ਮੁੱਖ ਖਬਰਾਂ

ਕੋਰੋਨਾ ਦੀ ਦੂਜੀ ਲਹਿਰ ਨੇ ਤੋੜਿਆ ਆਮ ਆਦਮੀ ਦਾ ਲੱਕ, ਇੱਕ ਕਰੋੜ ਤੋਂ ਜ਼ਿਆਦਾ ਲੋਕ ਹੋਏ ਬੇਰੋਜ਼ਗਾਰ

By Baljit Singh -- June 01, 2021 11:06 am -- Updated:Feb 15, 2021

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਨੇ ਅਰਥ ਵਿਵਸਥਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਤਾਜ਼ਾ ਅੰਕੜੇ ਦੱਸਦੇ ਹਨ ਕਿ ਕੋਰੋਨਾ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਭਾਰਤ ਵਿਚ ਇਕ ਕਰੋੜ ਤੋਂ ਜ਼ਿਆਦਾ ਲੋਕ ਬੇਰੋਜ਼ਗਾਰ ਹੋ ਗਏ। ਉਥੇ ਹੀ, ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਰੀਬ 97 ਫੀਸਦੀ ਪਰਿਵਾਰਾਂ ਦੀ ਇਨਕਮ ਘੱਟ ਗਈ ਹੈ।

ਪੜੋ ਹੋਰ ਖਬਰਾਂ: ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼,ਜਾਣੋ ਕੀ ਹੋਣਗੇ ਆਉਣ ਵਾਲੇ ਦਿਨਾਂ ਦੇ ਹਾਲ

ਸੈਂਟਰ ਫਾਰ ਇੰਡੀਅਨ ਇਕਾਨੋਮੀ (CMIE) ਦੇ ਚੀਫ ਐਗਜ਼ਿਕਿਊਟਿਵ ਮਹੇਸ਼ ਵਿਆਸ ਨੇ ਸੋਮਵਾਰ ਨੂੰ ਇਹ ਅੰਕੜੇ ਜਾਰੀ ਕੀਤੇ ਹਨ। ਮਹੇਸ਼ ਵਿਆਸ ਨੇ ਦੱਸਿਆ ਕਿ ਮਈ ਦੇ ਮਹੀਨੇ ਵਿਚ ਬੇਰੋਜ਼ਗਾਰੀ ਦੀ ਦਰ 12 ਫੀਸਦੀ ਤੱਕ ਪਹੁੰਚ ਸਕਦੀ ਹੈ, ਜੋ ਕਿ ਅਪ੍ਰੈਲ ਵਿਚ 8 ਫੀਸਦੀ ਉੱਤੇ ਸੀ। ਇਸ ਦੌਰਾਨ ਕਰੀਬ ਇੱਕ ਕਰੋੜ ਲੋਕ ਬੇਰੋਜ਼ਗਾਰ ਹੋਏ, ਜਿਸਦਾ ਮੁੱਖ ਕਾਰਨ ਕੋਰੋਨਾ ਦੀ ਦੂਜੀ ਲਹਿਰ ਹੀ ਹੈ। ਮਹੇਸ਼ ਵਿਆਸ ਮੁਤਾਬਕ, ਹੁਣ ਜਦੋਂ ਆਰਥਿਕ ਗਤੀਵਿਧੀਆਂ ਖੁੱਲ੍ਹ ਰਹੀਆਂ ਹਨ ਤਾਂ ਕੁਝ ਹੀ ਦਿੱਕਤ ਘੱਟ ਹੋਵੇਗੀ, ਪੂਰੀ ਨਹੀਂ।

ਪੜੋ ਹੋਰ ਖਬਰਾਂ: ਕੋਰੋਨਾ ਮਾਮਲਿਆਂ ‘ਚ ਗਿਰਾਵਟ ਦਾ ਬਣਨ ਲੱਗਿਆ ਰਿਕਾਰਡ, 24 ਘੰਟਿਆਂ ‘ਚ 1.27 ਲੱਖ ਨਵੇਂ ਮਾਮਲੇ

