BIGG BOSS 16 Grand Finale: ਸ਼ੋਅ ਹਾਰ ਕੇ ਵੀ ਜਿੱਤੀ ਪ੍ਰਿਯੰਕਾ ਚਾਹਰ ਚੌਧਰੀ, 25 ਲੱਖ ਨਾਲ ਮਿਲਿਆ ਇਹ ਵੱਡਾ ਬ੍ਰੇਕ
BIGG BOSS 16 Grand Finale: ਬਿੱਗ ਬੌਸ ਸੀਜ਼ਨ 16 ਦਾ ਤਾਜ਼ ਐਮਸੀ ਸਟੇਨ ’ਤੇ ਸਜਿਆ। ਦੱਸ ਦਈਏ ਕਿ ਦਰਸ਼ਕਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਪ੍ਰਿਅੰਕਾ ਚਾਹਰ ਚੌਧਰੀ (priyanka chahar chaudhary) ਬਿੱਗ ਬੌਸ 16 ਦੀ ਜੇਤੂ ਹੋ ਸਕਦੀ ਹੈ ਪਰ ਬਿੱਗ ਬੌਸ ਦੇ ਫਿਨਾਲੇ ਦੇ ਨਤੀਜੇ ਬਿਲਕੁਲ ਉਲਟ ਆਏ ਹਨ। ਸ਼ਿਵ ਠਾਕਰੇ ਤੇ ਐਮਸੀ ਸਟੇਨ (MC Stan ) ਜੋ ਸ਼ੋਅ ਵਿੱਚ ਹਮੇਸ਼ਾ ਪਿੱਛੇ ਰਹਿੰਦੇ ਸਨ ਦਰਮਿਆਨ ਸਖ਼ਤ ਟੱਕਰ ਦੇਖਣ ਨੂੰ ਮਿਲੀ ਪਰ ਬਿੱਗ ਬੌਸ ਦੀ ਬਾਜ਼ੀ ਐਮਸੀ ਸਟੇਨ ਮਾਰ ਗਏ।
ਫਿਨਾਲੇ ਤੋਂ ਪਹਿਲਾਂ ਪ੍ਰਿਯੰਕਾ ਚੌਧਰੀ ਸ਼ੋਅ ਤੋਂ ਬਾਹਰ ਹੋ ਗਈ ਸੀ। ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਪ੍ਰਿਯੰਕਾ ਦੇ ਜ਼ਜਬੇ ਦੀ ਖੂਬ ਤਾਰੀਫ ਕੀਤੀ। ਨਾਲ ਹੀ ਕਿਹਾ ਕਿ ਉਨ੍ਹਾਂ ਦੇ ਦੋਸਤ ਅਤੇ ਪਰਿਵਾਰ ਵਾਲੇ ਵੀ ਕਹਿੰਦੇ ਸੀ ਕਿ ਪ੍ਰਿਯੰਕਾ ਹੀ ਸ਼ੋਅ ਜਿੱਤੇਗੀ। ਸਲਮਾਨ ਖਾਨ ਨੇ ਇਹ ਵੀ ਕਿਹਾ ਕਿ ਸ਼ੋਅ ਚ ਇੰਨੀ ਮਿਹਨਤ ਕਰਨ ਤੋਂ ਬਾਅਦ ਇੱਕਲੀ ਖੜੀ ਹੋਣ ਤੋਂ ਬਾਅਦ ਹਰ ਇੱਕ ਨਾਲ ਲੜਨ ਤੋਂ ਬਾਅਦ ਅਤੇ ਸਾਥ ਛੁੱਟਣ ਤੋਂ ਬਾਅਦ ਹੱਸਦੇ ਹੋਏ ਉਹ ਬਾਹਰ ਆਈ ਜਿਸ ਦੇ ਚੱਲਦੇ ਉਨ੍ਹਾਂ ਦੀ ਨਜ਼ਰ ’ਚ ਉਹ ਵਿਜੇਤਾ ਹੈ।
ਪ੍ਰਿਯੰਕਾ ਚੌਧਰੀ ਬੇਸ਼ਕ ਸ਼ੋਅ ਨਹੀਂ ਜਿੱਤ ਪਾਈ ਪਰ ਉਨ੍ਹਾਂ ਨੇ ਇੱਕ ਬਿਉਟੀ ਪ੍ਰਤੀਯੋਗਿਤਾ ਜਿੱਤਣ 'ਚ ਸਫਲ ਰਹੀ ਹੈ। ਇਸ ਨਾਲ ਉਨ੍ਹਾਂ ਨੂੰ 25 ਲੱਖ ਰੁਪਏ ਅਤੇ ਸ਼ਰਧਾ ਕਪੂਰ ਨਾਲ ਮਾਈ ਗਲੈਮ ਦੇ ਵਿਗਿਆਪਨ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰਿਯੰਕਾ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' 'ਚ ਵੀ ਨਜ਼ਰ ਆ ਸਕਦੀ ਹੈ। ਨਾਲ ਹੀ ਸਲਮਾਨ ਖਾਨ ਨੇ ਵੀ ਸ਼ੋਅ ਦੌਰਾਨ ਪ੍ਰਿਅੰਕਾ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਪ੍ਰਿਯੰਕਾ ਦੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਕਈ ਸਿਤਾਰੇ ਵੀ ਉਨ੍ਹਾਂ ਦੀ ਹਾਰ ਤੋਂ ਨਾਰਾਜ਼ ਨਜ਼ਰ ਆਏ। ਉਨ੍ਹਾਂ ਦੇ ਦੋਸਤ ਅੰਕਿਤ ਵੀ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆਏ।
- PTC NEWS