ਆਸ਼ੀਸ਼ ਨੇਹਿਰਾ ਨੇ ਸੰਨਿਆਸ ਲੈਣ ਤੋਂ ਬਾਅਦ ਕੀਤਾ ਵੱਡਾ ਖੁਲਾਸਾ, ਮਜਬੂਰਨ ਲੈਣਾ ਪਿਆ ਸੰਨਿਆਸ!

By  Joshi November 3rd 2017 08:30 PM

Ashish nehra revealed the reason behind his retirement: ਸੰਨਿਆਸ ਲੈਣ ਦਾ ਕਾਰਨ ਦੱਸ ਕੇ ਆਸ਼ੀਸ਼ ਨੇਹਰਾ ਨੇ ਸਭ ਨੂੰ ਕੀਤਾ ਹੈਰਾਨ, ਲਿਆ ਇਸ ਖਿਡਾਰੀ ਦਾ ਨਾਮ!

ਆਸ਼ੀਸ਼ ਨੇਹਰਾ ਜਿੰਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਵੱਲੋਂ ਬੁੱਧਵਾਰ ਨੂੰ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਸ਼ਾਨਦਾਰ ਵਿਦਾਈ ਦਿੱਤੀ ਗਈ, ਨੇ ਆਪਣੇ ਸੰਨਿਆਸ ਲੈਣ ਦਾ ਕਾਰਨ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਹਨਾਂ ਨੇ ਬੇਬਾਕੀ ਨਾਲ ਗੱੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਜਬੂਰਨ ਸੰਨਿਆਸ ਲੈਣਾ ਪਿਆ ਸੀ।

Ashish nehra revealed the reason behind his retirementAshish nehra retirement: ਨੇਹਰਾ ਨੂੰ ਚਾਹੇ ਭਾਰਤ-ਆਸਟਰੇਲੀਆ ਟੀ-੨੦ ਸੀਰੀਜ਼ ਵਿਚ ਜਗ੍ਹਾ ਮਿਲੀ ਸੀ ਪਰ ਉਹਨਾਂ ਨੂੰ ਇਸ ਸੀਰੀਜ਼ 'ਚ ਆਖਰੀ ਗਿਆਰ੍ਹਾਂ ਵਿਚ ਖੇਡਣ ਦਾ ਮੌਕਾ ਨਹੀਂ ਮਿਲ ਪਾਇਆ ਸੀ। ਉਹਨਾਂ ਕਿਹਾ ਕਿ ਇਹ ਉਹਨਾਂ ਦਾ ਆਪਣਾ ਫੈਸਲਾ ਸੀ। ਉਹਨਾਂ ਕਿਹਾ ਕਿ ਮੈਂ ਆਪਣੀ ਰਣਨੀਤੀ ਬਣਾ ਕੇ ਗਿਆ ਸੀ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੇਰੇ ਹਿਸਾਬ ਨਾਲ ਭੁਵਨੇਸ਼ਵਰ ਕੁਮਾਰ ਹੁਣ ਤਿਆਰ ਹੈ।

ਤਕਰੀਬਨ ਪਿਛਲੇ ਦੋ ਸਾਲਾਂ ਤੋਂ ਮੈਂ ਅਤੇ ਬੁਮਰਾਹ ਟੀ-੨੦ ਵਿਚ ਖੇਡਦੇ ਹੋਏ ਤੇ ਭੁਵੀ ਅੰਦਰ-ਬਾਹਰ ਹੁੰਦੇ ਹੀ ਰਹਿੰਦੇ ਸਨ। ਆਈ.ਪੀ.ਐੱਲ. ਦੇ ਬਾਅਦ ਉਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਦਿਖਾਇਆ ਅਤੇ ਇਹ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਿਆ ਕਿ ਭੁਵੀ ਬਾਹਰ ਬੈਠੇ ਅਤੇ ਮੈਂ ਖੇਡਾਂ। ਇਸ ਸੰਬੰਧ 'ਚ ਮੈਂ ਕਪਤਾਨ ਵਿਰਾਟ ਕੋਹਲੀ ਨਾਲ ਜ਼ਿਕਰ ਕੀਤਾ ਸੀ।

Ashish nehra revealed the reason behind his retirementਦਰਅਸਲ, ਦੋਵੇਂ ਆਸ਼ੀਸ਼ ਨੇਹਰਾ ਅਤੇ ਭੁਵਨੇਸ਼ਵਰ ਕੁਮਾਰ ਆਈ.ਪੀ.ਐੱਲ. ਵਿਚ ਇਕ ਹੀ ਟੀਮ ਵੱਲੋਂ ਖੇਡਦੇ ਸਨ ਅਤੇ ਆਈ.ਪੀ.ਐੱਲ. ਵਿਚ ਭੁਵੀ ਨੇ ਬਹੁਤ ਖੂਬ ਪ੍ਰਦਰਸ਼ਨ ਕੀਤਾ। ਇਸ ਕਾਰਨ ਨੇਹਰਾ ਨੂੰ ਸੰਨਿਆਸ ਲੈਣਾ ਪਿਆ। ਇਸ 'ਚ ਉਹਨਾਂ ਦੀ ਉਮਰ ਵੀ ਇੱਕ ਕਾਰਨ ਰਿਹਾ। ਦੱਸਣਯੋਗ ਹੈ ਕਿ ਭੁਵਨੇਸ਼ਵਰ ਕੁਮਾਰ ਵੱਲੋਂ ਆਈ.ਪੀ.ਐੱਲ. 'ਚ ਬਹੁਤ ਖੂਬ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

—PTC News

Related Post