ਹੌਲੀ-ਹੌਲੀ ਹੋ ਸਕੇਗੀ ਰਿਕਵਰੀ
ਮਹੇਸ਼ ਵਿਆਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਨੌਕਰੀ ਗਈ ਹੈ, ਉਨ੍ਹਾਂ ਨੂੰ ਦੁਬਾਰਾ ਰੋਜ਼ਗਾਰ ਕਾਫ਼ੀ ਮੁਸ਼ਕਲ ਨਾਲ ਮਿਲ ਰਿਹਾ ਹੈ ਕਿਉਂਕਿ ਇੰਫਾਰਮਲ ਸੈਕਟਰ ਤਾਂ ਕੁੱਝ ਹੱਦ ਤੱਕ ਰਿਕਵਰ ਕਰ ਰਿਹਾ ਹੈ ਪਰ ਜੋ ਫਾਰਮਲ ਸੈਕਟਰ ਹੈ ਜਾਂ ਚੰਗੀ ਕਵਾਲਿਟੀ ਦੀ ਨੌਕਰੀ ਹੈ, ਉਸ ਖੇਤਰ ਵਿਚ ਵਾਪਸੀ ਵਿਚ ਅਜੇ ਵਕਤ ਹੈ।

ਪੜੋ ਹੋਰ ਖਬਰਾਂ: ਹਰਸਿਮਰਤ ਕੌਰ ਬਾਦਲ ਦੇ ਊਧਮ ਸਦਕਾ ਹੁਣ ਤਲਵੰਡੀ ਸਾਬੋਂ ‘ਚ ਲੱਗੇਗਾ ਆਕਸੀਜਨ ਪਲਾਂਟ

ਦੱਸ ਦਈਏ ਕਿ ਮਈ 2020 ਵਿਚ ਬੇਰੋਜ਼ਗਾਰੀ ਦੀ ਦਰ 23.5 ਫੀਸਦੀ ਤੱਕ ਪਹੁੰਚ ਗਈ ਸੀ, ਤੱਦ ਨੈਸ਼ਨਲ ਲਾਕਡਾਉਨ ਲੱਗਿਆ ਹੋਇਆ ਸੀ। ਪਰ ਇਸ ਸਾਲ ਜਦੋਂ ਕੋਰੋਨਾ ਦੀ ਦੂਜੀ ਲਹਿਰ ਆਈ ਤਾਂ ਹੌਲੀ-ਹੌਲੀ ਸੂਬਿਆਂ ਨੇ ਆਪਣੇ ਪੱਧਰ ਉੱਤੇ ਰੋਕ ਲਗਾਈ ਅਤੇ ਜੋ ਕੰਮ ਸ਼ੁਰੂ ਹੋ ਗਏ ਸਨ, ਫਿਰ ਬੰਦ ਹੋ ਗਏ। ਮਹੇਸ਼ ਵਿਆਸ ਮੁਤਾਬਕ, ਜੇਕਰ ਬੇਰੋਜ਼ਗਾਰੀ ਦਰ 3-4 ਫੀਸਦੀ ਤੱਕ ਰਹਿੰਦੀ ਹੈ ਤਾਂ ਉਹ ਭਾਰਤੀ ਮਾਲੀ ਹਾਲਤ ਲਈ ਨਾਰਮਲ ਮੰਨੀ ਜਾਵੇਗੀ। CMIE ਵਲੋਂ ਕਰੀਬ 17.5 ਲੱਖ ਪਰਿਵਾਰਾਂ ਵਿਚ ਸਰਵੇ ਕੀਤਾ ਗਿਆ, ਜਿਸ ਵਿਚ ਪਰਿਵਾਰ ਦੀ ਇਨਕਮ ਨੂੰ ਲੈ ਕੇ ਜਾਣਕਾਰੀ ਲਈ ਗਈ। ਕੋਰੋਨਾ ਕਾਲ ਵਿਚ ਕਈ ਪਰਿਵਾਰਾਂ ਦੀ ਇਨਕਮ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੋ ਗਈ ਹੈ।

-PTC News

  • Share