ਫੇਸਬੁੱਕ 'ਤੇ ਨਹੀਂ ਸੁਰੱਖਿਅਤ ਤੁਸੀਂ, ਕਰੋੜਾਂ ਯੂਜ਼ਰਸ ਦਾ ਡਾਟਾ ਹੋਇਆ ਜਨਤਕ

By  Jagroop Kaur April 4th 2021 03:14 PM

ਸੋਸ਼ਲ ਮੀਡੀਆ ਜਿਥੇ ਤੁਹਾਡੇ ਲਈ ਲਾਹੇਵੰਦ ਹੈ ਉਥੇ ਹੀ ਇਸ ਦੇ ਭਾਰੀ ਨੁਕਸਾਨ ਵੀ ਭੁਗਤਣੇ ਪੈ ਸਕਦੇ ਹਨ ,ਜੀ ਹਾਂ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਦੇ ਡਾਟਾ ਲੀਕ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਜੋ ਕਿ ਨੁਕਸਾਨਦਾਇਕ ਹੈ , ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਦੁਨੀਆਂ ਭਰ ਦੇ 100 ਦੇਸ਼ਾਂ ਦੇ ਕਰੀਬ 53 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਡਾਟਾ ਆਨਲਾਈਨ ਲੀਕ ਹੋਇਆ ਹੈ। ਸ਼ਨੀਵਾਰ 50 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਫੋਨ ਨੰਬਰ ਤੇ ਨਿੱਜੀ ਡਾਟਾ ਹੈਕਰਸ ਨੇ ਜਨਤਕ ਕਰ ਦਿੱਤਾ।Personal data for 533 million Facebook users leaks on the web | Engadget

ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਲੀਕ ਹੋਏ ਡਾਟਾ 'ਚ ਫੇਸਬੁੱਕ ਦੇ ਸੰਸਥਾਪਕ mark zuckerberg ਦਾ ਫੋਨ ਨੰਬਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਸ 'ਚ ਸੱਠ ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ ਹੈ। ਦੇਸ਼ 'ਚ ਅਜੇ DATA Privacy ਨੂੰ ਲੈਕੇ ਕੋਈ ਕਾਨੂੰਨ ਨਹੀਂ ਹੈ। ਇਸ ਨਾਲ ਜੁੜਿਆ ਇਕ ਡਾਟਾ ਪ੍ਰੋਟੈਕਸ਼ਨ ਬਿੱਲ ਲੋਕਸਭਾ 'ਚ ਅਟਕਿਆ ਹੋਇਆ ਹੈ।Facebook data leak: Personal data and phone numbers from 533m users stolen  and put online - Mirror Online

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ‘ਚ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ

ਦੂਜੇ ਪਾਸੇ ਫੇਸਬੁੱਕ ਮਾਮਲੇ 'ਚ ਹੈਕਰਸ ਨੇ 106 ਦੇਸ਼ਾਂ ਦੇ ਯੂਜ਼ਰਸ ਦਾ ਡਾਟਾ ਜਨਤਕ ਕੀਤਾ ਹੈ। ਖਦਸ਼ਾ ਹੈ ਕਿ 60 ਲੱਖ ਭਾਰਤੀ ਯੂਜ਼ਰਸ ਦੇ ਡਾਟਾ ਨੂੰ ਵੀ ਹੈਕ ਕੀਤਾ ਗਿਆ ਹੈ। ਹੈਕਰਸ ਨੇ ਫੇਸਬੁੱਕ ਆਈਡੀ, ਨਾਂਅ, ਪਤਾ, ਜਨਮਦਿਨ ਤੇ ਈ-ਮੇਲ ਐਡਰੈਸ ਚੋਰੀ ਕੀਤੇ ਹਨ। Personal data, phone numbers of over 60 lakh Indian Facebook users leaked  online: Report - The Financial Express

READ MORE : ਕੋਰੋਨਾ ਦੇ ਸ਼ਿਕਾਰ ਹੋਏ ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

