ਅੰਡੇ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਟਵਿੱਟਰ ਯੂਜ਼ਰਸ ਦੇ ਨਿਸ਼ਾਨੇ 'ਤੇ ਆਏ ਕੋਹਲੀ

By  Baljit Singh June 1st 2021 12:58 PM

ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਇੱਕ ਬਿਆਨ ਨੂੰ ਲੈ ਕੇ ਟਵਿਟਰ ਉੱਤੇ ਯੂਜ਼ਰਸ ਨੇ ਨਿਸ਼ਾਨੇ ਉੱਤੇ ਆ ਗਏ ਹਨ। ਕੋਹਲੀ ਨੇ ਹਾਲ ਹੀ ਵਿਚ ਆਪਣੀ ਡਾਇਟ ਬਾਰੇ ਦੱਸਿਆ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਸਵਾਲ-ਜਵਾਬ ਦਾ ਸੈਸ਼ਨ ਰੱਖਿਆ ਸੀ, ਜਿਸ ਵਿਚ ਇੱਕ ਫੈਨ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਡਾਇਟ ਬਾਰੇ ਪੁੱਛਿਆ।

ਪੜੋ ਹੋਰ ਖਬਰਾਂ: ਕੋਰੋਨਾ ਮਾਮਲਿਆਂ ‘ਚ ਗਿਰਾਵਟ ਦਾ ਬਣਨ ਲੱਗਿਆ ਰਿਕਾਰਡ, 24 ਘੰਟਿਆਂ ‘ਚ 1.27 ਲੱਖ ਨਵੇਂ ਮਾਮਲੇ

ਕੋਹਲੀ ਨੇ ਇਸਦੇ ਜਵਾਬ ਵਿਚ ਕਿਹਾ ਕਿ ਢੇਰ ਸਾਰੀਆਂ ਸਬਜ਼ੀਆਂ, ਕੁੱਝ ਆਂਡੇ, 2 ਕੱਪ ਕਾਫ਼ੀ, ਦਾਲ, ਕਵਿਨੋਆ, ਢੇਰ ਸਾਰਾ ਪਾਲਕ, ਡੋਸਾ, ਪਰ ਸਭ ਸੀਮਿਤ ਮਾਤਰਾ ਵਿਚ। ਕੋਹਲੀ ਦੇ ਇਸ ਜਵਾਬ ਉੱਤੇ ਫੈਨਸ ਨੇ ਟਵਿੱਟਰ ਉੱਤੇ ਜੰਮਕੇ ਉਨ੍ਹਾਂ ਉਤੇ ਨਿਸ਼ਾਨਾ ਵਿੰਨ੍ਹਿਆ।

ਪੜੋ ਹੋਰ ਖਬਰਾਂ: ਮੇਹੁਲ ਚੋਕਸੀ ਨੂੰ ਲੈ ਕੇ ਗਰਮਾਈ ਕੈਰੀਬਿਆਈ ਦੇਸ਼ਾਂ ਦੀ ਸਿਆਸਤ, ਸਰਕਾਰ ਤੇ ਵਿਰੋਧੀ ਪੱਖ ‘ਚ ਤਕਰਾਰ

ਕਈ ਲੋਕਾਂ ਨੇ ਕਿਹਾ ਕਿ ਵਿਰਾਟ ਕੋਹਲੀ ਤਾਂ ਅੰਡਾ ਖਾਣ ਵਾਲੇ ਸ਼ਾਕਾਹਾਰੀ ਹਨ। ਕਈ ਨੇ ਸਵਾਲ ਚੁੱਕੇ ਕਿ ਜੇਕਰ ਭਾਰਤੀ ਕਪਤਾਨ ਅੰਡਾ ਖਾਂਦੇ ਹਨ ਤਾਂ ਆਪਣੇ ਆਪ ਨੂੰ ਸ਼ਾਕਾਹਾਰੀ ਕਿਉਂ ਦੱਸਦੇ ਹਨ। ਇਕ ਯੂਜਰ ਨੇ ਲਿਖਿਆ ਕਿ ਕੋਹਲੀ ਦਾ ਦਾਅਵਾ ਹੈ ਕਿ ਉਹ ਵੇਗਨ ਹਨ ਪਰ ਆਪਣੇ ਨਵੇਂ AMA (ਆਸਕ ਮੀ ਐਨੀਥਿੰਗ) ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਡਾਇਟ ਵਿਚ ਅੰਡਾ ਸ਼ਾਮਿਲ ਹੈ। ਇਹ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇੱਕ ਨੇ ਕੋਹਲੀ ਨੂੰ ਟ੍ਰੋਲ ਕਰਦੇ ਹੋਏ ਲਿਖਿਆ ਕਿ ਵੇਗਨ ਕੋਹਲੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅੰਡਾ ਨਾਨ-ਵੇਜ ਦੇ ਤਹਿਤ ਨਹੀਂ ਆਉਂਦਾ, ਤੁਹਾਨੂੰ ਹੋਰ ਜ਼ਿਆਦਾ ਸ਼ਕਤੀ ਮਿਲੇ।

ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨੇ ਤੋੜਿਆ ਆਮ ਆਦਮੀ ਦਾ ਲੱਕ, ਇੱਕ ਕਰੋੜ ਤੋਂ ਜ਼ਿਆਦਾ ਲੋਕ ਹੋਏ ਬੇਰੋਜ਼ਗਾਰ

ਕੋਹਲੀ ਨੇ ਪਹਿਲਾਂ ਦਿੱਤਾ ਸੀ ਇਹ ਬਿਆਨ

ਦਿੱਲੀ ਦੇ ਰਹਿਣ ਵਾਲੇ ਕੋਹਲੀ ਨੇ ਕਈ ਵਾਰ ਦੱਸਿਆ ਹੈ ਕਿ ਉਹ ਬੜੇ ਫੂਡੀ ਹੈ। ਪਰ ਆਪਣੇ ਆਪ ਨੂੰ ਫਿੱਟ ਰੱਖਣ ਲਈ ਉਨ੍ਹਾਂ ਨੇ ਖੁਦ ਦੀਆਂ ਆਦਤਾਂ ਨੂੰ ਬਦਲ ਦਿੱਤਾ। ਸਾਲ 2019 ਵਿਚ ਕੋਹਲੀ ਨੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੋ ਗਏ ਹਨ। ਸਾਲ 2018 ਤੋਂ ਹੀ ਉਨ੍ਹਾਂ ਨੇ ਮੀਟ, ਦੁੱਧ ਅਤੇ ਅੰਡੇ ਨੂੰ ਪੂਰੀ ਤਰ੍ਹਾਂ ਨਾਲ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਨਾਨ-ਵੇਜ ਛੱਡ ਕੇ ਵੇਗਨ ਡਾਇਟ ਖਾਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਵੇਗਨ ਡਾਇਟ ਵਿਚ ਸਿਰਫ ਉਨ੍ਹਾਂ ਭੋਜਨ ਪਦਾਰਥਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਜੋ ਪੂਰੀ ਤਰ੍ਹਾਂ ਨਾਲ ਨੈਚੁਰਲ ਹੋਣ ਅਤੇ ਜੋ ਉਤਪਾਦ ਜਾਨਵਰਾਂ ਨਾਲ ਜੁੜੇ ਹੋਏ ਨਾ ਹੋਣ।

-PTC News

Related Post