ਕੋਲੰਬੋ 'ਚ ਇਸ ਮੁਸਲਮਾਨ ਡਰਾਈਵਰ ਨੇ ਜਾਨ 'ਤੇ ਖੇਡ ਕੇ ਇੱਕ ਭਾਰਤੀ ਵਿਅਕਤੀ ਦੀ ਕੀਤੀ ਮਦਦ, ਸੁਰੱਖਿਅਤ ਪਹੁੰਚਾਇਆ ਘਰ

By  Jashan A April 23rd 2019 03:55 PM

ਕੋਲੰਬੋ 'ਚ ਇਸ ਮੁਸਲਮਾਨ ਡਰਾਈਵਰ ਨੇ ਜਾਨ 'ਤੇ ਖੇਡ ਕੇ ਇੱਕ ਭਾਰਤੀ ਵਿਅਕਤੀ ਦੀ ਕੀਤੀ ਮਦਦ, ਸੁਰੱਖਿਅਤ ਪਹੁੰਚਾਇਆ ਘਰ,ਚੇੱਨਈ: ਪਿਛਲੇ ਦਿਨੀਂ ਸ਼੍ਰੀਲੰਕਾ 'ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਪੂਰੇ ਦੇਸ਼ 'ਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਧਮਾਕਿਆਂ 'ਚ 321 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 10 ਭਾਰਤੀ ਲੋਕਾਂ ਸਮੇਤ ਕਈ ਵਿਦੇਸ਼ੀ ਵੀ ਸਨ। ਇਸ 'ਚ ਲਗਭਗ 500 ਲੋਕ ਜ਼ਖਮੀ ਹੋਏ ਹਨ।

cab ਕੋਲੰਬੋ 'ਚ ਇਸ ਮੁਸਲਮਾਨ ਡਰਾਈਵਰ ਨੇ ਜਾਨ 'ਤੇ ਖੇਡ ਕੇ ਇੱਕ ਭਾਰਤੀ ਵਿਅਕਤੀ ਦੀ ਕੀਤੀ ਮਦਦ, ਸੁਰੱਖਿਅਤ ਪਹੁੰਚਾਇਆ ਘਰ

ਪਰ ਇਸ ਹਮਲੇ 'ਚ ਇੱਕ ਭਾਰਤੀ ਨਾਗਰਿਕ ਵਾਲ-ਵਾਲ ਬਚਿਆ। ਦਰਅਸਲ ਬੇਂਗਲੁਰੁ ਦੇ ਰਹਿਣ ਵਾਲੇ ਫਾਈਨੈਂਸ਼ਲ ਕੰਸਲ‍ਟੇਂਟ ਅਸ਼ਵਿਨ ਰੰਗਰਾਜਨ ਉਸ ਦਿਨ ਕੋਲੰਬੋ 'ਚ ਸਨ।ਚਾਰੇ ਪਾਸੇ ਦਹਿਸ਼ਤ ਫੈਲੀ ਹੋਈ ਸੀ।

ਉਸ ਦਿਨ ਅਸ਼ਵਿਨ ਨੇ ਭਾਰਤ ਵਾਪਸ ਆਉਣਾ ਸੀ ਤੇ ਉਸਦੀ ਫਲਾਇਟ 12 ਘੰਟੇ ਬਾਅਦ ਸੀ।ਉਸ ਨੂੰ ਇਹ ਨਹੀਂ ਪਤਾ ਸੀ ਕਿ ਅਜਿਹੇ ਹਾਲਾਤ 'ਚ ਉਹ ਏਅਰਪੋਰਟ ਤੱਕ ਪਹੁੰਚ ਸਕਣਗੇ ਵੀ ਜਾਂ ਨਹੀਂ।

