Jo Lindner Dies:30 ਸਾਲ ਦੀ ਉਮਰ ‘ਚ ਇਸ ਮਸ਼ਹੂਰ ਬਾਡੀ ਬਿਲਡਰ ਦੀ ਹੋਈ ਮੌਤ, Aneurysm ਨਾਂ ਦੀ ਬਿਮਾਰੀ ਤੋਂ ਸੀ ਪੀੜਤ
Fitness Influencer Jo Lindner Dies: ਜਰਮਨੀ ਦੇ ਮਸ਼ਹੂਰ ਬਾਡੀ ਬਿਲਡਰ ਜੋ ਲਿੰਡਨਰ ਦਾ 30 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜੋ ਲਿੰਡਨਰ ਐਨਿਉਰਿਜ਼ਮ ਨਾਂ ਦੀ ਖ਼ਤਰਨਾਕ ਬਿਮਾਰੀ ਤੋਂ ਪੀੜਤ ਸੀ। ਉਨ੍ਹਾਂ ਦੀ ਮੌਤ ਦੀ ਸੂਚਨਾ ਉਸ ਦੇ ਦੋਸਤ ਅਤੇ ਪ੍ਰੇਮਿਕਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ।
ਬਹੁਤ ਮਸ਼ਹੂਰ ਬਾਡੀ ਬਿਲਡਰ ਸੀ ਜੋਅ
ਜੋਅ ਨੇ ਇੱਕ ਦੱਖਣ ਭਾਰਤੀ ਫਿਲਮ ਵਿੱਚ ਇੱਕ ਬਾਡੀ ਬਿਲਡਰ ਵਜੋਂ ਵੀ ਕੰਮ ਕੀਤਾ ਅਤੇ ਯੂਟਿਊਬ ਉੱਤੇ ਇੱਕ ਬਹੁਤ ਮਸ਼ਹੂਰ ਬਾਡੀ ਬਿਲਡਰ ਸੀ।
ਦੋਸਤਾਂ ਨੇ ਦਿੱਤੀ ਜਾਣਕਾਰੀ
ਦੱਸ ਦਈਏ ਕਿ ਜੋ ਲਿੰਡਨਰ ਦੀ ਪ੍ਰੇਮਿਕਾ ਨਿਚਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨਾਲ ਇਹ ਦੁਖਦਾਈ ਖਬਰ ਸਾਂਝੀ ਕੀਤੀ ਹੈ। ਪਹਿਲਾਂ ਤਾਂ ਕਿਸੇ ਨੇ ਨੀਚਾ ਦੀ ਪੋਸਟ 'ਤੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਲਿੰਡਨਰ, ਜਿਸ ਨੇ ਆਪਣੇ ਆਪ ਨੂੰ ਇੰਨਾ ਫਿੱਟ ਰੱਖਿਆ ਸੀ ਦੀ ਇੰਨੀ ਜਲਦੀ ਮੌਤ ਹੋ ਜਾਵੇਗੀ। ਪਰ ਬਾਅਦ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹਲਚਲ ਮਚ ਗਈ।
ਜੋ ਨੂੰ ਹੋਈ ਸੀ ਇਹ ਬਿਮਾਰੀ
ਤੁਹਾਨੂੰ ਦੱਸ ਦਈਏ ਕਿ ਐਨਿਉਰਿਜ਼ਮ ਇੱਕ ਖਤਰਨਾਕ ਬਿਮਾਰੀ ਹੈ ਇਹ ਬਿਮਾਰੀ ਆਮ ਤੌਰ 'ਤੇ ਦਿਮਾਗ, ਲੱਤਾਂ ਅਤੇ ਪੇਟ ਵਿੱਚ ਹੁੰਦੀ ਹੈ। ਭਾਰਤ ਵਿੱਚ ਲੋਕਾਂ ਨੂੰ ਇਸ ਬਿਮਾਰੀ ਬਾਰੇ ਬਹੁਤ ਘੱਟ ਜਾਣਕਾਰੀ ਹੈ, ਜਿਸ ਕਾਰਨ ਹਰ ਸਾਲ ਹਜ਼ਾਰਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
ਕੀ ਹੁੰਦੇ ਹਨ ਇਸਦੇ ਐਨਿਉਰਿਜ਼ਮ ਦੇ ਲੱਛਣ ?
ਇਸ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ ਅਤੇ ਇਹ ਬਾਹਰੋਂ ਦਿਖਾਈ ਨਹੀਂ ਦਿੰਦੇ ਹਨ। ਇਸ ਬਿਮਾਰੀ ਵਿਚ ਸਰੀਰ ਦੇ ਕਿਸੇ ਵੀ ਹਿੱਸੇ ਵਿਚੋਂ ਅਚਾਨਕ ਖੂਨ ਵਗਣਾ, ਦਿਲ ਦੀ ਧੜਕਣ ਵਧਣਾ, ਨਸਾਂ ਵਿਚ ਤੇਜ਼ ਦਰਦ ਮਹਿਸੂਸ ਹੋਣਾ, ਚੱਕਰ ਆਉਣਾ , ਅੱਖ ਦੇ ਉੱਪਰ ਜਾਂ ਹੇਠਾਂ ਦਰਦ ਵਰਗੀਆਂ ਵੱਡੀਆਂ ਸਮੱਸਿਆਵਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ: France Violence: ਨਹੀਂ ਰੁਕ ਰਹੀ ਫਰਾਂਸ ‘ਚ ਹਿੰਸਾ, ਰਾਸ਼ਟਰਪਤੀ ਮੈਕਰੋਨ ਨੇ ਰੱਦ ਕੀਤਾ ਜਰਮਨੀ ਦਾ ਦੌਰਾ, ਜਾਣੋ ਹੁਣ ਤੱਕ ਦੀ ਅਪਡੇਟ
- PTC NEWS