ਵਿਵਾਦਿਤ ਕ੍ਰਿਕਟਰ ਦੀ ਬਾਇਓਪਿਕ ਕਰਨ ਵਾਲੇ ਤਮਿਲ ਸਟਾਰ ਦੀ ਧੀ ਨੂੰ ਮਿਲੀ ਧਮਕੀ

By  Jagroop Kaur October 21st 2020 05:06 PM -- Updated: October 21st 2020 05:07 PM

ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥਈਆ ਮੁਰਲੀਧਰਨ ਦੀ ਬਾਇਓਪਿਕ ਲਗਾਤਾਰ ਵਿਵਾਦਾਂ 'ਚ ਹੈ , ਇਸ ਦੀ ਵਜ੍ਹਾ ਹਮਲਾ '800' ਵਿਚ ਕੰਮ ਕਰਨ ਨੂੰ ਲੈ ਕੇ ਸਾਊਥ ਸਿਨੇਮਾ ਦੇ ਅਦਾਕਾਰ ਸੇਤੁਪਤੀ ਦਾ ਵੀ ਵਿਰੋਧ ਹੋ ਰਿਹਾ ਹੈ। ਇਸ ਤੋਂ ਬਾਅਦ ਲਗਾਤਾਰ ਫ਼ਿਲਮੀ ਸ਼ਖਸੀਅਤਾਂ ਅਤੇ ਤਾਮਿਲਨਾਡੂ ਦੇ ਸਿਆਸਤਦਾਨਾਂ ਦੇ ਇਕ ਗੁੱਟ ਦੇ ਨਿਸ਼ਾਨੇ 'ਤੇ ਸਨ। ਹਾਲਾਂਕਿ ਵਿਜੈ ਸੇਤੁਪਤੀ ਨੇ ਸੋਮਵਾਰ ਨੂੰ ਹੀ ਖ਼ੁਦ ਨੂੰ ਫਿਲ਼ਮ ਨਾਲੋਂ ਵੱਖ ਕਰ ਲਿਆ ਸੀ ਪਰ ਅਜੇ ਵੀ ਉਨ੍ਹਾਂ ਵਿਰੋਧ ਕਰਦੇ ਹੋਏ ਟਰੋਲ ਕੀਤਾ ਜਾ ਰਿਹਾ ਹੈ। ਉਥੇ ਹੀ ਇਸੇ ਵਿਰੋਧ ਦੇ ਚਲਦਿਆਂ ਇਕ ਟਵਿਟਰ ਯੂਜ਼ਰ ਨੇ ਵਿਜੈ ਸੇਤੁਪਤੀ ਨੂੰ ਊਨਾ ਦੀ ਧੀ ਨਾਲ ਰੇਪ ਕਰਣ ਦੀ ਧਮਕੀ ਦਿੱਤੀ ਹੈ।Vijay Sethupathi Out Of The Muttiah Muralitharan Biopic: Here's What Happenedਹਾਲਾਂਕਿ ਇਸ ਮਾਮਲੇ 'ਚ ਚੇਨੱਈ ਪੁਲਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ। ਇਸ ਭੱਦੇ ਟਵੀਟ ਤੋਂ ਬਾਅਦ ਸਾਰੇ ਹੀ ਆਰੋਪੀ ਨੂੰ ਗਿਰਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ।ਹਾਲਾਂਕਿ ਵਿਜੈ ਦੀ ਧੀ ਨੂੰ ਧਮਕੀ ਦੇਣ ਵਾਲੇ ਯੂਜ਼ਰ ਦਾ ਟਵਿਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਹ ਸਪਸ਼ਟ ਨਹੀਂ ਹੋਇਆ ਹੈ ਕਿ ਟਵਿਟਰ ਨੇ ਇਸ ਨੂੰ ਹਟਾਇਆ ਹੈ ਜਾਂ ਯੂਜ਼ਰ ਨੇ। ਵਿਜੈ ਦੇ ਪ੍ਰਸ਼ੰਸਕ ਅਤੇ ਬਾਕੀ ਲੋਕ ਵੀ ਇਸ ਯੂਜ਼ਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਅਦਾਕਾਰਾ ਚਿੰਮਈ ਸ਼ਰੀਪ੍ਰਦਾ ਨੇ ਵੀ ਲਿਖਿਆ ਹੈ ਕਿ ਬਹੁਤ ਖੁਸ਼ੀ ਹੋਵੇਗੀ ਕਿ ਇਸ ਆਦਮੀ ਦੀ ਸ਼ਿਕਾਇਤ ਹੋਵੇ, ਮੈਂ ਇਸ ਨੂੰ ਗ੍ਰਿਫਤਾਰ ਹੁੰਦੇ ਵੇਖਣਾ ਚਾਹੁੰਦੀ ਹਾਂ।

