਉਪ ਜੇਤੂ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ।

24th Indian Oil Surjeet Hockey tournament starting from 23 octoberਮਹਿਲਾਵਾਂ ਦੇ ਵਰਗ ਵਿੱਚ ਸੈਮੀਫਾਈਨਲ ਕ੍ਰਮਵਾਰ 27 ਤੇ 28 ਅਕਤੂਬਰ ਨੂੰ ਖੇਡੇ ਜਾਣਗੇ ਮਰਦਾਂ ਦੇ ਵਰਗਾਂ ਵਿੱਚ ਸੈਮੀਫਾਈਨਲ 30 ਅਕਤੂਬਰ ਨੂੰ ਖੇਡੇ ਜਾਣਗੇ ਮਹਿਲਾਵਾਂ ਤੇ ਮਰਦ ਵਰਗ ਦੇ ਫਾਈਨਲ ਮੁਕਾਬਲੇ ਕ੍ਰਮਵਾਰ 29 ਤੇ 31 ਅਕਤੂਬਰ ਨੂੰ ਖੇਡੇ ਜਾਣਗੇ। ਇਸ ਮੁਕਾਬਲੇ ਫਲੱਡ ਲਾਈਟਸ ਵਿੱਚ ਖੇਡੇ ਜਾਣਗੇ ਅਤੇ ਦਰਸ਼ਕਾਂ ਲਈ ਇਹਨਾਂ ਮੈਚਾਂ ਨੂੰ ਦੇਖਣ ਲਈ ਕੋਈ ਦਾਖਿਲਾ ਫੀਸ ਨਹੀਂ ਹੋਵੇਗੀ।

ਸ੍ਰੀ ਸ਼ਰਮਾ ਅਨੁਸਾਰ ਮਰਦਾਂ ਦੇ ਵਰਗ ਵਿੱਚ ਦੋਵੇਂ ਸੈਮੀਫਾਈਨਲ ਅਤੇ ਫਾਈਨਲ ਮੈਚ ਪੀ.ਟੀ.ਸੀ. ਚੈਨਲ ਤੋਂ ਲਾਈਵ ਦਿਖਾਏ ਜਾਣਗੇ ਜਦਕਿ ਆਲ ਇੰਡੀਆ ਰੇਡੀਓ ਜਲੰਧਰ ਬਾਲ-ਟੂ-ਬਾਲ ਕਮੇਂਟਰੀ ਦਾ ਨਾਲੋਂ-ਨਾਲ ਪ੍ਰਸਾਰਣ ਕਰੇਗਾ।

24th Indian Oil Surjeet Hockey tournament starting from 23 octoberਚੈਂਪੀਅਨ ਤੇ ਉਪ ਜੇਤੂ ਟੀਮਾਂ ਨੂੰ 10:00 ਲੱਖ ਤੋਂ ਵੱਧ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ 25,000/- ਰੁਪਏ ਦੇ ਮਹਿੰਦਰ ਸਿੰਘ ਟੁੱਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜੇਤੂ ਟੀਮ ਨੂੰ  5:00 ਲੱਖ ਦਾ ਨਗਦ ਇਨਾਮ ਟੁੱਟ ਬ੍ਰਦਰਜ ਅਮਰੀਕਾ ਵੱਲੋਂ ਦਿੱਤਾ ਜਾਵੇਗਾ।

ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ''ਸੁਰਜੀਤ ਹਾਕੀ ਦੇਖੋ ਆਲਟੋ ਕਾਰ ਜਿੱਤੋ '' ਨਾਅਰੇ ਤਹਿਤ ਇਸ ਸਾਲ ਵੀ ਸੁਰਜੀਤ ਹਾਕੀ ਦੇ ਦਰਸ਼ਕਾਂ ਨੂੰ ਆਲਟੋ ਕਾਰ, ਫਰਿੱਜ਼, ਐਲ.ਸੀ.ਡੀਜ਼, ਮਾਈਕਰੋਵੇਵ, ਕੈਮਰੇ, ਮੋਬਾਈਲ ਆਦਿ ਵਿਸ਼ੇਸ਼ ਐਵਾਰਡ ਰੱਖਿਆ ਗਿਆ ਹੈ ਜੋ ਕਿ ਲਾਟਰੀ ਹਾਕੀ ਟੂਰਨਾਮੈਂਟ ਦੇ ਆਖਰੀ ਦਿਨ ਕੱਢਿਆ ਜਾਵੇਗਾ। ਸ੍ਰੀ ਸ਼ਰਮਾ ਨੇ ਕਿਹਾ ਕਿ ਖਿਡਾਰੀ ਦੇ ਨਾਲ-ਨਾਲ ਦਰਸ਼ਕਾਂ ਨੂੰ ਮਹਿੰਗੇ ਇਨਾਮ ਦੇਣ ਦਾ ਮੁੱਖ ਕਾਰਨਰ ਕੌਮੀ ਖੇਡ ਹਾਕੀ, ਦੀ ਖੇਡ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਜੋੜਨਾ ਹੈ। ਟੂਰਨਾਮੈਂਟ ਦੇ ਤਮਾਮ ਇੰਤਜ਼ਾਮ ਜਿਸ ਵਿੱਚ ਟੀਮਾਂ ਦਾ ਰਹਿਣ-ਸਹਿਣ, ਮੈਡੀਕਲ, ਟਰਾਂਸਪੋਰਟ ਆਦਿ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ।

—PTC News

Related Post