ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ,ਪੰਜਾਬ 'ਚ ਕੀਤਾ ਅੰਤਿਮ ਸੰਸਕਾਰ

By  Shanker Badra June 20th 2018 06:15 PM

ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ,ਪੰਜਾਬ 'ਚ ਕੀਤਾ ਅੰਤਿਮ ਸੰਸਕਾਰ:ਆਸਟ੍ਰੇਲੀਆ ਦੇ ਇਲਾਕੇ ਸੈਪਰਟਨ 'ਚ ਰਹਿਣ ਵਾਲੇ 29 ਸਾਲਾ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਢਿੱਲੋਂ ਦੀ ਬੀਤੇ ਦਿਨੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ।Australia punjabi Young road accident death ਗੁਰਵਿੰਦਰ ਸਿੰਘ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਉਹ ਟਰੱਕ ਚਲਾ ਰਿਹਾ ਸੀ।ਇਸ ਸੜਕ ਹਾਦਸੇ ਦੌਰਾਨ ਗੁਰਵਿੰਦਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ,ਜਿਸ ਦੀ ਬਾਅਦ ਵਿਚ ਮੌਤ ਹੋ ਗਈ।ਗੁਰਵਿੰਦਰ ਸਿੰਘ ਮੋਗੇ ਜਿਲ੍ਹੇ ਨਾਲ ਸਬੰਧਿਤ ਸੀ,ਜੋ 2009 'ਚ ਵਿਦਿਆਰਥੀ ਵੀਜ਼ੇ ਤੇ ਆਸਟਰੇਲੀਆ ਆਇਆ ਸੀ।Australia punjabi Young road accident death ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ ਹੈ ਅਤੇ ਆਸਟਰੇਲੀਆ 'ਚ ਵੱਸਦੇ ਪੰਜਾਬੀ ਭਾਈਚਾਰੇ ਦੁਆਰਾ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ।

-PTCNews

Related Post