https://twitter.com/VijaySethuOffl/status/1318126679445950464?ref_src=twsrc%5Etfw%7Ctwcamp%5Etweetembed%7Ctwterm%5E1318126679445950464%7Ctwgr%5Eshare_3%2Ccontainerclick_1&ref_url=https%3A%2F%2Findianexpress.com%2Farticle%2Fentertainment%2Ftamil%2Fvijay-sethupathi-exits-muttiah-muralitharan-biopic-800-6789202%2F

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁਰਲੀਧਰਨ ਨੇ ਇਕ ਬਿਆਨ ਜਾਰੀ ਕਰਕੇ ਸੇਤੁਪਤੀ ਨੂੰ ਫਿਲਮ ਪ੍ਰਾਜੈਕਟ ਤੋਂ ਵੱਖ ਕਰਨ ਲਈ ਕਿਹਾ ਸੀ। ਸਾਬਕਾ ਕ੍ਰਿਕਟਰ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਤਾਮਿਲਨਾਡੂ ਅਭਿਨੇਤਾ ਉਸ ਕਾਰਨ ਮੁਸੀਬਤ ਵਿੱਚ ਹੋਵੇ। ਇਸ 'ਤੇ ਸੇਤਪਤੀ ਨੇ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

vijay sethupathi muralitharan vijay sethupathi muralitharan

ਜ਼ਿਕਰਯੋਗ ਹੈ ਕਿ ਇਸ ਫਿਲ਼ਮ ਵਿਚ ਉਹ ਮੁਰਲੀਧਰਨ ਦੀ ਭੂਮਿਕਾ ਨਿਭਾਉਣ ਵਾਲੇ ਸਨ ਪਰ ਟੇਟਿਜੰਸ, ਤਮਿਲ ਸੰਗਠਨਾਂ, ਰਾਜਨੀਤਕ ਦਲਾਂ ਅਤੇ ਫਿਲ਼ਮ ਉਦਯੋਗ ਵਿਚ ਕਈ ਹੋਰ ਲੋਕਾਂ ਦੇ ਵਿਰੌਧ ਦੇ ਬਾਅਦ ਵਿਜੈ ਸੇਤੁਪਤੀ ਨੇ ਇਕ ਲੈਟਰ ਟਵੀਟ ਕਰਕੇ ਇਹ ਘੋਸ਼ਣਾਂ ਕੀਤੀ ਹੈ ਕਿ ਉਹ ਹੁਣ ਇਸ ਫਿਲ਼ਮ ਦਾ ਹਿੱਸਾ ਨਈਂ ਹਨ। ਸੋਮਵਾਰ ਨੂੰ ਸੇਤੁਪਤੀ ਨੇ ਫਿਲ਼ਮ ਤੋਂ ਵੱਖ ਹੋਣ ਦੀ ਘੋਸ਼ਣਾ ਕੀਤੀ ਸੀ।

https://twitter.com/proyuvraaj/status/1317050662576795650?ref_src=twsrc%5Etfw%7Ctwcamp%5Etweetembed%7Ctwterm%5E1317050662576795650%7Ctwgr%5Eshare_3%2Ccontainerclick_1&ref_url=https%3A%2F%2Findianexpress.com%2Farticle%2Fentertainment%2Ftamil%2Fmuttiah-muralitharan-on-row-over-800-6757738%2F

