ਕੁੜੀ ਤੋਂ ਪਰੇਸ਼ਾਨ ਸੀ ਮੁੰਡਾ, ਕੀਤੀ ਆਤਮਹੱਤਿਆ

By  Joshi October 16th 2017 10:21 PM

ਕੁੜੀ ਤੋਂ ਪਰੇਸ਼ਾਨ ਸੀ ਮੁੰਡਾ, ਚੁੱਕਿਆ ਇੰਨ੍ਹਾ ਵੱਡਾ ਕਦਮ!

ਜਲੰਧਰ ਦੇ ਇੱਕ ਨੌਜਵਾਨ ਨੇ ਕੁੜੀ ਤੋਂ ਤੰਗ ਪਰੇਸ਼ਾਨ ਹੋ ਕੇ ਇੱਕ ਵੱਡਾ ਕਦਮ ਚੁੱਕਿਆ ਹੈ। ਜਾਣਕਾਰੀ ਦੇ ਅਨੁਸਾਰ ਦੀਪਕ ਚੌਧਰੀ, ਹਿਮਾਚਲ ਪ੍ਰਦੇਸ਼ ਕਈ ਸਾਲਾਂ ਤੋਂ ਜਲੰਧਰ 'ਚ ਹਾਰਡਵੇਅਰ ਦੀ ਦੁਕਾਨ ਤੇ ਕੰਮ ਕਰਦਾ ਸੀ। ਉਹ ਮਿਲਾਪ ਚੌਂਕ 'ਚ ਸਥਿਤ ਕੰਪਿਊਟਰ ਹਾਰਡਵੇਅਰ ਦੀ ਦੁਕਾਨ 'ਤੇ ਕੰਮ ਕਰਦਾ ਸੀ।

Boy committed suicide: Kudi to pareshan munde ne kiti atamhatyaਇਸ ਮਾਮਲੇ 'ਚ ਪੁਲਸ ਦੇ ਹੱਥ ਇੱਕ ਸੁਸਾਈਡ ਨੋਟ ਲੱਗਾ ਹੈ। ਉਸ ਨੋਟ ਦੇ ਮੁਤਾਬਕ ਲੜਕੇ ਨੂੰ ਕੋਈ ਲੜਕੀ ਪਿਛਲੇ ਇਕ ਸਾਲ ਤੋਂ ਪਰੇਸ਼ਾਨ ਕਰ ਰਹੀ ਸੀ, ਜਿਸ ਕਾਰਨ ਮਜਬੂਰੀ ਵੱਸ ਉਸਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।

ਘਟਨਾ ਤੋਂ ਬਾਅਦ ਜਦੋਂ ਦੀਪਕ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਬਾਰ ਬਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗਿਓਂ ਜਵਾਬ ਨਾ ਆਉਣ 'ਤੇ ਉਹਨਾਂ ਨੇ ਮਾਲਕ ਨੂੰ ਫੋਨ ਰਾਹੀਂ ਇਸ ਦੀ ਜਾਣਕਾਰੀ ਦਿੱਤੀ।

ਮਾਲਕ ਨੇ ਕਮਰੇ 'ਚ ਜਾ ਕੇ ਦੇਖਿਆ ਕਿ ਦੀਪਕ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਸੁਸਾਈਡ ਨੋਟ ਦੇ ਅਨੁਸਾਰ ਇੱਕ ਲੜਕੀ ਤੋਂ ਉਹ ਪਰੇਸ਼ਾਨ ਸੀ ਕਿਉਂਕਿ ਉਹ ਬਾਰ ਬਾਰ ਉਸ ਨਾਲ ਗੁੱਸੇ ਹੋ ਜਾਂਦੀ ਸੀ ਅਤੇ ਉਸਨੂੰ ਮਾਨਸਿਕ ਪਰੇਸ਼ਾਨੀ ਹੁੰਦੀ ਸੀ। ਇਸ ਪਰੇਸ਼ਾਨੀ ਨੂੰ ਨਾ ਸਹਾਰਦਿਆਂ ਉਸਨੇ ਜੀਵਨਲੀਲਾ ਖਤਮ ਕਰਨ ਦਾ ਮਨ ਬਣਾਇਆ ਸੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News

Related Post