ਫੇਸਬੁੱਕ ਨੇ ਡਾਟਾ ਨੂੰ 2019 ਤੋਂ ਪਹਿਲਾਂ ਦਾ ਦੱਸਿਆ : ਦੂਜੇ ਪਾਸੇ ਫੇਸਬੁੱਕ ਮਾਮਲੇ 'ਚ ਫੇਸਬੁੱਕ ਮੁਤਾਬਕ ਲੀਕ ਹੋਏ ਸਾਰੇ ਡਾਟਾ 2019 ਤੋਂ ਪਹਿਲਾਂ ਦੇ ਹਨ। ਡਾਟਾ ਲੀਕ ਹੋਣ ਤੋਂ ਬਾਅਦ ਸਭ ਕੁਝ ਠੀਕ ਕਰ ਦਿੱਤਾ ਗਿਆ ਸੀ। ਹਾਲਾਂਕਿ ਜਾਣਕਾਰਾਂ ਦੇ ਮੁਤਾਬਕ ਪੁਰਾਣੇ ਡਾਟਾ ਤੋਂ ਵੀ ਹੈਕਰਸ ਯੂਜਰਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

Leaker offers private details of 500 million Facebook users -  www.israelhayom.com

ਯੂਜ਼ਰ ਦੀ ਨਿੱਜਤਾ 'ਤੇ ਉੱਠਦੇ ਹਨ ਸਵਾਲ : ਲੋਕਾਂ ਦੀ ਜਾਣਕਾਰੀ ਨੂੰ ਇੰਝ ਜਨਤਕ ਕਰਨ 'ਤੇ ਕਈ ਸਵਾਲ ਖੜ੍ਹੇ ਹੁੰਦੇ ਹਨ। ਸੋਸ਼ਲ ਮੀਡੀਆ ਕੰਪਨੀ ਨੇ ਸਾਲ 2018 'ਚ ਫੋਨ ਨੰਬਰ ਜਰੀਏ ਯੂਜ਼ਰ ਦੇ ਖਾਤਿਆਂ ਨੂੰ ਖੋਜਣ ਦੀ ਸੁਵਿਧਾ ਦਾ ਖੁਲਾਸਾ ਕਰਨਾ ਬੰਦ ਕਰ ਦਿੱਤਾ ਸੀ। , ਕਿ ਰਾਜਨੀਤਿਕ ਕੰਪਨੀ ਕੈਂਬਰਿਜ ਐਨਾਲਿਟਿਕ ਨੇ ਅੱਠ ਕਰੋੜ 70 ਲੱਖ ਉਪਭੋਗਤਾਵਾਂ ਦੀ ਜਾਣਕਾਰੀ ਉਹਨਾਂ ਦੀ ਮਰਜ਼ੀ ਦੇ ਬਿਨਾ ਹਾਸਿਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਫੇਸਬੁੱਕ ਡਾਟਾ ਲੀਕ ਹੋਣ ਨੂੰ ਲੈਕੇ ਪਹਿਲਾਂ ਵੀ ਵਿਵਾਦ ਹੁੰਦੇ ਹਨ। ਬ੍ਰਿਟੇਨ ਦੀ ਕੰਪਨੀ ਕੈਂਬ੍ਰਿਜ ਐਨਾਲਿਟਿਕਾ 5.62 ਲੱਖ ਭਾਰਤੀ ਦਾ ਫੇਸਬੁੱਕ ਡਾਟਾ ਚੋਰੀ ਕਰਨ ਦਾ ਇਲਜ਼ਾਮ ਲਾਇਆ ਸੀ। ਕੈਂਬ੍ਰਿਜ ਐਨਾਲਿਟਿਕਾ ਸਿਆਸੀ ਪਰਾਮਰਸ਼ ਦੇਣ ਦਾ ਕੰਮ ਕਰਦੀ ਹੈ। ਇਸ ਨੂੰ ਲੈਕੇ ਸੀਬੀਆਈ ਨੇ ਕੈਂਬ੍ਰਿਜ ਐਨਾਲਿਟਿਕਾ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ।

Related Post