1983 ਦੀ ਇਤਿਹਾਸਕ ਜਿੱਤ ਦੇ 36 ਸਾਲ ਹੋਏ ਪੂਰੇ, ਫ਼ਿਲਮੀ ਸਿਤਾਰਿਆਂ ਨੇ ਇੰਝ ਸਾਂਝੀ ਕੀਤੀ ਖੁਸ਼ੀ (ਵੀਡੀਓ)

By  Jashan A June 27th 2019 10:48 AM -- Updated: June 27th 2019 10:50 AM

1983 ਦੀ ਇਤਿਹਾਸਕ ਜਿੱਤ ਦੇ 36 ਸਾਲ ਹੋਏ ਪੂਰੇ, ਫ਼ਿਲਮੀ ਸਿਤਾਰਿਆਂ ਨੇ ਇੰਝ ਸਾਂਝੀ ਕੀਤੀ ਖੁਸ਼ੀ (ਵੀਡੀਓ) ,1983 'ਚ ਇੰਡੀਆ ਵੱਲੋਂ ਹਾਸਲ ਕੀਤੀ ਇਤਿਹਾਸਕ ਜਿੱਤ ਨੂੰ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾ ਵੱਲੋਂ ਪੋਸਟਾਂ ਸ਼ੇਅਰ ਕੀਤੀਆਂ ਹਨ। '83 ਦੀ ਇਤਿਹਾਸਕ ਜਿੱਤ ਨੂੰ ਯਾਦ ਕਰਦਿਆਂ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ''#thisis83 .... 36 saal@pehla ajj de din india ne world cup jitteya c, feeling proud, n es waar v mainu poori umeed te poora yakeen ae k asin hi jitttaaaange... ?????WAHEGURU JI''।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' ਦੀ ਸ਼ੂਟਿੰਗ ਇੰਗਲੈਂਡ 'ਚ ਹੋ ਰਹੀ ਹੈ। ਇਸ ਫਿਲਮ ਨੂੰ ਲੈ ਕੇ '83' ਦੇ ਸਾਰੇ ਹੀ ਸਿਤਾਰੇ ਬਹੁਤ ਉਤਸ਼ਾਹਿਤ ਹਨ, ਜਿਸ ਦੇ ਚੱਲਦਿਆਂ ਰਣਵੀਰ ਸਿੰਘ, ਐਮੀ ਵਿਰਕ ਤੇ ਹਾਰਡੀ ਸੰਧੂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ 1983 'ਚ ਇੰਡੀਆ ਵੱਲੋਂ ਹਾਸਲ ਕੀਤੀ ਇਤਿਹਾਸਕ ਜਿੱਤ ਨੂੰ ਲੈ ਕੇ ਪੋਸਟਾਂ ਸ਼ੇਅਰ ਕੀਤੀਆਂ ਹਨ।

-PTC News

Related Post