ਹੋਰ ਪੜ੍ਹੋ:ਅਜੇ ਵੀ ਨਹੀਂ ਟਲਿਆ ਪੰਜਾਬ ‘ਚ ਅੱਤਵਾਦ ਦਾ ਖ਼ਤਰਾ, ਜਾਰੀ ਹੋਇਆ ਇੱਕ ਹੋਰ ਅਲਰਟ

ਪਰ ਅਸ਼ਵਿਨ ਠੀਕ ਸਲਾਮਤ ਭਾਰਤ ਪਹੁੰਚ ਹੀ ਗਏ, ਜਿਸ ਦਾ ਪੁੰਨ ਉਹ ਉਸ ਉਬਰ ਟੈਕ‍ਸੀ ਡਰਾਈਵਰ ਇਰਫਾਨ ਨੂੰ ਦੇ ਰਹੇ ਹਨ, ਜਿਸ ਨੇ ਜ਼ੋਖਮ ਚੁੱਕ ਕੇ ਵੀ ਏਅਰਪੋਰਟ ਪਹੁੰਚਾਇਆ ਸੀ।ਅਸ਼ਵਿਨ ਦਾ ਕਹਿਣਾ ਹੈ ਕਿ ਉਸ ਦੇ ਹੋਟਲ ਤੋਂ ਏਅਰਪੋਰਟ ਦਾ 45 ਕਿਲੋਮੀਟਰ ਦਾ ਸਫ਼ਰ ਸੀ ਅਤੇ ਉਹ ਵੀ ਅਸੁਰੱਖਿਅਤ ਸੀ।

cab ਕੋਲੰਬੋ 'ਚ ਇਸ ਮੁਸਲਮਾਨ ਡਰਾਈਵਰ ਨੇ ਜਾਨ 'ਤੇ ਖੇਡ ਕੇ ਇੱਕ ਭਾਰਤੀ ਵਿਅਕਤੀ ਦੀ ਕੀਤੀ ਮਦਦ, ਸੁਰੱਖਿਅਤ ਪਹੁੰਚਾਇਆ ਘਰ

ਉਸ ਨੇ ਕਿਹਾ ਕਿ ਕੋਈ ਵੀ ਟੈਕਸੀ ਬੁੱਕ ਨਹੀਂ ਹੋ ਰਹੀ ਸੀ ਉਸ ਦੇ ਘਰ ਵਾਲੇ ਜਲਦੀ ਵਾਪਸੀ ਲਈ ਕਹਿ ਰਹੇ ਸਨ। ਇਸ ਤੋਂ ਬਾਅਦ ਜਦੋ ਅਸ਼ਵਿਨ ਦੀ ਮਾਂ ਨੇ ਡਰਾਈਵਰ ਇਰਫਾਨ ਨੂੰ ਫੋਨ ਕੀਤਾ ਕਿ ਉਹ ਉਹਨਾਂ ਦੇ ਬੇਟੇ ਨੂੰ ਸੁਰੱਖਿਅਤ ਏਅਰਪੋਰਟ 'ਤੇ ਪਹੁੰਚਾ ਦਿੱਤਾ ਜਾਵੇ।

ਹੋਰ ਪੜ੍ਹੋ:ਮੰਦਸੌਰ ‘ਚ ਬੱਚੀ ਨਾਲ ਨਿਰਭਯਾ ਵਰਗੀ ਹੈਵਾਨੀਅਤ

cab ਕੋਲੰਬੋ 'ਚ ਇਸ ਮੁਸਲਮਾਨ ਡਰਾਈਵਰ ਨੇ ਜਾਨ 'ਤੇ ਖੇਡ ਕੇ ਇੱਕ ਭਾਰਤੀ ਵਿਅਕਤੀ ਦੀ ਕੀਤੀ ਮਦਦ, ਸੁਰੱਖਿਅਤ ਪਹੁੰਚਾਇਆ ਘਰ

ਜਿਸ ਤੋਂ ਬਾਅਦ ਇਰਫਾਨ ਨੇ ਅਸ਼ਵਿਨ ਦੀ ਮਾਂ ਨੂੰ ਭਰੋਸਾ ਦਵਾਇਆ ਕਿ ਚਾਹੇ ਜੋ ਹੋ ਜਾਵੇ ਉਹ ਉਨ੍ਹਾਂ ਦੇ ਬੇਟੇ ਨੂੰ ਏਅਰਪੋਰਟ ਤੱਕ ਜਰੂਰ ਪਹੁੰਚਾ ਦੇਵੇਗਾ।ਅਸ਼ਵਿਨ ਨੇ ਦੱਸਿਆ, ਜਿਵੇਂ ਹੀ ਮੈਂ ਕੈਬ ਵਿੱਚ ਬੈਠਾ ਉਸੀ ਸਮੇਂ ਤੋਂ ਇਰਫਾਨ ਨੇ ਮੈਨੂੰ ਹੋਂਸਲਾ ਦਿੰਦਿਆ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸਭ ਕੁੱਝ ਠੀਕ ਹੋ ਜਾਵੇਗਾ। ਡਰਾਈਵਰ ਇਰਫਾਨ ਦੀ ਮਦਦ ਨਾਲ ਅਸ਼ਵਿਨ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ।

-PTC News

Related Post