ਟੋਕੀਓ ਓਲੰਪਿਕ 'ਚ ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ, ਕੁਸ਼ਤੀ 'ਚ ਰਵੀ ਦਹੀਆ ਨੇ ਹਾਸਲ ਕੀਤਾ ਸਿਲਵਰ ਮੈਡਲ

By  Jashan A August 5th 2021 04:55 PM

ਨਵੀਂ ਦਿੱਲੀ: ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਨੇ ਭਾਰਤ ਦੇ ਰਵੀ ਦਹੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ, ਜਦਕਿ ਭਾਰਤ ਦੇ ਖਾਤੇ ਵਿਚ ਚਾਂਦੀ ਦਾ ਤਗਮਾ ਆਇਆ ਹੈ।

ਇਸ ਮੁਕਾਬਲੇ 'ਚ ਰੂਸ ਦੇ ਖਿਡਾਰੀ ਨੇ ਰਵੀ ਨੂੰ 7-4 ਦੇ ਸਕੋਰ ਨਾਲ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ, ਜਦਕਿ ਭਾਰਤ ਦੇ ਰਵੀ ਕੁਮਾਰ ਨੂੰ ਸਿਲਵਰ ਮੈਡਲ ਨਾਲ ਸੰਤੋਖ ਕਰਨਾ ਪਿਆ।

ਹੋਰ ਪੜ੍ਹੋ: ਪੰਜਾਬ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਰਵੀ ਕੁਮਾਰ ਨੇ ਆਪਣੇ ਸੈਮੀਫਾਈਨਲ ਮੁਕਾਬਲੇ 'ਚ ਕਜਾਗਿਸ੍ਤਾਨ ਦੇ ਖਿਡਾਰੀ ਨੂੰ ਹਰਾ ਕੇ ਫਾਈਨਲ 'ਚ ਜਗਾ ਬਣਾਈ ਸੀ ਤੇ ਉਸ ਦਾ ਮੁਕਾਬਲਾ ਰੂਸ ਦੇ ਖਿਡਾਰੀ ਨਾਲ ਹੋਇਆ।

ਜ਼ਿਕਰ ਏ ਖਾਸ ਹੈ ਕਿ ਅੱਜ ਭਾਰਤ ਦੇ ਲੋਕਾਂ ਲਈ ਬੇਹੱਦ ਸ਼ਾਨਦਾਰ ਦਿਨ ਚੜਿਆ ਹੈ, ਕਿਉਂਕਿ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਪੁਰਸ਼ ਹਾਕੀ ਟੀਮ ਨੇ 41 ਸਾਲ ਬਾਅਦ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ।

-PTC News

Related Post