ਮੁਥਈਆ ਨੇ ਕੀਤੀ ਵਿਜੈ ਨੂੰ ਫਿਲ਼ਮ ਛੱਡਣ ਦੀ ਅਪੀਲ

ਬਾਇਓਪਿਕ 'ਤੇ ਲਗਾਤਾਰ ਹੋ ਰਹੀ ਟਰੋਲਿੰਗ ਨੂੰ ਵੇਖਦੇ ਹੋਏ ਸ਼੍ਰੀਲੰਕਾਈ ਬਾਲਰ ਮੁਰਲੀਧਰਨ ਨੇ ਇਕ ਨੋਟ ਲਿਖਿਆ ਸੀ - ਮੇਰੀ ਬਾਇਓਪਿਕ 800 ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਮੈਂ ਇਹ ਨੋਟ ਜਾਰੀ ਕਰ ਰਿਹਾ ਹਾਂ। ਕੁੱਝ ਗਲਤਫਹਿਮੀਆਂ ਕਾਰਨ ਲੋਕ ਵਿਜੈ ਸੇਤੁਪਤੀ ਨੂੰ ਫਿਲ਼ਮ ਛੱਡਣ ਲਈ ਕਹਿ ਰਹੇ ਹਨ। ਮੈਂ ਨਹੀਂ ਚਾਹੁੰਦਾ ਕਿ ਤਾਮਿਲਨਾਡੁ ਦੇ ਬੇਹਤਰੀਨ ਅਦਾਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ। ਇਸ ਲਈ ਮੈਂ ਉਨ੍ਹਾਂ ਨੂੰ ਇਹ ਫਿਲ਼ਮ ਛੱਡਣ ਦੀ ਅਪੀਲ ਕਰਦਾ ਹਾਂ।Vijay Sethupathi withdraws from Muttiah Muralitharan biopic after request from cricketer | Entertainment News,The Indian Expressਕਿਉਂ ਹੋ ਰਿਹਾ ਮੁਰਲੀਧਰਨ ਦਾ ਵਿਰੋਧ ?

ਇਸ ਤੋਂ ਪਹਿਲਾਂ ਐਮ.ਡੀ.ਐਮ.ਕੇ. ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਵਾਇਕੋ ਨੇ ਕਿਹਾ ਸੀ ਕਿ ਮੁਰਲੀਧਰਨ ਨੂੰ ਪੂਰੀ ਦੁਨੀਆ ਵਿਚ ਤਮਿਲ ਜਾਤੀ ਨਾਲ ਵਿਸ਼ਵਾਸਘਾਤ ਕਰਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸ਼੍ਰੀਲੰਕਾਈ ਗ੍ਰਹਿ ਯੁੱਧ ਦੌਰਾਨ 2009 ਵਿਚ ਤਤਕਾਲੀਨ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦਾ ਸਮਰਥਨ ਕੀਤਾ ਸੀ। ਜਦੋਂ ਸ਼੍ਰੀਲੰਕਾ ਵਿਚ ਆਪਣੇ ਬੱਚਿਆਂ ਦੇ ਲਾਪਤਾ ਹੋਣ 'ਤੇ ਤਮਿਲ ਔਰਤਾਂ ਭੁੱਖ ਹੜਤਾਲ ਕਰ ਰਹੀਆਂ ਸਨ, ਉਦੋਂ ਮੁਰਲੀਧਰਨ ਨੇ ਇਸ ਨੂੰ ਡਰਾਮਾ ਕਹਿ ਕੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਸੀ। ਜਿਸ ਤੋਂ ਬਾਅਦ ਹੁਣ ਤੱਕ ਤਮਿਲ ਦੇ ਲੋਕ ਉਨ੍ਹਾਂ ਦਾ ਵਿਰੋਧ ਹੀ ਕਰਦੇ ਆਏ ਹਨ।

Related Post