ਹਾਕੀ ਵਿਸ਼ਵ ਕੱਪ: ਦੁਨੀਆਂ ਦੀ ਨੰਬਰ 3 ਟੀਮ ਬੈਲਜੀਅਮ ਨਾਲ ਅੱਜ ਹੋਵੇਗੀ ਭਾਰਤੀ ਟੀਮ ਦੀ ਟੱਕਰ

By  Jashan A December 2nd 2018 01:55 PM -- Updated: December 2nd 2018 01:58 PM

ਹਾਕੀ ਵਿਸ਼ਵ ਕੱਪ: ਦੁਨੀਆਂ ਦੀ ਨੰਬਰ 3 ਟੀਮ ਬੈਲਜੀਅਮ ਨਾਲ ਅੱਜ ਹੋਵੇਗੀ ਭਾਰਤੀ ਟੀਮ ਦੀ ਟੱਕਰ,ਭੁਵਨੇਸ਼ਵਰ: ਵਿਸ਼ਵ ਕੱਪ 'ਚ ਸਾਊਥ ਅਫਰੀਕਾ ਨੂੰ 5 - 0 ਨਾਲ ਹਰਾ ਕੇ ਸ਼ਾਨਦਾਰ ਆਗਾਜ਼ ਕਰਨ ਵਾਲੀ ਭਾਰਤੀ ਟੀਮ ਦੀ ਟੂਰਨਾਮੈਂਟ 'ਚ ਅਸਲੀ ਪ੍ਰੀਖਿਆ ਅੱਜ ਹੋਵੇਗੀ , ਜਦੋਂ ਉਨ੍ਹਾਂ ਦਾ ਸਾਹਮਣਾ ਗਰੁਪ ਦੀ ਇੱਕ ਮਜਬੂਤ ਟੀਮ ਬੈਲਜੀਅਮ ਨਾਲ ਹੋਵੇਗਾ।

hockey world cup ਹਾਕੀ ਵਿਸ਼ਵ ਕੱਪ: ਦੁਨੀਆਂ ਦੀ ਨੰਬਰ 3 ਟੀਮ ਬੈਲਜੀਅਮ ਨਾਲ ਭਾਰਤੀ ਟੀਮ ਦੀ ਟੱਕਰ

ਭਾਰਤੀ ਟੀਮ ਜੇਕਰ ਦੁਨੀਆਂ ਦੀ ਤੀਸਰੇ ਨੰਬਰ ਦੀ ਟੀਮ ਬੈਲਜੀਅਮ 'ਤੇ ਜਿੱਤ ਦਰਜ ਕਰਨ 'ਚ ਸਫਲ ਰਹਿੰਦੀ ਹੈ ਤਾਂ ਸੈਮੀਫਾਈਨਲ 'ਚ ਭਾਰਤੀ ਟੀਮ ਦੀ ਜਗ੍ਹਾ ਪੱਕੀ ਹੋ ਜਾਵੇਗੀ।

Odisha Hockey Men’s ਹਾਕੀ ਵਿਸ਼ਵ ਕੱਪ: ਦੁਨੀਆਂ ਦੀ ਨੰਬਰ 3 ਟੀਮ ਬੈਲਜੀਅਮ ਨਾਲ ਭਾਰਤੀ ਟੀਮ ਦੀ ਟੱਕਰ

ਪਿਛਲੇ 43 ਸਾਲ 'ਚ ਪਹਿਲੀ ਵਾਰ ਵਿਸ਼ਵ ਕਪ 'ਚ ਮੈਡਲ ਜਿੱਤਣ ਦੀ ਪ੍ਰਬਲ ਦਾਵੇਦਾਰ ਭਾਰਤੀ ਟੀਮ ਨੇ 16 ਦੇਸ਼ਾਂ ਦੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੁਆਤ ਕੀਤੀ ਸੀ ,ਉਥੇ ਹੀ ਰੀਓ ਓਲੰਪਿਕ ਦੀ ਸਿਲਵਰ ,ਮੈਡਲਿਸਟ ਬੈਲਜੀਅਮ ਨੇ ਆਪਣੇ ਪਹਿਲੇ ਮੁਕਾਬਲੇ 'ਚ ਕੈਨੇਡਾ ਨੂੰ 2 - 1ਨਾਲ ਹਰਾਇਆ ਸੀ , ਪਰ ਉਨ੍ਹਾਂ ਦਾ ਪ੍ਰਦਰਸ਼ਨ ਇੰਨ੍ਹਾ ਪ੍ਰਭਾਵਸ਼ਾਲੀਨਹੀਂ ਰਿਹਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਟੀਮ ਕਿਸ 'ਤੇ ਭਾਰੀ ਪੈਂਦੀ ਹੈ।

-PTC News

Related Post