ਹਰਿਆਣਾ ਵਿਧਾਨ ਸਭਾ ਦੇ ਸਪੀਕਰ ਬਣੇ ਗਿਆਨਚੰਦ ਗੁਪਤਾ

By  Jashan A November 4th 2019 07:27 PM

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਬਣੇ ਗਿਆਨਚੰਦ ਗੁਪਤਾ,ਚੰਡੀਗੜ੍ਹ: ਪੰਚਕੂਲਾ ਤੋਂ ਭਾਜਪਾ ਵਿਧਾਇਕ ਗਿਆਨ ਚੰਦ ਗੁਪਤਾ ਨੂੰ ਅੱਜ ਸਰਬ ਸੰਮਤੀ ਨਾਲ ਹਰਿਆਣਾ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹੈ।ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਚਕੂਲਾ ਦੇ ਵਿਧਾਇਕ ਗੁਪਤਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਪ੍ਰੋਟੇਮ ਸਪੀਕਰ (ਅਸਥਾਈ ਸਪੀਕਰ) ਰਘੁਬੀਰ ਸਿੰਘ ਕਾਦਿਯਾਨ ਨੇ ਖੱਟੜ, ਦੁਸ਼ਯੰਤ ਅਤੇ ਹੋਰ ਵਿਧਾਇਕਾਂ ਨੂੰ ਸਹੁੰ ਚੁੱਕਾਈ।

ਦੱਸ ਦੇਈਏ ਕਿ ਸੂਬੇ ਦੀਆਂ 90 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ 40 ਵਿਧਾਇਕ ਹਨ, ਜਦਕਿ ਉਸ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ 10, ਕਾਂਗਰਸ ਦੇ 31, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਹਰਿਆਣਾ ਲੋਕ ਹਿੱਤ ਪਾਰਟੀ (ਐੱਚ. ਐੱਲ. ਪੀ.) ਦੇ ਇਕ-ਇਕ ਵਿਧਾਇਕ ਹਨ, ਜਦਕਿ ਆਜ਼ਾਦ ਵਿਧਾਇਕਾਂ ਦੀ ਗਿਣਤੀ 7 ਹੈ।

ਹੋਰ ਪੜ੍ਹੋ: 69 ਸਾਲ ਦੇ ਹੋਏ PM ਮੋਦੀ, ਅਮਿਤ ਸ਼ਾਹ, ਵੈਕਈਆਂ ਨਾਇਡੂ ਤੇ ਜੇ. ਪੀ ਨੱਢਾ ਨੇ ਦਿੱਤੀ ਵਧਾਈ

ਜ਼ਿਕਰਯੋਗ ਹੈ ਕਿ ਸੂਬੇ 'ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਗਏ। ਭਾਜਪਾ ਨੇ ਜੇ. ਜੇ. ਪੀ. ਦੇ ਸਹਿਯੋਗ ਨਾਲ ਸਰਕਾਰ ਬਣਾਈ ਹੈ।

-PTC News

Related Post