ਪੰਜਾਬੀ ਸੂਬੇ ਦੇ ਸਰਵਪੱਖੀ ਵਿਕਾਸ ਵਾਸਤੇ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਚਾਹੁੰਦੇ ਹਨ: ਸੁਖਬੀਰ ਸਿੰਘ ਬਾਦਲ

By  Riya Bawa October 25th 2021 12:04 PM -- Updated: October 25th 2021 12:05 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ  ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ, ਆਪ, ਭਾਜਪਾ ਤੇ ਢੀਂਡਸਾ ਗਰੁੱਪ ਦੇ ਅਨੇਕਾਂ ਸੀਨੀਅਰ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਆਗੂ ਸੁਨਾਮ, ਘਨੌਰ ਤੇ ਖੰਨਾ ਨਾਲ ਸਬੰਧਤ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਦੱਸਿਆ ਗਿਆ ਕਿ ਸੁਨਾਮ ਤੋਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਢੀਂਡਸਾ ਧੜੇ ਦੇ 66 ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।

ਇਸੇ ਤਰੀਕੇ ਖੰਨਾ ਤੋਂ ਹਰਸਿਮਰਨਜੀਤ ਸਿੰਘ ਰਿਚੀ ਵਿਸ਼ੇਸ਼ ਇਨਵਾਇਟੀ ਵਰਕਿੰਗ ਕਮੇਟੀ ਭਾਜਪਾ ਪੰਜਾਬ ਅਤੇ ਉਹਨਾਂ ਦੇ ਸਾਥੀ ਕਨਿੰਦਰਜੀਤ ਸਿੰਘ, ਪੁਨਿੰਦਰਜੀਤ ਸਿੰਘ, ਪਵਨ ਸੱਡੀ, ਦੀਪਕ ਚੌਧਰੀ, ਪ੍ਰਿਤਪਾਲ ਸਿੰਘ ਸ਼ੈਫੀ, ਪਰਮਜੀਤ ਸਿੰਘ ਅਤੇ ਸੁਰਿੰਦਰ ਸਿੰਘ ਮਨਚੰਦਾ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਇਸੇ ਤਰੀਕੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਘਨੌਰ ਹਲਕੇ ਦੇ 42 ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਮੌਕੇ ਸਰਦਾਰ ਬਲਦੇਵ ਸਿੰਘ ਮਾਨ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿਚ ਲੋਕ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਪੰਜਾਬ ਲਈ ਮੌਕੇ ’ਤੇ ਹੀ ਫੈਸਲਾ ਲੈੀਦੀ ਹੈ ਜਦਕਿ ਹੋਰ ਪਾਰਟੀਆਂ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੀ ਸੱਤਾ ਵਿਚ ਵਾਪਸੀ ਦੀ ਉਡੀਕ ਕਰ ਰਹੇ ਹਨ ਕਿਉਂਕਿ ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਨੇ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਜਿਸਦਾ ਇਕਲੌਤਾ ਮਕਸਦ ਸੱਤਾ ਹਾਸਲ ਕਰਨਾ ਸੀ।

ਉਹਨਾਂ ਕਿਹਾ ਕਿ ਕਾਂਗਰਸ ਅੱਜ ਕਬੀਲਿਆਂ ਵਿਚ ਵੰਡੀ ਗਈ ਹੈ ਤੇ ਇਸਦੇ ਆਗੂ ਵੀ ਸੂਬੇ ਦੀ ਅਗਵਾਈ ਲਈ ਅਕਾਲੀ ਦਲ ਵੱਲ ਵੇਖ ਰਹੇ ਹਨ ਤਾਂ ਜੋ ਕਾਂਗਰਸ ਸਰਕਾਰ ਵੱਲੋਂ ਰੋਕੇ ਗਏ ਸਾਰੇ ਵਿਕਾਸ ਕਾਰਜ ਮੁੜ ਸ਼ੁਰੂ ਕਰਵਾਏ ਜਾ ਸਕਣ ਅਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਸਮੇਤ ਹੋਰ ਸਮਾਜ ਭਲਾਹੀ ਸਕੀਮਾਂ ਬਹਾਲ ਹੋਣ।

ਇਸ ਮੌਕੇ ਘਨੌਰ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਹਰਦੇਵ ਸਿੰਘ ਸਿਆਲੂ ਚੇਅਰਮੈਨ ਪੰਚਾਇਤ ਸੈਲ ਕਾਂਗਰਸ ਕਮੇਟੀ ਪੰਜਾਬ ਅਤੇ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ, ਵਿਰਸਾ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਪੀ ਆਰ ਟੀ ਸੀ ਇੰਪਲਾਈਜ਼ ਯੂਨੀਅਨ, ਨੱਛਤਰ ਸਿੰਘ ਸਾਬਕਾ ਬਲਾਕ ਪ੍ਰਧਾਨ ਪਟਵਾਰ ਯੂਨੀਅਨ ਘਨੌਰ, ਇਸ਼ਵਰ ਸ਼ਰਮਾ ਸਾਬਕਾ ਬਲਾਕ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਆਦਿ ਸ਼ਾਮਲ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਗਨਦੀਪ ਸਿੰਘ ਮਾਨ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਸਾਰਾਗੜ੍ਹੀ, ਘੱਗੀ ਸਿੰਘ, ਖੁਪਾਲ ਸਿੰਘ ਬੀਰਕਲਾਂ, ਕਿਰਪਾਲ ਸਿੰਘ ਲਾਡਬਣਜਾਰਾ, ਹਰਜਿੰਦਰ ਸਿੰਘ ਢੰਡੋਲੀ, ਹਨੀ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸੁੱਖ, ਪ੍ਰਭਸ਼ਰਨ ਸਿੰਘ ਬੱਬੂ ਅਤੇ ਸਰਪੰਚ ਕੇਸਰ ਸਿੰਘ ਵੀ ਹਾਜ਼ਰ ਸਨ।

-PTC News

Related Post